ਪੰਨਾ:ਪੱਕੀ ਵੰਡ.pdf/148

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪਰ ਸ਼ੀਲਾ ਨੇ ਕਿਹਾ, "ਮੋਹਨ, ਕੋਈ ਗਲ ਨਹੀਂ ਤੁਸੀਂ ਬੈਠੋ।" ਅਤੇ ਉਹ ਰਸੋਈ ਵਲ ਚਲੀ ਗਈ। ਅਤੇ ਦੂਜੇ ਪਲ ਉਹ ਜਾਨਕੀ ਨਾਲ ਅੰਦਰ ਆਈ ਅਤੇ ਕਿਹਾ, "ਮੋਹਨ, ਇਹ ਮੇਰੇ ਮਾਤਾ ਜੀ ਨੇ ਅਤੇ ਨਾਲ ਹੀ ਪੁਛਿਆ, "ਮਾਤਾ ਜੀ, ਪਿਤਾ ਜੀ ....?"

"ਆ ਜਾਂਦੇ ਨੇ ਬੇਟੀ, ਬਜਾਰੋਂ ਕੁਝ ਸਮਾਨ ਲੈਣ ਗਏ ਨੇ। ਤੁਸੀਂ ਬੈਠੋ। ਚਾਹ ਬਣ ਗਈ ਏ। ਮੈਂ ਲੈ ਆਵਾਂ।" ਜਾਨਕੀ ਦੋਹਾਂ ਨੂੰ ਛੱਡ ਕੇ ਰਸੋਈ ਵਲ ਚਲੀ ਗਈ।

ਮੋਹਨ ਗੁੰਮ ਸੁੰਮ ਬੈਠਾ ਸੀ ਕਿ ਸ਼ੀਲਾ ਨੇ ਪੁਛਿਆ, "ਮੋਹਨ, ਤੁਸੀਂ ਏਨੇ ਉਦਾਸ ਕਿਉਂ ਹੋ? ਪਿਤਾ ਜੀ ਆ ਜਾਣ ਤੁਸੀਂ ਚਾਹ ਪੀ ਕੇ ਚਲੇ ਜਾਣਾ। ਹੋਰ ਕੋਈ ਨਹੀਂ ਆਵੇਗਾ।"

ਪਰ ਮੋਹਨ ਨੇ ਕਿਹਾ, "ਸ਼ੀਲਾ, ਮੈਂ ਹੁਣ ਨਹੀਂ ਜਾਵਾਂਗਾ।" ਗਲ ਦਾ ਅਚੰਭਾ ਉਹਦੀ ਸਮਝ ਚੜ੍ਹ ਗਿਆ ਸੀ ਕਿ ਸ਼ੀਲਾ ਹੀ ਤਾਂ ਸਰਦਾਰੀ ਲਾਲ ਦੀ ਇਕਲੌਤੀ ਧੀ ਏ।

ਮੋਹਨ ਦੇ ਕਹਿਣ ਤੇ ਸ਼ੀਲਾ ਹੈਰਾਨ ਹੋਈ ਤੇ ਕਿਹਾ, "ਮੋਹਨ, ਇਹ ਕਿਵੇਂ?"

ਮੋਹਨ ਨੇ ਕਿਹਾ "ਸ਼ੀਲਾ, ਇਹ ਵੀ ਇਕ ਐਕਸੀਡੈਂਟ ਹੀ ਏ ਕਿ ਮੈਂ ਤੁਹਾਡੇ ਪਿਤਾ ਬਜ਼ੁਰਗ ਬਾਬੇ ਦਾ ਹੀ ਬਚਨ ਬੱਧ ਸਾਂ। ਗਲਤੀ ਇਹ ਹੋਈ ਕਿ ਮੈਂ ਤੇਥੋਂ ਤੁਹਾਡੇ ਘਰ ਦੀ ਪੂਰੀ ਵਾਕਫੀ ਨਾ ਲਈ।"

ਫਿਰ ਸਰਦਾਰੀ ਲਾਲ ਅੰਦਰ ਆਇਆ ਤੇ ਦੋਹਾਂ ਦੇ ਸਿਰ ਤੇ ਸ਼ਫ਼ਕਤ ਦਾ ਹੱਥ ਰੱਖ ਦਿੱਤਾ।

148