ਮੋਹਨ ਦੀ ਗਲ ਨੇ ਸ਼ੀਲਾ ਦੇ ਦਿਮਾਗ ਤੇ ਸ਼ੱਕ ਜਿਹਾ ਪੈਦਾ ਕਰ ਦਿੱਤਾ ਅਤੇ ਉਸ ਕਿਹਾ,
ਮੋਹਨ, ਤੁਹਾਨੂੰ ਕੋਈ ਝਿਜਕ ਏ ਬੰਧਨ ਬੱਧ ਹੋਣ ਵਿਚ?"
"ਨਹੀਂ, ... ਨਹੀਂ ਸ਼ੀਲਾ, ਤੁਸੀਂ ਜਰਾ ਸੋਚ ਲਵੋ। ਮੇਰਾ ਤੁਸੀਂ ਕੁਝ ਨਹੀਂ ਵੇਖਿਆ। ਮੈਂ ਸ਼ਾਇਦ ਤੁਹਾਡੇ ਲਾਇਕ ਨਾ ਹੋਵਾਂ।"
ਸ਼ੀਲਾ ਦੇ ਚੇਹਰੇ ਤੇ ਕੁਝ ਘਬਰਾਹਟ ਦੀਆਂ ਪਰਛਾਈਆਂ ਉਭਰੀਆਂ ਅਤੇ ਉਸ ਕਿਹਾ, "ਮੋਹਨ, ਤੁਸੀਂ ਇਹ ਗਲ ਬਹੁਤ ਪੱਛੜਕੇ ਅਤੇ ਬੇਮਤਲਬ ਬੇਮੌਕਾ ਕਹੀ ਏ। ਕੀ ਤੁਸੀਂ ਮੈਨੂੰ ਪਸੰਦ ਨਹੀਂ ਕਰਦੇ?"
ਮੋਹਨ ਨੇ ਕਾ ਲਿਆ ਅਤੇ ਕਿਹਾ, "ਕੌਣ ਬਦਨਸੀਬ ਏ ਜੋ ਇਨਕਾਰ ਕਰੇ।"
"ਫਿਰ ਐਨ ਸਿਰੇ ਲਗੀ ਗਲ ਵਿਚ ਕਿੰਤੂ ਕਿਉਂ?"
"ਮੈਂ ਆਪਣੇ ਆਪ ਨੂੰ ਤੇਰੇ ਲਾਇਕ ਨਹੀਂ ਸਮਝਦਾ।"
ਸ਼ੀਲਾ ਕੁਝ ਦੇਰ ਚੁਪ ਬੈਠੀ ਸੋਚਦੀ ਰਹੀ ਕਿ ਸ਼ਾਇਦ ਮੋਹਨ ਨੂੰ ਕੋਈ ਅੜਚਨ ਏ ਜੋ ਪਹਿਲਾਂ ਮੈਨੂੰ ਨਾ ਦੱਸੀ ਹੋਵੇ। ਸ਼ੀਲਾ ਦੇ ਦਿਮਾਗ ਵਿਚ ਸ਼ੱਕ ਦੇ ਬੀ ਪੂਰੇ ਪੁੰਗਰ ਪਏ ਫਿਰ ਉਸ ਕਿਹਾ:
"ਮੋਹਨ"
"ਹੂੰ।"
"ਤੁਸੀਂ ਕਹਿੰਦੇ ਹੋ ਮੈਂ ਤੁਹਾਨੂੰ ਪਸੰਦ ਹਾਂ ਅਤੇ ਮੇਰੀ ਪਸੰਦ ਤੁਸੀਂ ਹੋ। ਫਿਰ ਇਹ ਲਾਇਕ ਬੇਲਾਇਕ ਦਾ ਚੱਕਰ ਕੀ ਏ?
ਮੋਹਨ ਨੇ ਸੋਚਿਆ, ਹੁਣ ਗਲ ਤੁਰ ਪਈ ਏ। ਸਹਿਣ ਸ਼ਕਤੀ ਜਾਗੀ ਏ। ਹੁਣ ਉਚਿਤ ਹੈ ਕਿ ਅਸਲ ਗਲ ਕਹਿ ਦਿਆਂ।
ਪਰ ਫਿਰ ਵੀ ਉਸ ਝਿਜਕਦੇ ਹੋਏ ਕਿਹਾ, "ਸ਼ੀਲਾ, ਮੇਰੀ ਰੂਹ ਮੇਰੀ ਆਤਮਾ ਸਭ ਤੇਰੇ ਲਈ ਏ ਪਰ ਮੈਂ ਕਿਸੇ ਮਜ਼ਬੂਰੀ ਵਸ ਹਾਂ। ਤੁਹਾਡਾ ਸਾਥ ਨਹੀਂ ਦੇ ਸਕਾਂਗਾ।"
141