ਸਮੱਗਰੀ 'ਤੇ ਜਾਓ

ਪੰਨਾ:ਪੱਕੀ ਵੰਡ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾ ਰਹੀ। ਗੁੜ-ਗੰਨਾਂ ਦਾਣਾ-ਫੱਕਾ ਭੜੋਲੇ ਭਰੇ ਰਹਿੰਦੇ। ਪਰ ਪੰਜ ਸਾਲ ਲੰਘ ਜਾਣ ਤੇ ਵੀ ਬਸ਼ੀਰਾਂ ਦੀ ਗੋਦ ਹਰੀ ਨਾ ਹੋਈ। ਵੈਦਾਂ ਹਕੀਮਾਂ ਤੋਂ ਛੁੱਟ ਦੱਸ ਪੈਂਦੇ ਸਾਧਾਂ ਸੰਤਾਂ, ਪੀਰਾਂ ਫਕੀਰਾਂ ਦੀਆਂ ਭਬੂਤੀਆਂ, ਤਵੀਤ, ਧਾਗੇ ਕੋਈ ਰਾਸ ਨਾ ਆਏ।

ਕਈ ਵਾਰ ਉਮਰਾ ਉਦਾਸ ਹੋ ਜਾਂਦਾ ਤਾਂ ਬਸ਼ੀਰਾਂ ਕਹਿੰਦੀ “ਮੇਰੀ ਮੰਨ ਤੇ ਹੋਰ ਵਿਆਹ ਕਰਾਲੈ।”

ਪਰ ਉਮਰਾ ਦੁਖੀ ਹੋ ਜਾਦਾ ਤੇ ਕਹਿੰਦਾ, “ਸ਼ੀਰੀ, ਮੈਨੂੰ ਔਲਾਦ ਦੀ ਕੋਈ ਭੁੱਖ ਨਹੀਂ। ਮੇਰੇ ਭਰਾ ਹੀ ਮੇਰੇ ਪੁੱਤਰ ਨੇ। ਮੈਂ ਹੋਰ ਵਿਆਹ ਲਈ ਨਹੀਂ ਸੋਚਦਾ। ਮੈਂ ਤਾਂ ਇਸ ਲਈ ਦੁਖੀ ਹਾਂ ਕਿਤੇ ਤੂੰ ਦੁਖੀ ਹੋ ਕੇ ਕੋਈ ਗਮ ਦਾ ਰੋਗ ਨਾ ਲਾ ਲਵੇਂ।”

ਅਤੇ ਬਸ਼ੀਰਾਂ ਦਾ ਗੁਲਾਬੀ ਚਿਹਰਾ ਹੋਰ ਗੁਲਾਬੀ ਹੋ ਜਾਂਦਾ। ਉਹ ਕਿਹੜਾ ਦਿਉਰਾਂ ਨਾਲ ਘੱਟ ਮੋਹ ਕਰਦੀ ਸੀ। ਘਰੋਂ ਖੇਤ ਤੇ ਖੇਤੋਂ ਘਰ ਤੁਰੀ ਰਹਿੰਦੀ। ਕੰਮ ਕਰਦੀ ਉਹ ਨਾ ਕਦੇ ਅੱਕਦੀ ਨਾ ਥੱਕਦੀ।

ਫਿਰ ਉਸ ਆਪਣੇ ਰਿਸ਼ਤੇਦਾਰਾਂ ਵਿੱਚੋਂ ਦੋ ਸਕੀਆਂ ਭੈਣਾਂ ਦੇ ਰਿਸ਼ਤੇ ਲਿਆ ਦੋਹਾਂ ਦਿਉਰਾਂ ਦੂਲੇ ਅਤੇ ਸ਼ਦੀਕ ਨੂੰ ਵਿਆਹ ਲਿਆ ਸੀ ਅਤੇ ਵਿਆਹ ਤੇ ਸਭ ਸੱਧਰਾਂ, ਸਭ ਰੀਝਾਂ ਪੂਰੀਆਂ ਕਰ ਲਈਆਂ ਸਨ ਅਤੇ ਨਿਰੇ ਭਰਜਾਈਆਂ ਵਾਲੇ ਹੀ ਨਹੀਂ ਮਾਵਾਂ ਵਾਲੇ ਵੀ ਸਾਰੇ ਸ਼ਗਨ ਕੀਤੇ ਸਨ। ਦੂਲੇ ਦੀ ਘਰਵਾਲੀ ਕਾਦਰੀ ਦਾ ਤਾਂ ਵਿਆਹ ਮੁਕਲਾਵਾ 'ਕੱਠਾ ਹੀ ਮਿਲ ਗਿਆ ਪਰ ਸ਼ਦੀਕ ਦੀ ਘਰਵਾਲੀ ਪੰਦਰਵੇਂ, ਚੌਦਵੇਂ ਹੋਣ ਕਰਕੇ ਨਿਰਾ ਨਿਕਾਹ ਹੀ ਹੋਇਆ ਅਤੇ ਡੋਲੀ ਮੁਕਲਾਵਾ ਨਾ ਮਿਲਿਆ।

ਕਾਦਰੀ ਵਾਹਵਾ ਬਣਦੀ ਫੱਬਦੀ ਸੀ ਪਰ ਸੁਭਾ ਦੀ ਚੰਦਰੀ ਹੀ ਨਿਕਲੀ। ਕੰਘੀ ਪੱਟੀ ਕਰ ਫੁੱਲ ਚਿੜੀਆਂ ਤਾਂ ਉਹ ਵਾਹਵਾ ਕੱਢ ਲੈਂਦੀ। ਸੱਤ ਸੁਰਮਾ ਪਾ ਡੋਰੇ ਖਿੱਚ ਲੈਂਦੀ ਪਰ ਘਰਦੇ ਕੰਮ ਦਾ ਡੱਕਾ ਤੋੜ ਕੇ ਖੁਸ਼ ਨਹੀਂ ਸੀ। ਪੂਰੀ ਹੱਡ ਹਰਾਮ ਸੀ। ਰੰਗ ਢੰਗ ਦੀ ਚੰਗੀ ਹੋਣ ਕਰਕੇ ਉਸ ਦੁਲੇ ਅਤੇ ਸ਼ਦੀਕ ਦੋਹਾਂ ਨੂੰ ਹੱਥ ਕਰ ਲਿਆ ਸੀ। ਉਹ ਵੀ ਮੱਧ ਮਹਿਕ ਵਿੱਚ ਐਸੇ ਫਸੇ ਕਿ ਕਾਦਰੀ ਦੇ ਗੋਡੇ

15