ਪੰਨਾ:ਪੱਕੀ ਵੰਡ.pdf/156

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਆਰ ਕਰਦੀ ਸੀ। ਪਰ ਸੁਲਝੀ-ਸਿਆਣੀ ਜਨਾਨੀ ਹੋਣ ਦੇ ਨਾਤੇ ਉਸ ਤਾਲਿਆਂ ਨੂੰ ਕਿਹਾ, "ਜਿਉ ਸੱਦ ਕੇ ਲਿਆਂ। ਜਿਵੇਂ ਤੂੰ ਕਹਿੰਦੀ ਏ ਉਸੇ ਤਰ੍ਹਾਂ ਹੀ ਹੋਵੇਗਾ। ਪਰ ਜਰਾ ਸੋਗ ਦੇ ਦਿਨ ਲੰਘ ਜਾਣ ਦੇ। ਨਾਲੇ ਜਰਾ ਗੱਲ ਠੰਡੀ ਪੈ ਜਾਵੇ।" ਦੋਹਾਂ ਨੇ ਅੰਦਰੋ-ਅੰਦਰ ਗੱਲ ਪੱਕੀ ਕਰ ਲਈ ਕਿ ਕੁਝ ਦਿਨਾਂ ਬਾਅਦ ਭਾਵੀ ਇਕ ਹੋਰ ਚੱਕਰ ਚਲਾ ਗਈ।

ਖੇਤਾਂ ਵਿਚ ਫਿਰਦਾ-ਫਿਰਦਾ ਕਾਦਰ ਤੀਜੀ ਕੁ ਪੈਹਰ ਰੋਹੀ ਵਿਚ ਘਾਹ ਦੀ ਰਾਖਵੀਂ ਰੱਖ ਵਲ ਗਿਆ ਤਾਂ ਰੱਖ ਵਲੋਂ ਘੋੜਾ ਭਜਾਈ ਜਗੀਰਦਾਰ ਉਹਦੇ ਵੱਲ ਆਇਆ। ਪਰ ਰੱਖ ਵਿਚ ਦੋ ਮੱਝਾਂ ਨਾਲੋ ਨਾਲ ਚੁਗ ਰਹੀਆਂ ਸਨ। ਉਸ ਹ ਨਾਲ ਵੇਖਿਆ। ਮੱਝਾਂ ਤਾਂ ਉਹਨਾਂ ਦੀਆਂ ਸਨ। ਯੂਸਫ ਲੈ ਆਇਆ ਜਾਂ ਅਵਾਰਾ ਹੋ ਆਈਆਂ। ਪਹਿਲਾਂ ਤਾਂ ਉਹ ਕਦੀ ਨਹੀਂ ਸੀ ਇਧਰ ਆਈਆਂ। ਜਗੀਰਦਾਰ ਕੋਲ ਆ ਗਿਆ ਅਤੇ ਕਿਹਾ, "ਕਾਦਰਾ, ਉਹ ਮੱਝਾਂ ਵਲ ਕੇ ਫਾਟਕ ਪਹੁੰਚਾ ਦੇ। ਪਤਾ ਨਹੀਂ ਕਿਸ ਦੀਆਂ ਨੇ।"

ਕਾਦਰ ਨੇ ਪੁੱਛਿਆ, "ਨਾਲ ਕੋਈ ਪਾਲੀ ਨਹੀਂ?"

"ਹੈ ਇੱਕ ਮੁੰਡਾ। ਸਾਲੇ ਜੰਮਦੇ ਪਿੱਛੋਂ ਨੇ, ਵੱਗ ਚਾਰਨ ਪਹਿਲਾਂ ਤੁਰ ਪੈਂਦੇ ਨੇ। ਪਤਾ ਨਹੀ ਕੀਹਦਾ ਏ? ਮੈਂ ਦੋ ਲਾਈਆਂ ਤਾਂ ਘੇਸ ਵੱਟ ਕੇ ਪੈ ਗਿਆ। ਬੜੇ ਹਰਾਮੀ ਹੁੰਦੇ ਨੇ ਇਹ ਲੋਕੀਂ।"

ਇਸ ਤੋਂ ਪਹਿਲਾਂ ਕਿ ਕਾਦਰ ਕੁਝ ਬੋਲਦਾ ਜਗੀਰਦਾਰ ਨੇ ਘੋੜੇ ਨੂੰ ਅੱਡੀ ਲਾਈ ਤੇ ਪਿੰਡ ਵੱਲ ਸਰਪਟ ਹੋ ਗਿਆ। ਕਾਦਰ ਹੁਲੀ ਕਰ ਕੇ ਯੂਸਫ ਦੇ ਕੋਲ ਗਿਆ ਤਾਂ ਉਹ ਬੇਹੋਸ਼ ਪਿਆ ਸੀ। ਸਾਇਦ ਜਗੀਰਦਾਰ ਨੇ ਠੰਡੇ ਮਾਰੇ ਸਨ, ਜੋ ਵੱਖੀ ਵਿਚ ਕਿਤੇ ਕਸੂਤੀ ਥਾਂ ਲੱਗੇ ਹੋਣ। ਬੇਹੋਸ਼ ਪਏ ਯੂਸਫ ਦੇ ਹੱਥ ਇਹਨਾਂ ਦੋਹਾਂ ਥਾਵਾਂ ਤੇ ਸਨ। ਉਸ ਬੇਹੋਸ਼ ਯੂਸਫ ਨੂੰ ਗੋਦੀ ਚੁੱਕ ਲਿਆ ਅਤੇ ਖਾਲ ਤੇ ਲੈ ਆਇਆ। ਚੂਲੀ ਨਾਲ ਮੂੰਹ ਵਿਚ ਪਾਣੀ ਪਾਇਆ। ਛਿੱਟੇ ਮਾਰੇ ਪਰ ਉਜੜੇ ਘਰ ਦਾ ਚਿਰਾਗ ਬੁੱਝ ਚੁਕਾ ਸੀ। ਪਾਣੀ ਕਿੱਥੋਂ ਲੰਘਣਾ ਸੀ। ਪਲ ਭਰ ਪਹਿਲਾਂ ਮਹਿਕਦਾ ਟਹਿਕਦਾ ਫੁੱਲ ਮੁਰਝਾ ਗਿਆ ਸੀ। ਕਾਦਰ ਭੁੱਬਾਂ ਮਾਰ ਕੇ ਰੋ ਪਿਆ।

156