ਪੰਨਾ:ਪੱਕੀ ਵੰਡ.pdf/160

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਵਾਂਗੇ। ਤਾਂ ਮੈਨੂੰ ਖਿੱਝ ਕੇ ਪੈ ਗਿਆ। ਸਹੁਰੀ, ਕਮਲੀ ਨਾ ਹੋਵੇ ਤੇ ਸਾਡੇ ਕੋਲ ਪਹਿਲਾਂ ਕੋਈ ਘਾਟਾ ਏ। ਅੱਠੇ ਘੁਮਾ ਈ ਤਾਲਿਆਂ ਦੇ ਨਾਂ ਕਰਾਉਣੀ ਏ। ਉਹ ਤਾਂ ਸੱਚੀ ਬਾਹਲਾ ਈ ਹਿੱਤ ਕਰਦਾ ਏ ਤੁਹਾਡਾ।"

ਫਫੇਕੁਟਣੀ ਜਬਾਨ ਵਾਹ ਰਹੀ ਸੀ ਅਤੇ ਤਾਲਿਆਂ ਬਿਨਾਂ ਨੂੰ ਹਾਂ ਸੋਚਾਂ ਦੇ ਡੂੰਘੇ ਸਮੁੰਦਰ ਵਿਚ ਡੁੱਬੀ ਹੋਈ ਸੀ। ਅਗਲੇ ਦਿਨ ਜਦ ਤਾਲਿਆਂ ਪੇਸ਼ੀ ਤੇ ਗਈ ਉਹਦੇ ਨਾਲ ਹਾਕੂ, ਹਾਕੂ ਦੇ ਮੁੰਡੇ ਅਤੇ ਹਾਕੂ ਦੀ ਘਰਵਾਲੀ ਅਤੇ ਇਕ ਨੂੰਹ ਵੀ ਸੀ ਤਾਂ ਕਿ ਤਾਲਿਆਂ ਕਿਸੇ ਪਾਸਿਓਂ ਥਿੜਕੇ ਨਾ। ਕਚਹਿਰੀ ਦੇ ਅੱਗੇ ਉਸ ਹੱਥਕੜੀ, ਬੇੜੀ ਪਾਈ ਕਾਦਰ ਨੂੰ ਵੇਖਿਆ ਜਿਸਦੇ ਦੋਹੀਂ ਪਾਸੀਂ ਦੋ-ਤਿੰਨ ਸਿਪਾਹੀ ਸਨ। ਤਾਲਿਆਂ ਦਾ ਅੰਦਰੋ-ਅੰਦਰ ਰੁੱਗ ਭਰਿਆ ਗਿਆ। ਨੀਵੀਂ ਨਜਰ ਅਤੇ ਉਹ ਹੀ ਮਾਸੂਮ ਚਿਹਰਾ, ਕਟਿਹਰੇ ਵਿਚ ਖਲੋਤੇ ਮੁਖਾਲਫ ਵਕੀਲ ਨੇ ਉਸਨੂੰ ਕਈ ਸਵਾਲ ਪੁੱਛੇ ਜਿਹਨਾਂ ਵਿਚ ਕਈ ਬੇ-ਹੁਦਾ ਸਨ। ਪਰ ਕਾਦਰ ਬਿਨਾਂ ਕੋਈ ਕੌੜਾ ਚਿਨ ਚਿਹਰੇ ਉਤੇ ਲਿਆਏ ਚੁੱਪ-ਚਾਪ ਖਲੋਤਾ ਰਿਹਾ। ਕੋਈ ਜਵਾਬ ਨੂੰ ਨਾ ਤਾਂ ਕਰਨ ਤੇ ਵਕੀਲ ਨੇ ਦੰਦ ਪੀਹਦਿਆਂ ਅਦਾਲਤ ਨੂੰ ਦਰਖਾਸਤ ਕੀਤੀ ਕਿ ਮੁਜਰਮ ਦੀ ਖਾਮੋਸ਼ੀ ਹੀ ਜੁਰਮ ਦਾ ਸਿੱਧਾ ਇਕਬਾਲ ਏ। ਇਸ ਲਈ ਹਤਿਆਰੇ ਨੂੰ ਸਖਤ ਤੋਂ ਸਖਤ ਸਜ਼ਾ ਸੁਣਾਈ ਜਾਏ। ਪਹਿਲੀਆਂ ਦੋ ਤਰੀਕਾਂ ਵਿਚ ਵੀ ਉਹ ਚੁੱਪ ਹੀ ਰਿਹਾ ਸੀ।

ਫਾਜਲ ਜੱਜ ਨੇ ਬੜੇ ਠਰੰਮੇ ਨਾਲ ਕਿਹਾ, "ਮੁਲਜਮ ਕੁਝ ਆਪਣੀ ਸਫਾਈ ਵਿਚ ਕਹਿਣਾ ਚਾਹੇ ਤਾਂ ਮੌਕਾ ਏ।"

ਫਿਰ ਕਾਦਰ ਨੇ ਹੌਲੀ-ਹੌਲੀ ਸਿਰ ਚੁੱਕਿਆ ਤੇ ਸਾਰੇ ਕਮਰੇ ਦਾ ਜਾਇਜਾ ਲਿਆ। ਅਤੇ ਉਹਦੀ ਨਿਗਾਹ ਕੱਲੇ-ਕੱਲੇ ਚਿਹਰੇ ਨੂੰ ਵੇਖਦੀ ਤਾਲਿਆਂ ਤੇ ਆ ਅਟਕੀ ਜੋ ਹਾਕਮ ਦੇ ਪਿੱਛੇ ਉਹਦੇ ਮੁੰਡੇ, ਨੰਹ ਅਤੇ ਘਰਵਾਲੀ ਦੇ ਨਾਲ ਖਲੋਤੀ ਸੀ। ਉਸਨੂੰ ਤਾਲਿਆਂ ਦੀਆਂ ਭਖਦੀਆਂ ਨਜਰਾਂ ਦਿਸੀਆਂ। ਉਸ ਸਿਰ ਹਿਲਾ ਕੇ ਫਿਰ ਨੀਵੀਂ ਪਾ ਲਈ। ਮਨ ਵਿਚ ਗੁਬਾਰ ਉਠਿਆ। ਜੇ ਮੈਂ ਸਪਸ਼ਟ ਕਹਾਣੀ ਦੱਸੇ ਕੇ ਬਚ ਵੀ ਜਾਵਾਂ ਪਰ ਤਾਲਿਆਂ ਤਾ ਅਜੇ ਵੀ ਅਤੇ ਫਿਰ ਵੀ ਮੈਨੂੰ ਕਾਤਿਲ ਹੀ

160