ਪੰਨਾ:ਪੱਕੀ ਵੰਡ.pdf/152

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਪਹਿਲਾਂ ਜਦੋਂ ਮੁਸਲ ਦੀ ਘੋੜੀ ਦਗੜ-ਦਗੜ ਕਰਦੀ ਆਉਂਦੀ ਤਾ ਕਾਮੇ ਮੁਜਾਰੇ ਦਾ ਸਰੀਰ ਕੰਬ ਜਾਂਦਾ। ਬੇ-ਮਤਲਬੀਆਂ ਧਮਕੀਆਂ ਅਤੇ ਝਿੜਕਾ। ਪਰ ਕਾਦਰ ਨੂੰ ਮੁਜਾਰੇ ਸਗੋਂ ਅੱਗੋਂ ਹੋ ਕੇ ਮਿਲਦੇ ਅਤੇ ਖੁਸ਼ ਹੁੰਦੇ। ਉਹ ਕਿਸ ਮੁਜਾਰੇ ਤੋਂ ਰਿਸ਼ਵਤ ਜਾਂ ਨਜਾਇਜ ਵਗਾਰ ਨਾ ਲੈਂਦਾ। ਸਗੋਂ ਹਰ ਇਕ ਦੀ ਨੂੰ ਪੂਰੀ ਕਰਦਾ। ਹਲ, ਫਲ, ਬੀਜ, ਬੋਹੜਾ, ਬਲਦ, ਵੱਛਾ ਸਭ ਪਾਸੇ ਖਿਆਲ ਰਖ ਅਤੇ ਕਿਸੇ ਕੋਲ ਜਿਸ ਚੀਜ਼ ਦੀ ਘਾਟ ਹੁੰਦੀ ਉਹ ਪੂਰੀ ਕਰਦਾ।

ਕਾਦਰ ਉਤੇ ਜਗੀਰਦਾਰ ਵੀ ਖੁਸ਼ ਸੀ ਕਿਉਂਕਿ ਉਸਦੇ ਕੰਮ ਜਗੀਰਦਾਰ ਲਈ ਵੀ ਚੰਗੇ ਸਿੱਟੇ ਕੱਢੇ ਸਨ। ਕਈ ਵਾਰ ਹੁਸੈਨ ਬੀਬੀ ਰੋਟੀ ਪਕਾ ਉਡੀਕਦੀ ਰਹਿੰਦੀ ਅਤੇ ਕਈ ਕਈ ਵਾਰ ਆਪ ਵੀ ਭੁੱਖੀ ਹੀ ਸੌਂ ਜਾਂਦੀ ਕਿਉਂਕਿ ਕਾਦਰ ਦੇ ਮੁਜਾਰਿਆਂ ਨਾਲ ਚੰਗੇ ਸਬੰਧ ਹਿੱਤ ਉਹਦੇ ਰੁਝੇਵੇਂ ਵਧ ਗਏ ਸਨ ਪਿਆਰ ਨਾਲ ਮੁਜਾਰੇ ਉਹਨੂੰ ਧਕ-ਧੱਕੀ ਰੋਟੀ ਖਾਣ ਤੇ ਮਜਬੂਰ ਕਰ ਦਿੰਦੇ। ਪਰ ਇਕ ਛੋਟੇ ਜਿਹੇ ਮੁਜਾਰਾ ਪਰਿਵਾਰ ਨਾਲ ਉਸਦਾ ਉਚੇਚਾ ਹਿੱਤ ਹੋ ਗਿਆ।

ਸਾਦਕ ਦੇ ਪਰਿਵਾਰ ਦੇ ਪੰਜ ਜੀਅ ਸਨ। ਖੂਬਸੂਰਤ ਬੀਬੀ ਤਾਣ ਅਤੇ ਤਿੰਨ ਬੱਚੇ ਜਿਨ੍ਹਾਂ ਵਿੱਚ ਵੱਡਾ ਯੂਸਫ ਦਸ ਸਾਲਾਂ ਦਾ, ਛੋਟਾ ਰਫੀਕ ਅਤੇ ਕੁੜੀ। ਇਕ ਦਿਨ ਵੀ ਜੇ ਕਾਦਰ ਸਾਦਕ ਵੱਲ ਨਾ ਜਾਵੇ ਤਾਂ ਉਹ ਉਲਾਂਭਾ ਖੜਾ ਕਰ ਦਿੰਦੇ। ਪਰ ਹਾਕਮ ਹੋਰੀਂ ਹਰ ਨਿਸ਼ਾਨੇ ਤੀਰ ਮਾਰਨ ਲਈ ਸਿਸਤ ਬੰਨੀ ਰਖਦੇ ਸਨ। ਉਹਨਾਂ ਗੱਲ ਉਡਾਈ ਮੁਨਸ਼ੀ ਕਾਦਰ ਦਾ ਤਾਲਿਆਂ ਨਾਲ ਪੀਚ ਏ। ਜਦੋ ਇਸ ਗੱਲ ਦੀ ਭਿਣਕ ਕਾਦਰ ਦੇ ਕੰਨੀ ਪਈ ਤਾਂ ਉਸ ਸਾਦਕ ਹੋਰਾ ਵੱਲ ਜਾਣਾ ਛੱਡ ਦਿੱਤਾ। ਭਾਵੇਂ ਇਸ ਗੱਲ ਦਾ ਉਹਦੇ ਦਿਲ ਵਿਚ ਕਾਫੀ ਦੁੱਖ ਸੀ। ਕਈ ਦਿਨਾਂ ਬਾਅਦ ਸ਼ਾਮ ਵੇਲੇ ਉਹ ਸਾਦਕ ਦੇ ਬੂਹੇ ਕੋਲੋਂ ਲੰਘਣ ਲਗਾ ਤਾਂ ਸਾਦਕ ਨੇ ਵਾਜ ਮਾਰ ਲਈ। ਇਖਲਾਕਨ ਉਸਨੂੰ ਅੰਦਰ ਜਾਣਾ ਪਿਆ।

"ਬਹਿ ਜਾ।" ਅਤੇ ਬੈਠਦੇ ਨੂੰ ਹੀ ਸਾਦਕ ਨੇ ਪੁੱਛਿਆ, "ਸਾਡੇ ਨਾਲ ਕੋਈ ਨਰਾਜਗੀ ਏ?"

"ਨਹੀਂ, ਨਹੀਂ, ਇਹੋ ਜਿਹੀ ਤਾਂ ਕੋਈ ਗੱਲ ਨਹੀਂ। ਨਰਾਜ਼ਗੀ ਕਾਹਦੀ।

152