ਪੰਨਾ:ਪੱਕੀ ਵੰਡ.pdf/146

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਤੇ ਸ਼ੀਲਾ ਨੇ ਦਸ ਦਾ ਨੋਟ ਉੱਸ ਵਲ ਕੀਤਾ।

"ਭੈਣ ਜੀ, ਮੇਰੇ ਕੋਲ ਖੁਲ੍ਹੇ ਪੈਸੇ ਨਹੀਂ।"

ਸੀਲਾ ਨੋਟ ਤੁੜ੍ਹਨ ਲਈ ਪਿਛਾਂਹ ਪਾਨਾਂ ਵਾਲੀ ਦੁਕਾਨ ਵਲ ਤੁਰੀ।

ਮੋਹਨ ਨੇ ਸੋਚਿਆ ਕਿ ਪੈਸੇ ਮੈਂ ਦਿਆਂ ਪਰ ਸਰਦਾਰੀ ਲਾਲ ਦਾ ਬੂਹਾ ਬੰਦ ਸੀ ਜਿਥੇ ਬਾਰੇ ਸਰਦਾਰੀ ਲਾਲ ਦੇ ਨਾਂ ਦੀ ਪਲੇਟ ਲਟਕ ਰਹੀ ਸੀ ਜਿਸ ਨੂੰ ਦੇਖ ਕੇ ਉਸਦੇ ਸਾਰੇ ਜੁੱਸੇ ਨੂੰ ਤਰੇਲੀ ਆ ਗਈ ਅਤੇ ਉਹ ਨਾ ਸ਼ੀਲਾ ਨੂੰ ਕਹਿਣ ਦੀ ਅਤੇ ਨਾਂ ਜੇਥੋਂ ਪੈਸੇ ਕੱਢਣ ਦੀ ਹਿੰਮਤ ਕਰ ਸਕਿਆ।

ਇਤਵਾਰ ਦਾ ਦਿਨ ਹੋਣ ਕਰਕੇ ਸਾਰੀਆਂ ਦੁਕਾਨਾਂ ਬੰਦ ਸੀ। ਬੱਸ ਹਲਵਾਈ ਅਤੇ ਪਾਨ ਦੀਆਂ ਦੁਕਾਨਾਂ ਖੁਲੀਆਂ ਸਨ। ਮੋਹਨ ਕੰਬਦਾ ਕੰਬਦਾ ਰਿਕਸ਼ਾ ਵਿਚੋਂ ਉਤਰਿਆ ਇਹ ਸੋਚ ਕੇ ਕਿ ਆਸੇ ਪਾਸੇ ਹੋ ਖਲੋਵਾਂ। ਮੁੜ ਸਰਦਾਰੀ ਲਾਲ ਦਾ ਬੂਹਾ ਖੁਲੇ। ਸ਼ੀਲਾਂ ਨੇ ਘਰ ਵੀ ਤਾਂ ਨਹੀਂ ਸੀ ਦੱਸਿਆ ਕਿ ਕਿੰਨਾ ਕੁ ਅੱਗੇ ਏ ਜਾਂ ਬੇਟੋਂ ਬਾਹਰ ਏ। ਫਿਰ ਵੀ ਗੇਟ ਵਲ ਚੰਦ ਕਦਮ ਪੁਟਣ ਦੀ ਸੋਚੀ। ਅਜੇ ਰਿਕਸ਼ੇ ਕੋਲੋਂ ਪੈਰ ਪੁੱਟਿਆ ਹੀ ਸੀ ਕਿ ਸਰਦਾਰੀ ਲਾਲ ਦਾ ਬੂਹਾ ਖੁੱਲਾ ਤੇ ਸਰਦਾਰੀ ਲਾਲ ਬੂਹੇ ਤੋਂ ਬਾਹਰ ਥੜੀ ਤੇ ਆਇਆ। ਮੋਹਨ ਤੇ ਜਿਵੇਂ ਮੁਰਦੇਹਾਨੀ ਛਾ ਗਈ। ਕਾਟੋਂ ਤਾਂ ਲਹੂ ਨਹੀਂ ਬਦਨ ਮੇਂ। ਬੜਾ ਪਛਤਾਇਆ, ਮੁਸਾ ਭਜਿਆ ਮੌਤ ਤੋਂ ਅੱਗੇ ਮੌਤ ਖੜੀ!

ਦੂਜੇ ਪਲ ਸਰਦਾਰੀ ਲਾਲ ਉਹਦੇ ਕੋਲ ਆ ਗਿਆ ਅਤੇ ਪਿਆਰ ਦੇ ਅਤੇ ਨਦਾਮਤ ਨਾਲ ਗਰਕ ਹੁੰਦੇ ਮੋਹਨ ਨੂੰ ਬਾਹੋਂ ਫੜ ਘਰ ਵਲ ਲੈ ਤੁਰਿਆ। "ਮੋਹਨ ਬੇਟਾ, ਤੂੰ ਮੇਰੀ ਲਾਜ ਰੱਖ ਲਈ।"

ਮੋਹਨ ਵਿਚ ਜਿਵੇਂ ਸੱਤਿਆ ਹੀ ਨਹੀਂ ਸੀ। ਪਰ ਫਿਰ ਵੀ ਉਹ ਕੁਝ ਰਹਿਣਾ ਚਾਹੁੰਦਾ ਸੀ।

ਪਰ ਸਰਦਾਰੀ ਲਾਲ ਨੇ ਕਿਹਾ, "ਨਹੀਂ ਬੇਟਾ, ਬਾਕੀ ਗੱਲਾਂ ਅੰਦਰ ਬੈਠ ਕੇ ਅਰਾਮ ਨਾਲ ਕਰਾਂਗੇ।"

ਉਸ ਮੋਹਨ ਨੂੰ ਅੰਦਰ ਬੈਠਕ ਵਿਚ ਲਿਜਾ ਬਿਠਾਇਆ। ਘਰ ਵਾਲੀ ਨੂੰ ਕਿਹਾ, "ਜਾਨਕੀ, ਵੇਖ ਮੈਂ ਅੱਜ ਹੀ ਤੇਰੇ ਨਾਲ ਮੋਹਨ ਬਾਰੇ ਗੱਲ

146