ਪੰਨਾ:ਪੱਕੀ ਵੰਡ.pdf/153

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੰਮ ਦੇ ਰੁਝੇਵੇਂ ਹੀ ਕਾਫੀ ਵੱਧ ਗਏ ਨੇ।" ਨੀਵੀ ਜਿਹੀ ਪਾਈ ਕਾਦਰ ਨੇ ਫਿੱਕੀ ਜਿਹੀ ਮੁਸਕਾਨ ਮੂੰਹ ਤੇ ਲਿਆਂਦੀ।

ਰੋਟੀ ਪਰੋਸਦੀ ਤਾਲਿਆਂ ਨੇ ਚੌਂਕੇ ਵਿਚੋਂ ਕਿਹਾ, "ਅੱਗੇ ਕਿਹੜਾ ਕੰਮ ਨਹੀਂ ਸੀ ਹੁੰਦਾ। ਕੋਈ ਗੱਲ ਤਾਂ ਜ਼ਰੂਰ ਏ। ਕਿਤੇ ਭਰਜਾਈ ਨੇ ਤਾਂ ਨਹੀਂ ਦਬਕ ਦਿੱਤਾ?" ਅਤੇ ਨਾਲ ਹੀ ਦੋਹਾਂ ਅੱਗੇ ਰੋਟੀ ਲਿਆ ਰੱਖੀ।

ਤਾਲਿਆਂ ਦੀ ਗੱਲ ਦਾ ਜਵਾਬ ਕਾਦਰ ਦਿੰਦਾ ਪਰ ਉਸ ਤੋਂ ਪਹਿਲਾਂ ਹੀ ਸਾਦਾ ਦਿਲ ਅਤੇ ਖੁੱਲੇ ਸੁਭਾਅ ਦੇ ਸਾਦਕ ਨੇ ਆਖਿਆ, "ਭਰਜਾਈ ਨੇ ਕੀ ਡੱਕਣਾ ਸੀ। ਮੈਂ ਦੱਸਦਾਂ ਤਾਲਿਆਂ, ਇਹਦਾ ਨਾਂ ਲੋਕਾਂ ਤੇਰੇ ਨਾਲ ਜੋੜ ਲਿਆ ਏ।"

ਸਾਦਕ ਦੀ ਗੱਲ ਤੇ ਤਾਲਿਆਂ ਸੁਰਖ ਹੋ ਗਈ। ਪਰ ਸਾਦਕ ਗੱਲ ਤੋਰੀ ਰੱਖੀ, "ਤੂੰ ਤਾਲਿਆਂ, ਇੰਝ ਕਰ ਕੋਈ ਨੇੜੇ ਦੀ ਨਵੀ ਰਿਸ਼ਤੇਦਾਰੀ ਗੰਢ ਇਸਦੇ ਨਾਲ।"

ਮੁਨਸੀ ਕਾਦਰ ਦੇ ਮੂੰਹ ਵਿਚ ਬੁਰਕੀ ਫੁੱਲ ਗਈ।

ਪਰ ਸਾਦਕ ਨੇ ਕਿਹਾ, "ਕਿਸੇ ਵਾਸਤੇ ਭਾਵੇਂ ਮੁਹਸਲ ਹੋਵੇ ਸਾਡਾ ਤਾਂ ਘਰ ਵਾ ਏ, ਦਿਨ ਆਵੇ ਰਾਤ ਆਵੇ ਕਿਸੇ ਦਾ ਪਤਾ ਨਹੀਂ ਕਿਉਂ ਢਿੱਡ ਦੁੱਖਦਾ ਏ?"

ਕਾਦਰ ਦਾ ਖਿਆਲ ਸੀ ਸਾਦਕ ਤਾਲਿਆਂ ਨੂੰ ਗੱਲ ਵੱਡੀ ਸਾਰੀ ਆਖ ਗਿਆ ਏ। ਸ਼ਾਇਦ ਤਾਲਿਆਂ ਬੁਰਾ ਮਹਿਸੂਸ ਕਰੇ। ਪਰ ਖੁਦਾ ਨੇ ਜਿੱਥੇ ਤਾਲਿਆਂ ਨੂੰ ਰੂਪ ਜਵਾਨੀ ਦਿੱਤੀ ਸੀ ਉਥੇ ਹਸਮੁੱਖ ਚਿਹਰਾ, ਖੁਸ਼ਾਦਾ ਅਤੇ ਖੁੱਲਾ ਸੁਭਾਅ ਵੀ ਦਿੱਤਾ ਸੀ। ਉਸ ਹੱਸ ਕੇ ਕਿਹਾ "ਲੋਕਾਂ ਦਾ ਨਹੀਂ, ਢਿੱਡ ਤਾਂ ਸਰੀਕਾਂ ਦਾ ਦੁੱਖਦਾ ਏ। ਕਾਦਰ ਹਾਂ ਤਾਂ ਕਰੇ ਇਕ ਵਾਰੀ। ਮੈਂ ਪੀਚਵੀਆਂ ਗੰਢਾਂ ਦੇ ਦੇਵਾਂ।"

ਸਾਦਕ ਨੇ ਆਖਿਆ "ਤਾਲਿਆਂ, ਇਸ ਕੀ ਹਾਂ ਕਰਨੀ ਏ। ਇਸਦੇ ਥਾਂ ਮੈਂ ਜੁ ਹਾਂ ਕਰਨ ਵਾਲਾ ਹਾਂ।"

ਤੇ ਸੱਚ ਮੁੱਚ ਅਗਲੇ ਦਿਨ ਤਾਲਿਆਂ ਪੇਕੇ ਗਈ ਅਤੇ ਛੋਟੀ ਭੈਣ ਰਾਬਿਆਂ ਦਾ ਸਾਕ ਲੈ ਆਈ।

153