ਪੰਨਾ:ਪੱਕੀ ਵੰਡ.pdf/159

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਦਰ ਦਾ ਜਿਕਰ ਨਾ ਕੀਤਾ। ਨਾਂ ਹੀ ਕਦੀ ਕੰਨ ਭਰਵੀਆਂ ਗੱਲਾਂ ਵਿਚ ਹੂੰ ਹਾਂ ਕੀਤੀ ਜਿਹੜੀਆਂ ਕਾਦਰ ਬਾਰੇ ਨਿਤ ਦਿਨ ਹਾਕੂ ਦੀ ਘਰ ਵਾਲੀ ਤੇ ਨੂੰਹਾਂ ਕਦੀਕਦੀ ਹਾਕੂ ਵੀ ਕਰ ਆਉਂਦਾ ਸੀ। ਉਹ ਵੀ ਗੁੰਮ-ਸੁੰਮ ਅਤੇ ਚੁੱਪ ਹੀ ਰਹਿੰਦੀ।

ਹਾਕੂ ਹੋਰਾਂ ਮੌਕੇ ਦਾ ਗਵਾਹ ਤਾਲਿਆਂ ਨੂੰ ਹੀ ਲਿਖਵਾਇਆ ਸੀ ਅਤੇ ਦੋ ਤਿੰਨ ਉਹ ਆਪ ਸਨ ਜਿਨ੍ਹਾਂ ਦੂਰੋ ਵੇਖਿਆ ਤੇ ਨੱਠ ਕੇ ਪਹੁੰਚੇ। ਆਖਰ ਤਿੰਨ ਮਹੀਨਿਆਂ ਬਾਅਦ ਪੇਸ਼ੀ ਦਾ ਦਿਨ ਨੇੜੇ ਆਇਆ। ਹਾਕਮ ਹੋਰਾਂ ਨੂੰ ਤਾਲਿਆਂ ਦੇ ਨਾਲ ਉਚੇਚੀ ਹਮਦਰਦੀ ਜਾਗੀ ਹੋਈ ਸੀ।

ਖੰਗੂਰੇ ਮਾਰਦਾ ਲੰਗਾ ਹਾਕੁ ਖੁੱਡੀ ਟੇਕਦਾ ਤਾਲਿਆਂ ਦੇ ਵਿਹੜੇ ਵੜਿਆ। ਘੁੰਡ ਕੱਢੀ ਬੈਠੀ ਤਾਲਿਆਂ ਦੀ ਪਿੱਠ ਪਿੱਛੇ ਖਲੋ ਗਿਆ ਤੇ ਕਿਹਾ, "ਲੈ ਪੁੱਤਰ ਤਾਲਿਆਂ ਬੀਬੀ, ਹੁਣ ਸਭ ਕੁਝ ਤੇਰੀ ਗਵਾਹੀ ਤੇ ਨਿਰਭਰ ਏ। ਭਾਵੇਂ ਕਾਦਰ ਪੁੱਤਰ ਤਾਂ ਸਾਡਾ ਈ ਏ। ਪਰ ਉਸ ਪਾਪ ਹੀ ਇਹੋ ਜਿਹਾ ਕੀਤਾ ਏ ਜਿਹੜਾ ਕਦੀ ਮਾਫ ਨਹੀਂ ਹੋ ਸਕਦਾ। ਅੱਵਲ ਤਾਂ ਲੱਗੇਗਾ ਫਾਹੇ। ਨਹੀਂ ਚੌਦਾਂ ਸਾਲ ਕਾਲੇ ਪਾਣੀ ਤਾਂ ਵੱਟ ਤੇ ਪਏ ਨੇ। ਨਾਲੇ ਪੁੱਤਰ, ਸੰਗੀ ਸੁੰਗੀ ਨਾ। ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਮੰਗ ਕੇ ਲੈ ਲਵੀਂ। ਰੱਬ ਦਾ ਦਿੱਤਾ ਬਹੁਤ ਕੁਝ ਏ। ਅੱਲਾ ਦੇ ਫਜਲ ਨਾਲ ਕੋਈ ਘਾਟ ਨਹੀਂ।"

ਹਾਕਮ ਦੀ ਸਮੁੱਚੀ ਗਲ ਤਾਲਿਆਂ ਨੂੰ ਝੰਜੋੜ ਗਈ। ਫਾਂਸੀ। ਉਹਨੂੰ ਆਪਣਾ ਹੀ ਸਾਹ ਰੁੱਕਦਾ ਮਹਿਸੂਸ ਹੋਇਆ ਜਾਂ ਕਾਲੇ ਪਾਣੀ ਸਭ ਉਜਾੜ। ਕੀ ਕਹਾਂ ਕੀ ਨਾ ਕਹਾਂ। ਮਨ ਹੀ ਮਨ ਸੋਚਾਂ ਦੀ ਦੌੜ ਲਗ ਗਈ। ਸੋਚ ਹੀ ਰਹੀ ਸੀ ਕਿ ਮਹਾ ਫਫੇਕੁੱਟਣੀ ਹਾਕੂ ਦੇ ਘਰ ਵਾਲੀ ਆ ਬੈਠੀ:

"ਪੁੱਤਰ ਧੀਏ, ਤੇਰਾ ਬਾਬਾ ਤਾਂ ਬੇਚਾਰਾ ਬਹੁਤਾ ਹੀ ਤੇਹ ਕਰਦਾ ਏ ਤੇਰਾ। ਤੁਹਾਡਾ ਹਰ ਵੇਲੇ ਪੁੱਛਦਾ ਰਹੇਗਾ। ਮੇਰੀ ਧੀ ਤਾਲਿਆਂ ਦੇ ਘਰ ਪੱਠੇ, ਆਟਾ, ਗੁੜ, ਚਾਹ ਪਹੁੰਚਾਇਆ ਕਿ ਨਹੀਂ। ਅੱਜ ਤਾਂ ਹੋਰ ਕਹਿੰਦਾ ਸੀ ਕਾਦਰ ਪਾਪੀ ਫਾਹੇ ਲੱਗ ਜਾਵੇ ਤਾਂ ਉਹਦੀ ਜ਼ਮੀਨ ਤਾਲਿਆਂ ਦੇ ਨਾਂ ਕਰਾ ਦੇਈਏ। ਮੈਂ ਕਹਿ ਬੈਠੀ ਹੱਕੀ ਤਾਂ ਅਸੀਂ ' ਹਾਂ। ਅਸਾਂ ਹੀ ਲਵਾਈਂ ਏ। ਅੱਧੀ-ਅੱਧੀ ਲਵਾ

159