ਲਾਦੋ ਨਾ....
ਖੂਹ ਦੀ ਚਲਦੀ ਚਕਲੀ ਤੇ ਅੱਡੇ ਦੀ ਠੱਕ-ਠੱਕ, ਚੱਪਿਆ ਤੇ ਤਿਲਕਦਿਆਂ ਅਰੇੜਿਆਂ ਦੀ ਘਰਾੜ ਤੇ ਖਾਲੀ ਹੁੰਦੀ ਮਾਹਲ ਦੀ ਖੜਕਾਹਟ-ਬਲਦਾ ਦੇ ਗੁਲੀ ਟੱਲੀਆਂ ਦੀ ਟੁਣਕਾਰ, ਕਾਂਝਣ ਨਾਲ ਘਿਸਰਦੇ ਤੀਰ ਦੀ ਚੀ ਚੀ, ਬੇਰੀ ਉਤੇ ਬੈਠੇ ਟੋਟਰੂ ਦੀ ਟਰੂ ਟਰੂ, ਚਿੜੀਆਂ ਅਤੇ ਸ਼ਾਰਕਾਂ ਦੀ ਚਹਿਕਾਰ ਸਭ ਮਿਲਕੇ ਇੱਕ ਮਿੱਠੀ ਲੋਰੀ ਦਾ ਰੂਪ ਧਾਰ ਗਈ ਅਤੇ ਬੇਰੀ ਥੱਲੇ ਅਲਾਣੇ ਮੰਜੇ ਤੇ ਲੇਟੇ ਨਰੈਣ ਸਿੰਘ ਨੂੰ ਗੂਹੜੀ ਨੀਂਦਰ ਆ ਗਈ।
ਸੂਰਜ ਨੇ ਚੌਥੇ ਪੈਹਰ ਵਿਚ ਪ੍ਰਵੇਸ਼ ਕੀਤਾ-ਬੇਰੀ ਦੀ ਗੁਹੜੀ ਸੰਘਣੀ ਛਾ ਕੱਤਕ ਮਹੀਨੇ ਦੀ ਮਿੱਠੀ ਮਿੱਠੀ ਠੰਢ ਨੇ ਕੁਤਕਤਾਰੀਆਂ ਕੱਢੀਆਂ ਤਾਂ ਨਰੈਣ ਸਿੰਘ ਦੀ ਅੱਖ ਖੁੱਲ੍ਹ ਗਈ। ਉਬਾਸੀ ਲੈਂਦਿਆਂ ਉਸ ਲੇਟੇ ਲੇਟੇ ਮੌੜ ਭੰਨਿਆ ਅਤੇ ਸੰਮਨ ਹੋਣ ਵਾਸਤੇ ਮੂੰਹ ਤੇ ਹੱਥ ਫੇਰਿਆ, ਮੱਥੇ ਤੋਂ ਲੈ ਕੇ ਨੱਕ ਦੀ ਛੁਗਲੀ ਤਕ ਝਰੀਟ ਵੱਜੀ, ਤ੍ਰਭਕ ਕੇ ਹੱਥ ਉਤਾਂਹ ਚੁੱਕਿਆ-ਖੱਬੇ ਹੱਥ ਦੀਆਂ ਉਂਗਲਾ ਉਤੇ ਦੋ ਮੋਤੀ ਨੀਲਾ ਤੇ ਰੱਤਾ ਰੰਗ ਸਿਤਾਰੇ ਵਾਂਗ ਡਕੇ। ਅੱਧੇ ਅੱਧੇ ਤੋਲੇ ਦੀਆਂ ਦੋ ਸੋਨੇ ਦੀਆਂ ਛਾਪਾਂ-ਹੱਥ ਦੀ ਛੱਬ ਵੇਖ ਕੇ ਉਹਦਾ ਦਿਲ ਖੁਸ਼ੀ ਨਾਲ ਭਰ ਗਿਆ। ਉਹਨੂੰ ਇੰਝ ਮਹਿਸੂਸ ਹੋਇਆ ਕਿ ਜਿਵੇਂ ਕਈ ਸੇਰ ਲਹੂ ਵਧ ਗਿਆ ਹੋਵੇ ਅਤੇ ਉਹ ਮੁੜ ਕੇ ਜਵਾਨ ਹੋ ਗਿਆ ਹੋਵੇ। ਉਹਦੀ ਉਮਰ ਗੱਡੀ ਸੱਤਰਵੇਂ ਮੀਲ ਦੇ ਨੇੜੇ ਪਹੁੰਚ ਰਹੀ ਸੀ। ਇਹ ਨੀਲੇ ਤੇ ਲਾਲ ਨਗਾਂ ਵਾਲੀਆਂ ਸੁਨੇਹਰੀ ਛਾਪਾਂ ਦੋ ਦਿਨ ਪਹਿਲਾਂ ਉਹਦੇ ਭਤੀਜੇ ਜਰਨੈਲ ਤੇ ਕਰਨੈਲ ਦੇ ਮੰਗਣੇ ਤੇ ਕੁੜਮਾ ਨੇ ਕੁੜਮਚਾਰੀ ਵਜੋਂ ਉਹਨੂੰ ਪਾਈਆਂ ਸਨ। ਦੁੱਧ ਚਿੱਟੇ ਕੈਮਰਕ ਦੇ ਕੁੜਤੇ ਦੀ ਖੁੱਲੀ ਬਾਂਹ ਉਤਾਂਹ ਸਰਕਾ ਕੂਹਣੀ ਤੋਂ ਡੱਲੇ ਤਕ ਉਸ ਹੱਥ ਫੇਰਿਆ। ਸਚਮੁਚ ਹੀ ਉਹਨੂੰ ਆਪਣਾ ਝੜਿਆ ਜੁੱਸਾ ਨਵਾਂ ਨਰੋਆ ਲੱਗਾ। ਉਹ ਮੰਜੇ ਤੋਂ ਉਠ ਖੂਹ ਦੇ ਔਲੂ ਕੋਲ ਗਿਆ। ਪੰਸੇਰੀ ਬੇਰੀ ਦੀਆਂ ਮਾਹਲ ਦੀਆਂ ਟਿੰਡਾਂ ਲਗਾਤਾਰ ਪਾੜਛੇ ਵਿੱਚ ਪਾਣਾ ਉਗਲ ਰਹੀਆਂ ਸਨ। ਉਸ ਓਕ ਭਰ ਮੂੰਹ ਵਿਚ ਪਾਣੀ ਪਾਇਆ, ਮੂੰਹ ਵਿੱਚ
164