ਪੰਨਾ:ਪੱਕੀ ਵੰਡ.pdf/147

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੀਤੀ ਸੀ। ਮੋਹਨ ਆ ਗਿਆ।"

ਸਾਊ ਸੁਭਾ ਜਾਨਕੀ ਆਈ। ਦੋਹਾਂ ਹੱਥਾਂ ਨਾਲ ਪਿਆਰ ਦੇਂਦਿਆਂ ਕਿਹਾ, "ਜੀ ਆਇਆਂ ਪੁੱਤਰ, ਮੈਂ ਰਾਹਾਂ ਤੋਂ ਸਦਕੇ!" ਅਤੇ ਉਸ ਮੋਹਨ ਦਾ ਸਿਰ ਮੱਥਾ ਚੁੰਮਦਿਆਂ ਕਿਹਾ, "ਤੁਸੀਂ ਵੀ ਬੜੀ ਕਾਹਲੇ ਜੇ। ਬਾਹਰ ਦਹਲੀਜ਼ ਤੇ ਖੜਾਂਦੇ। ਮੈਂ ਤੇਲ ਤਾਂ ਚੋ ਲੈਂਦੀ।"

ਫਿਰ ਜਾਨਕੀ ਰਸੋਈ ਵਲ ਚਲੀ ਗਈ। ਖੁਸ਼ੀ ਵਿਚ ਗਦ ਗਦ ਦੋਹਾਂ ਜੀਆਂ ਵਿਚ ਕਮਲ ਜਿਹਾ ਪੈ ਗਿਆ। ਸਰਦਾਰੀ ਲਾਲ ਬਾਹਰੋਂ ਕੁਝ ਸਮਾਨ ਲੈਣ ਚਲਾ ਗਿਆ। ਹੁਣ ਮੋਹਨ ਬੈਠਕ ਵਿਚ ਇਕੱਲਾ ਰਹਿ ਗਿਆ।

ਹੁਣ ਭਾਵੇਂ ਉਹ ਇਕੱਲਾ ਬੈਠਾ ਸੀ ਪਰ ਆਪਣੇ ਆਪ ਨੂੰ ਐਕਸੀਡੈਂਟ ਵਾਲੇ ਦਿਨ ਤੋਂ ਵੀ ਵੱਧ ਕੈਦੀ ਸਮਝ ਰਿਹਾ ਸੀ। ਉਹ ਸੋਚ ਰਿਹਾ ਸੀ ਕਿੰਨਾ ਚੰਗਾ ਹੁੰਦਾ ਜੇ ਮੈਂ ਸ਼ੀਲਾ ਤੋਂ ਪਹਿਲਾਂ ਉਹਦੇ ਘਰ ਦਾ ਪਤਾ ਪੁੱਛ ਲਿਆ ਹੁੰਦਾ। ਮੈਂ ਇੱਥੋਂ ਨੱਠ ਕੇ ਉਸ ਘਰ ਦੇ ਬੂਹੇ ਅੱਗੇ ਜਾ ਖਲੋਂਦਾ ਜਾਂ ਇਸ ਘਰ ਬਾਰੇ ਦਸ ਕੇ, ਇਥੇ ਰਿਕਸ਼ਾ ਹੀ ਨਾ ਖਲੋਣ ਦਿੰਦਾ ਉਹਨੂੰ ਆਪਣੇ ਆਪ ਤੇ ਖਿਝ ਆ ਰਹੀ ਸੀ। ਮੈਂ ਪੈਸੇ ਕਿਉਂ ਨਾ ਕੱਢ ਕੇ ਦੇ ਦਿੱਤੇ? ਜਦ ਕਿ ਮੇਰੇ ਕੋਲ ਟੁੱਟੇ ਪੈਸੇ ਵੀ ਸਨ ਅਤੇ ਮਰਦ ਹੋਣ ਦੇ ਨਾਤੇ ਮੇਰਾ ਫਰਜ ਵੀ ਸੀ। ਹੋਰ ਕੁਝ ਨਹੀਂ ਤਾਂ ਸੀਲਾ ਦੇ ਨਾਲ ਹੀ ਚਲਾ ਜਾਂਦਾ। ਪਰ ਹੁਣ ਕੀ ਹੋ ਸਕਦਾ ਸੀ? ਉਹ ਤਾਂ ਫਸ ਗਿਆ ਸੀ। ਸ਼ੀਲਾ ਬਾਹਰ ਲਭਦੀ ਹੋਵੇਗੀ ਅਤੇ ਜੇ ਰਿਕਸ਼ੇ ਵਾਲੇ ਨੇ ਦੱਸ ਦਿੱਤਾ ਕਿ ਮੈਂ ਇਸ ਅੰਦਰ ਹਾਂ ਅਤੇ ਮੈਨੂੰ ਇਕ ਆਦਮੀ ਲੈ ਗਿਆ ਹੈ। ਉਹ ਉਡੀਕ ਕੇ ਅੰਦਰ ਆ ਗਈ ਤਾਂ ਕੀ ਬਣੇਗਾ? ਸਰਦਾਰੀ ਲਾਲ ਅਤੇ ਘਰ ਵਾਲੇ ਮੈਨੂੰ ਆਵਾਰਾ ਸਮਝ ਕੇ ਠੁਕਰਾ ਦੇਣਗੇ। ਉਹੀ ਗਲ ਨਾ ਹੋਵੇ ਕਿ ਨਾ ਘਰ ਜੋਗਾ ਨਾ ਘਾਟ ਜੋਗਾ। ਉਸ ਦੇ ਦਿਲ ਵਿਚ ਉਬਾਲ ਆਇਆ। ਉਹ ਉੱਠਣ ਹੀ ਲੱਗਾ ਸੀ ਕਿ ਸ਼ੀਲਾ ਨੇ ਬੂਹੇ ਤੋਂ ਅੰਦਰ ਪੈਰ ਪਾਇਆ। ਮੋਹਨ ਦਾ ਰਹਿੰਦਾ ਸਾਹ ਵੀ ਸੁਕਣ ਲੱਗ ਪਿਆ। ਮੋਹਨ ਨੇ ਥਿੜਕਦੀ ਜਬਾਨ ਨਾਲ ਕਿਹਾ:

"ਸੀਲਾ, ਮਾਫ ਕਰਨਾ ਮੈਂ ਜ਼ਰਾ...."

147