ਪੰਨਾ:ਪੱਕੀ ਵੰਡ.pdf/144

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਬੇਨਤੀ ਹੈ।

ਮੋਹਨ ਦੇ ਦਮ ਖੁਸ਼ਕ ਹੋ ਰਹੇ ਸਨ। ਉਸ ਕਿਹਾ, "ਸ਼ੀਲਾ ਮੈਂ ਤੇਰੀ ਹਰ ਗਲ ਮੰਨਣ ਨੂੰ ਤਿਆਰ ਹਾਂ ਪਰ ਮੈਂ ਕਈ ਗੱਲਾਂ ਤੋਂ ਬੇਵਸ ਹਾਂ, ਮਜ਼ਬੂਰ ਹਾਂ। ਗਲ ਮੇਰੇ ਵਸ ਨਹੀਂ ਰਹੀ ਅਤੇ ਇਹ ਸਭ ਕੁਝ ਮੈਂ ਆਪਣੇ ਆਪ ਨੂੰ ਮਾਰ ਮੱਧ ਕੇ ਹੀ ਕਰ ਰਿਹਾ ਹਾਂ।"

ਸ਼ੀਲਾ ਨੇ ਕਿਹਾ, "ਮੈਂ ਤੁਹਾਨੂੰ ਮਜ਼ਬੂਰੀ ਵਸ ਹੋਇਆਂ ਨੂੰ ਹੋਰ ਇੱਕ ਨਹੀਂ ਕਰਦੀ। ਮੇਰੀ ਇਕ ਗੱਲ ਮੰਨੋ ਕਿ ਤੁਸੀਂ ਅੱਜ ਮੇਰੇ ਨਾਲ ਚਲ ਕੇ ਘਰ ਤੱਕ ਮੈਨੂੰ ਛੱਡ ਆਓ। ਅਤੇ ਵੇਖਿਓ, ਨਾਂਹ ਨਾ ਕਰਨਾ। ਨਹੀਂ ਤੇ ਮੋਹਨ, ਮੈਂ ਘਰ ਨਹੀਂ ਜਾ ਸਕਾਂਗੀ।"

ਮੋਹਨ ਨੇ ਕਿਹਾ, "ਘਰ ਨਾ ਪਰਤਨ ਵਾਲੀ ਕਿਹੜੀ ਗੱਲ ਏ। ਸ਼ੀਲਾ, ਤੁਸੀਂ ਪੜ੍ਹੇ ਲਿਖੇ ਓ, ਸੁੰਦਰ ਓ। ਤੁਹਾਨੂੰ ਚੰਗੇ ਤੋਂ ਚੰਗਾ ਜੀਵਨ ਸਾਥੀ ਮਿਲ ਸਕਦਾ ਏ।"

ਸੀਲਾ ਨੇ ਕਿਹਾ, "ਮੋਹਨ, ਮੈਂ ਆਪਣੀਆਂ ਸਖੀ ਸਹੇਲੀਆਂ ਨੂੰ ਕਿਹਾ ਏ ਕਿ ਮੈਂ ਆਪਣਾ ਜੀਵਨ ਸਾਥੀ ਚੁਣਿਆ ਏ। ਮੈਨੂੰ ਹਰ ਇਕ ਨੇ ਕਿਹਾ ਵੇਖੀਂ ਅੱਜ ਕਲ ਧੋਖੇ ਫਰਾਡ ਬਹੁਤ ਹੁੰਦੇ ਨੇ। ਪਰ ਮੇਰਾ ਕਹਿਣਾ ਸੀ ਇਹ ਗਲ ਸਾਡੇ ਵਿਚ ਨਹੀਂ। ਦੋਹੀਂ ਪਾਸੀ ਪਵਿੱਤਰ ਪੇਮ ਜੋਤ ਜਗੀ ਏ ਅਤੇ ਅੱਜ ਜੇ ਮੈਂ ਕੱਲੀ ਘਰ ਮੁੜਾਂਗੀ ਤਾਂ ਮੈਨੂੰ ਸਭ ਕਹਿਣਗੇ ਸ਼ੀਲਾ ਤੂੰ ਪਿਆਰ ਨਹੀਂ ਅਵਾਰਾਗਰਦੀ ਕਰਦੀ ਰਹੀ ਏਂ। ਫਿਰ ਮੈਂ ਮਾਪਿਆਂ, ਰਿਸ਼ਤੇਦਾਰਾਂ, ਸਮਾਜ ਸੁਸਾਇਟੀ ਸਭ ਦੀਆਂ ਨਜਰਾ ਵਿਚ ਗਿਰ ਜਾਵਾਂਗੀ। ਮੈਨੂੰ ਕੌਣ ਅਪਣਾਏਗਾ ਅਤੇ ਜੇ ਅਪਣਾਏਗਾ ਵੀ ਤਾਂ ਕਿਸ ਰੂਪ ਵਿਚ, ਸਤੀ ਸਾਵਿਤਰੀ ਜਾਂ ਵੈਸ਼ਿਆ ਦੇ ਰੂਪ ਵਿਚ? ਤੁਸੀਂ ਮੈਨੂੰ ਕਿਸ ਰੂਪ ਵਿਚ ਦੇਖਣਾ ਚਾਹੁੰਦੇ ਹੋ?"

ਸੀਲਾ ਦੀ ਗਲ ਸੁਣ ਕੇ ਮੋਹਨ ਨੂੰ ਜਿਵੇਂ ਕਾਂਬਾ ਛਿੜ ਗਿਆ। ਉਸ ਕਿਹਾ, "ਮੈਂ ਤੇਰੇ ਨਾਲ ਚਲਦਾ ਹਾਂ ਪਰ ਮੇਰੀ ਪੋਜੀਸ਼ਨ ਕੀ ਹੋਵੇਗੀ?"

ਅਖੀਰ ਦੋਹਾਂ ਫੈਸਲਾ ਕਰ ਲਿਆ ਕਿ ਉਹਦਰੋ ਉਹਦਰੀ ਘਰ ਵੇਖਣ

144