ਪੰਨਾ:ਪੱਕੀ ਵੰਡ.pdf/162

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਾ ਲਵਾਂ। ਪਰ ਜਦ ਉਹ ਬੂਹੇ ਤੋਂ ਕੁਝ ਪੈਰ ਹੀ ਪਿੱਛੇ ਸੀ ਕਿ ਤਾਲਿਆਂ ਨੇ ਰਫੀਕ ਨੂੰ ਖਿੱਚ ਗੋਦੀ ਚੁੱਕ ਅੰਦਰ ਹੋ ਬੂਹਾ ਬੰਦ ਕਰ ਲਿਆ। ਇਕ ਪਲ ਪਹਿਲਾਂ ਖਿੜਿਆ ਦਿਲ ਇਕ ਦਮ ਬੁਝ ਗਿਆ। ਤੇ ਇਹ ਖਿਆਲ ਪ੍ਰਬਲ ਹੋ ਗਿਆ ਕਿ ਤਾਲਿਆਂ ਨੇ ਮੈਨੂੰ ਦੋਸ਼ੀ ਕਾਤਲ ਸਮਝ ਕੇ ਅਹਿਸਾਨ ਵਜੋਂ ਮਾਫ ਕੀਤਾ। ਅਤੇ ਇਹ ਮਾਫੀ ਉਹਦੀ ਜਮੀਰ ਨਹੀਂ ਸੀ ਮੰਨ ਰਹੀ। ਸਾਰੇ ਰਾਹ ਉਸ ਨਾਲ ਤੁਰਦੇ ਬੰਦੇ ਭਾਂਤ-ਭਾਂਤ ਦੀਆਂ ਗੱਲਾਂ ਕਰਦੇ ਅਤੇ ਪੁੱਛਦੇ ਆਏ। ਪਰ ਉਸ ਕਿਸੇ ਨਾਲ ਕੋਈ ਗੱਲ ਸਾਂਝੀ ਨਾ ਕੀਤੀ। ਘਰ ਵਿਚ ਵੀ ਨਿਰੀ ਰਾਤ ਤੱਕ ਮਿਲਣ ਆਏ ਬੰਦਿਆਂ ਦਾ ਤਾਂਤਾ ਬੱਝਾ ਰਿਹਾ। ਉਹ ਇਕੋ ਗੱਲ ਕਹਿੰਦਾ, "ਮੈਂ ਆ ਗਿਆਂ। ਕੀ ਅਤੇ ਕਿਵੇਂ, ਕਿਉਂ, ਤੁਹਾਡੇ ਸਾਹਮਣੇ ਆਪ ਆ ਜਾਏਗਾ।"

ਚੋਖੀ ਰਾਤ ਗਈ ਹੁਸੈਨ ਬੀਬੀ ਨੇ ਉਸ ਅੱਗੇ ਰੋਟੀ ਪਰੋਸੀ ਜੋ ਉਸ ਬੇ ਦਿਲੀ ਨਾਲ ਹੀ ਖਾਣੀ ਸ਼ੁਰੂ ਕੀਤੀ। ਖੁਸ਼ੀ ਵਿਚ ਖੀਵੀ ਹੋਈ ਹੁਸੈਨ ਬੀਬੀ ਕੋਲ ਆ ਕੇ ਬੈਠ ਗਈ ਤੇ ਕਿਹਾ, "ਕਾਦਰਾ, ਇਕ ਗੱਲ ਦੱਸਾਂ।"

"ਦੱਸ ਭਾਬੀ, ਕੀ ਗੱਲ ਏ?"

"ਨਹੀਂ ਨਹੀਂ ਸਵੇਰੇ ਦੱਸਾਂਗੀ?"

"ਚੰਗਾ ਭਾਬੀ, ਜਿਵੇਂ ਤੇਰੀ ਮਰਜੀ।"

ਤੇ ਫਿਰ ਉਸ ਇਕ ਲੰਬਾ ਚੌੜਾ ਕਾਗਜ ਕੱਢਿਆ ਤੇ ਕਲਮ ਦਵਾਤ ਲੈ ਕੇ ਦੀਵੇ ਦੀ ਲੋਅ ਵਿਚ ਲਿਖਣ ਬਹਿ ਗਿਆ। ਅੱਧੀ ਰਾਤ ਨੇੜੇ ਜਦ ਉਹ ਲਿਖ ਰਿਹਾ ਸੀ ਕਿ ਹੁਸੈਨ ਬੀਬੀ ਫਿਰ ਉਸ ਦੇ ਕੋਲ ਆ ਬੈਠੀ ਤੇ ਕਿਹਾ, "ਕਾਦਰਾ ਇਕ ਗੱਲ ਦੱਸਾਂ?"

ਉਸ ਕਲਮ ਹੱਥੋਂ ਰੱਖਦਿਆਂ ਕਿਹਾ, "ਦੱਸ ਭਾਬੀ।"

"ਨਹੀਂ, ਨਹੀਂ ਸਵੇਰੇ ਦੱਸਾਂਗੀ।"

"ਚੰਗਾ ਭਾਬੀ, ਤੇਰੀ ਮਰਜੀ" ਅਤੇ ਉਹ ਫਿਰ ਲਿਖਣ ਲਗ ਪਿਆ।

ਖੁਸ਼ੀ ਨਾਲ ਖੀਵੀ ਹੋਈ ਹੁਸੈਨ ਬੀਬੀ ਆਪਣੀ ਮੰਜੀ ਤੇ ਜਾ ਪਈ ਤੇ ਕਾਦਰ ਨੇ ਕਿਹਾ, "ਭਾਬੀ, ਮੈਂ ਸ਼ਾਇਦ ਸਵੇਰੇ ਚਿਰਕਾ ਉੱਠਾਂ। ਤੂੰ ਮੂੰਹ ਹਨੇਰੇ

162