ਪੰਨਾ:ਪੱਕੀ ਵੰਡ.pdf/150

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਧੀਆਂ, ਕੀ ਨੂੰਹਾਂ, ਕੀ ਪੁੱਤਰ, ਕੀ ਮਾਂ। ਸਭ ਇਕੋ ਸਾਂਚੇ ਦੇ ਢਲੇ ਦਿਮਾਗਾਂ ਦੇ ਮਾਲਕ ਸਨ। ਯਾਨੀ ਆਦਤਨ, ਕਮੀਨਗੀ ਉਹਨਾਂ ਦਾ ਪੇਸ਼ਾ ਸੀ। ਉਹ ਇਹ ਚਾਹੁੰਦੇ ਸਨ ਕਿਸੇ ਨਾ ਕਿਸੇ ਤਰ੍ਹਾਂ ਇਹ ਢੇਰੀ ਵੀ ਸਾਨੂੰ ਹੱਥ ਲੱਗ ਜਾਵੇ। ਕਾਦਰ ਦਾ ਪਿਉ ਮਰਨ ਤੇ ਉਹਨਾਂ ਕਾਦਰ ਨੂੰ ਪਾਲਣ ਦੀ ਜਿੰਮੇਵਾਰੀ ਲੈਣ ਦੀ ਕੋਸ਼ਿਸ਼ ਵੀ ਬੜੀ ਕੀਤੀ। ਪਰ ਕੁਝ ਪਿੰਡ ਦਿਆਂ, ਕੁਝ ਮਕਾਣੇ ਆਏ ਰਿਸ਼ਤੇਦਾਰਾਂ ਇਹ ਕੰਮ ਬਣਨ ਨਾ ਦਿੱਤਾ। ਅਤੇ ਲਾਲ ਖਾਂ ਨੂੰ ਇਹ ਜ਼ਿੰਮੇਵਾਰੀ ਸੰਭਾਲੀ ਗਈ।

ਪੂਰੀਆਂ ਚਾਰ ਜਮਾਤਾਂ ਪ੍ਰਾਇਮਰੀ ਸਕੂਲ ਵਿਚੋਂ ਪੜ੍ਹ ਕੇ ਕਾਦਰ ਹਟ ਗਿਆ। ਤੇ ਲਾਲੂ ਖਾਂ ਨਾਲ ਕੰਮ ਕਰਨ ਲੱਗ ਪਿਆ। ਸਿਆਣਾ ਚੰਗਾ। ਖੂਹ ਪਿੰਡ ਦੇ ਨਾਲ ਹੋਣ ਕਰਕੇ ਉਹ ਕੁਵੇਲੇ ਖੇਡਣ ਦੀ ਬਜਾਏ ਨਾਲ ਲਗਾਮੇ ਪਿੰਡ ਦੇ ਪਟਵਾਰਖਾਨੇ ਪਟਵਾਰੀ ਕੋਲ ਜਾ ਬੈਠਦਾ ਅਤੇ ਸਹਰੇ ਮੁਸਾਵੀਆਂ ਜਮ੍ਹਾਬੰਦੀਆਂ ਫੋਲੀ ਜਾਂਦਾ। ਯਾਦਦਾਸ਼ਤ ਚੰਗੀ ਸੀ ਜਿਸ ਕਰਕੇ ਉਸਨੂੰ ਪਿੰਡ ਦੀ ਜ਼ਮੀਨ ਦਾ ਹਾ ਖੇਤ, ਉਸਦਾ ਨੰਬਰ, ਖਸਰਾ, ਮੁਸਤੀਲ ਨੰਬਰ ਸਭ ਯਾਦ ਸਨ। ਅਤੇ ਨਾਲ ਈ ਮਾਲ ਮਹਿਕਮੇ ਦੇ ਕੰਮ ਕਾਰ ਦੀ ਉਹਨੂੰ ਚੰਗੀ ਵਾਕਫੀ ਹੋ ਗਈ।

ਹੁਸੈਨ ਬੀਬੀ ਕਾਦਰ ਖਾਨ ਦਾ ਬੜਾ ਹਿੱਤ ਕਰਦੀ ਸੀ। ਪੁੱਤਰਾਂ ਤੋਂ ਵੱਧ ਪਿਆਰ ਦਿੰਦੀ। ਉਹਦੀ ਸਿੱਕ ਸੀ ਕਿ ਕਾਦਰ ਛੇਤੀ ਜਵਾਨ ਹੋ ਜਾਵੇ। ਮੈਂ ਇਹ ਧੂੰਮ-ਧੜੱਕੇ ਨਾਲ ਵਿਆਹ ਕਰਾਂ ਅਤੇ ਕੋਈ ਬਾਲ ਖਿਡਾਣ ਨੂੰ ਮਿਲੇ। ਚਰਾ ਲਾਡ-ਪਿਆਰ ਅਤੇ ਖੁੱਲੀ ਖੁਰਾਕ। ਕਾਦਰ ਦਿਨਾਂ ਵਿਚ ਜਵਾਨ ਹੋ ਗਿਆ ਅਤੇ ਵਾਹਵਾ ਰੰਗ ਕੱਢ ਆਇਆ। ਹੁਸੈਨ ਬੀਬੀ ਨੇ ਕਈ ਥਾਂਈ ਰਿਸ਼ਤਿਆਂ ਦਾ ਕੀਤੀ ਪਰ ਕਿਤੇ ਪਾਣੀ ਨਾ ਚੜ੍ਹਿਆ ਕਿਉਂ ਕਿ ਹਾਕੂ ਹੋਰੀਂ ਜਿਹੜੇ ਲਾਲ ਖਾ ਦੇ ਜਾਣ ਤੇ ਦੰਦ ਪੀਹ ਰਹੇ ਸਨ ਤੇ ਦਿਲਾਂ ਵਿਚ ਅੱਗ ਦੱਬੀ ਬੈਠੇ ਸਨ ਹਰ ਥਾਂ ਕਸੂਤਾ ਲੱਤ ਅੜਾ ਕੇ ਭਾਂਝੀ ਮਾਰ ਆਉਦੇ। ਦੂਜੇ ਪਾਸੇ ਹਾਕੂ ਦੀਆਂ ਨੂੰਹਾਂ ਕਾਦਰ ਤੇ ਡੋਰੇ ਵੀ ਸਟਦੀਆਂ ਰਹਿੰਦੀਆਂ। ਪਰ ਕੁਝ ਤੇ ਕਾਦਰ ਆਪ ਵੀ ਸਿਆਣਾ ਤੇ ਸਭਾਅ ਅਤੇ ਖਬਰਦਾਰ ਸੀ ਕੁਝ ਹੁਸੈਨ ਬੀਬੀ ਖਬਰਦਾਰ ਕਰਦੀ ਰਹਿੰਦੀ।

ਫਿਰ ਇਕ ਦਿਨ ਭਾਣਾ ਵਰਤ ਗਿਆ। ਲਾਲ ਖਾਂ ਖੁਦਾ ਨੂੰ ਪਿਆਰਾ ਹੋ

150