ਸਮੱਗਰੀ 'ਤੇ ਜਾਓ

ਪੰਨਾ:ਪੱਕੀ ਵੰਡ.pdf/149

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੇ ਕਿਤੇ

"ਬੋਹੜੀ ਵੇ ਪਿੰਡਾ, ਮੈਂ ਲੁੱਟੀ ਗਈ! ਮੈਂ ਪੁੱਟੀ ਗਈ, ਵੇ ਲੋਕੋ! ਮੁਨਸ਼ੀ ਨੂੰ ਕੀ ਹੋ ਗਿਆ?" ਵੱਡੇ ਪੈਹਰ ਦੇ ਤੜਕੇ ਹੁਸੈਨ ਬੀਬੀ ਦੀ ਚੀਕ ਨੇ ਸਾਰੇ ਪਿੰਡ ਦੀ ਹਿੱਕ ਚੀਰ ਦਿੱਤੀ।

ਹਰ ਕੋਈ ਕਾਦਰ ਦੇ ਘਰ ਨੂੰ ਉੱਠ ਨੱਠਾ।

"ਕੀ ਹੋ ਗਿਆ? ਕੀ ਹੋ ਗਿਆ?"

"ਹਾਏ-ਹਾਏ ਮੁਨਸੀ ਚਾਚਾ, ਮਾਮਾ ਮੁਨਸ਼ੀ, ਭਾਈਆ ਮੁਨਸ਼ੀ, ਭਰਾ ਮੁਨਸ਼ੀ ਫੋਤ ਹੋ ਗਿਆ।"

"ਹਨੇਰ ਸਾਈਂ ਦਾ।"

"ਕੱਲ੍ਹ ਤਾਂ ਚੰਗਾ ਭਲਾ ਆਇਆ। ਸ਼ਾਮੀ ਰਾਜੀ ਬਾਜੀ ਸੀ।" \

"ਨਹੀਂ ਰਾਤ ਚੰਗਾ ਭਲਾ ਸੀ।"

ਮੁਨਸ਼ੀ ਦਾ ਪੂਰਾ ਨਾਮ ਗੁਲਾਮ ਕਾਦਰ ਸੀ। ਨਿੱਥਾਂ ਜਿਹਾ ਸੀ ਕਿ ਪਿਉ ਦਾ ਆਖ਼ਰੀ ਸਾਇਆ ਵੀ ਸਿਰੋਂ ਉਠ ਗਿਆ। ਮਾਂ ਤਾਂ ਸਾਲ ਡੇਢ ਸਾਲ ਦੇ ਨੂੰ ਹੀ ਰੋਂਦਾ ਛੱਡ ਗਈ ਸੀ। ਮੌਤ ਬਸ ਹੋ ਗਈ ਸੀ। ਭੋਇੰ-ਭਾਂਡਾ ਵਾਹਵਾ ਗੁਜਾਰੇ ਜੋਗਾ ਸੀ। ਅੱਠ ਘੁਮਾ ਵਾਹਵਾ ਨਿਆਈਂ ਦੀ ਜ਼ਮੀਨ ਸੀ। ਪੱਕਾ ਸੀਮਿੰਟਡ ਖੁਹ ਸੀ। ਹੋਰ ਭੈਣ-ਭਰਾ ਕੋਈ ਨਹੀਂ ਸੀ। ਬੇਸਹਾਰਾ ਹੋਏ ਨੂੰ ਵੇਖ ਦੂਰੋਂ ਪਾਰੋਂ ਭੂਆ ਦੇ ਪੁੱਤ ਲਾਲ ਖਾਨ ਨੇ ਆ ਸਿਰ ਤੇ ਹੱਥ ਰੱਖਿਆ। ਦੋ ਹੀ ਜੀਅ ਸਨ। ਲਾਲ ਖਾਂ ਅਤੇ ਉਸਦੇ ਘਰ ਵਾਲੀ ਹੁਸੈਨ ਬੀਬੀ ਅਤੇ ਦੋਵੇਂ ਹੀ ਸਾਊ ਸੁਭਾਅ ਸਨ। ਹੁਸੈਨ ਬੀਬੀ ਦੀ ਗੋਦ ਹਰੀ ਨਹੀਂ ਸੀ ਹੋਈ।

ਪਿੰਡ ਵਿਚ ਇਕ ਲਗਵੰਤੀ ਸ਼ਰੀਕਾ ਹਾਕਮ ਹੁਰਾਂ ਦਾ ਲਾਣਾ ਸੀ। ਹਾਕੂ ਦਾ ਪਰਿਵਾਰ ਕਾਫੀ ਵੱਡਾ ਅਤੇ ਭੋਇੰ-ਭਾਂਡਾ ਵੀ ਚੰਗਾ ਸੀ। ਸਭ ਕੁਝ ਹੁੰਦਿਆਂ ਹੋਇਆਂ ਵੀ ਹਾਕੂ ਨੀਅਤ ਦਾ ਕੋਹੜਾ ਅਤੇ ਬਦਨਾਮ ਆਦਮੀ ਸੀ। ਪਰਿਵਾਰ ਵਲੋਂ ਵੀ ਸਭ ਲੰਡੇ ਨੂੰ ਖੁੰਡਾ ਮਿਲਣ ਵਾਲੀ ਗੱਲ ਸੀ। ਯਾਨੀ ਸਾਰਾ ਪਰਿਵਾਰ ਕੀ

149