ਪੰਨਾ:ਪੱਕੀ ਵੰਡ.pdf/158

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦੇ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਸੀ। ਪਰ ਹਾਕੁ ਹੁਰਾਂ ਦਾ ਪ੍ਰਚਾਰ ਸੀ, "ਓ ਭਾਈ ਤੁਹਾਨੂੰ ਕੀ ਪਤਾ ਏ। ਪਹਿਲਾਂ ਤਾਂ ਕਾਦਰ ਨੂੰ ਤਾਲਿਆਂ ਤੇ ਗੁੱਸਾ ਸੀ ਕਿ ਰਿਸ਼ਤਾ ਉਹ ਛੁਡਾ ਕੇ ਆਈ ਏ। ਫਿਰ ਉਸ ਸਕੀਮ ਬਣਾ ਲਈ ਕਿ ਤਾਲਿਆਂ ਦੇ ਬੱਚਿਆਂ ਨੂੰ ਖਤਮ ਕਰਕੇ ਤਾਲਿਆਂ ਤੇ ਚਾਦਰ ਪਾ ਲਵਾਂ।

ਉਸ ਦਿਨ ਪਿਛੋਂ ਹਾਕੂ ਦੀ ਘਰ ਵਾਲੀ, ਕਦੀ ਹਾਂ, ਕਦੀ ਧੀਆਂ ਸਾਏ ਵਾਂਗ ਤਾਲਿਆਂ ਦੇ ਕੋਲ ਰਹਿੰਦੀਆਂ। ਏਥੋਂ ਤੱਕ ਕਿ ਇਕ ਕਦੀ ਦੋ ਤਾਂ ਸੌਂ ਵੀ ਉਥੇ ਹੀ ਜਾਂਦੀਆਂ।

ਜੇਲ ਵਿਚ ਬੈਠਾ ਕਾਦਰ ਇਹ ਸੋਚਦਾ ਰਹਿੰਦਾ ਕਿ ਸਾਇਦ ਤਾਲਿਆਂ ਦੀ ਸੋਚ ਕਦੇ ਜਾਗ ਪਏ। ਅਸਲੀਅਤ ਉਸਨੂੰ ਪਤਾ ਲਗ ਜਾਵੇ। ਤੇ ਉਹ ਮੈਨੂੰ ਬੇ ਦੋਸ਼ੀ ਕਰਾਰ ਦੇ ਦੇਵੇ। ਹਾਕੂ ਹੋਰਾਂ ਵਲੋਂ ਰਪਟ ਤੇ ਥਾਣੇ ਵਾਲਿਆਂ ਤਾਂ ਸਿੱਧਾ ਕੇਸ ਉਸ ਉਪਰ ਮੜ੍ਹ ਦਿੱਤਾ ਸੀ। ਕਈ ਮੁਲਾਕਾਤੀ ਆਏ ਪਰ ਉਸ ਕਿਸੇ ਨਾਲ ਗੱਲ ਨਾ ਕੀਤੀ ਸਿਵਾਏ ਅੱਲਾ ਦੀ ਰਜਾ ਦੇ। ਪਰ ਹੁਸੈਨ ਬੀਬੀ ਨੂੰ ਇੰਨਾਂ ਦੱਸਿਆ ਸੀ, "ਭਾਬੀ, ਮੈਂ ਦੂਰ ਸਾਂ। ਨਾ ਮੇਰਾ ਉੱਧਰ ਖਿਆਲ ਸੀ ਜਿੱਥੇ ਯੂਸਫ਼ ਮੱਝਾਂ ਚਾਰਦਾ ਸੀ। ਜਗੀਰਦਾਰ ਨੇ ਮੈਨੂੰ ਕਿਹਾ ਉਹ ਮੱਝਾਂ ਵਲ ਕੇ ਫਾਟਕ ਵਲ ਕਰ ਆਵੇ। ਉਸ ਇਹ ਵੀ ਕਿਹਾ ਕਿ ਇਕ ਮੁੰਡਾ ਏ। ਮੈਂ ਦੋ ਲਾਈਆਂ ਤੇ ਘੇਸ ਵੱਟ ਕੇ ਪੈ ਗਿਆ। ਹੁਣ ਮੈਨੂੰ ਨਹੀਂ ਪਤਾ ਜਗੀਰਦਾਰ ਨੇ ਕਿੰਨੇ ਅਤੇ ਕਿੱਥੇ ਠੁਡੇ ਮਾਰੇ। ਮੈਂ ਜਦ ਉਸ ਕੋਲ ਗਿਆ ਤਾਂ ਉਹ ਆਖਰੀ ਸਾਹਾਂ ਤੇ ਸੀ। ਮੈਂ ਹੁਣ ਜੇ ਕੋਈ ਗੱਲ ਮੂੰਹੋ ਕੱਢਦਾ ਤਾਂ ਕਿਸ ਸੱਚ ਮੰਨਣਾ ਸੀ ਕਿਉਂਕਿ ਤਾਲਿਆਂ ਨੇ ਦੁੱਖ ਅਤੇ ਕੋਧ ਵਿਚ ਮੈਨੂੰ ਕਾਤਲ ਥਾਪ ਕੇ ਮੂੰਹ ਬੰਦ ਕਰ ਦਿੱਤਾ।"

ਹੁਸੈਨ ਬੀਬੀ ਕਾਦਰ ਦੀ ਪੁਜੀਸ਼ਨ ਸਮਝਦੀ ਸੀ। ਉਹਦਾ ਸੁਭਾਅ ਜਾਣਦੀ ਸੀ। ਉਹ ਤਾਂ ਕੀੜੀ ਮਾਰ ਕੇ ਰਾਜ਼ੀ ਨਹੀਂ ਸੀ। ਏਨਾ ਪਾਪ ਕਿਵੇਂ ਕਰ ਸਕਦਾ ਸੀ। ਮਨ ਹੀ ਮਨ ਸਾਇਦ ਬਾਅਦ ਵਿਚ ਤਾਲਿਆਂ ਨੇ ਵੀ ਸੋਚਿਆ ਹੋਵੇ ਪਰ ਉਹਦੇ ਆਸੇ ਪਾਸੇ ਹਾਕਮ ਦੇ ਪਰਿਵਾਰ ਨੇ ਤੰਦੂਏ ਤੰਦ ਪਾਈ ਹੋਈ ਸੀ। ਪਰ ਇਕ ਗੱਲ ਜ਼ਰੂਰ ਸੀ ਉਹ ਪਹਿਲੇ ਦਿਨ ਦੇ ਕੁਰੱਖਤ ਬੋਲਾਂ ਪਿਛੋਂ ਉਸ ਕਦੀ