ਉਂਗੁਲੀ ਡੰਰ ਕੁਰਲੀ ਕੀਤੀ, ਦੋ ਬੁੱਕ ਪਾਣੀ ਦੇ ਭਰ ਪਾਣੀ ਪੀਤਾ, ਗਿੱਲਾ ਹੱਥ ਮੂੰਹ ਤੇ ਛੂਰ ਰਹਿੰਦੀ ਸੁਸਤੀ ਲਾਹੀ ਅਤੇ ਤਰਾਂਦੇ ਸੂਰਜ ਵੱਲ ਨਿਗਾਹ ਮਾਰੀ।
ਲਾਲ ਲਾਲ ਹੋਇਆ ਸੂਰਜ ਨਦੀ ਪਾਰ ਦੀਆਂ ਉੱਚੀਆਂ ਕਿੱਕਰਾਂ ਉਤੇ ਟੰਗਿਆ ਹੋਇਆ ਸੀ। ਛੋਟੇ ਮੁਖਤਿਆਰੇ ਨੇ ਮੱਝਾਂ ਨਦੀ ਵਿਚੋਂ ਕੱਢ ਪਿੰਡ ਵਲ ਹਿੱਕ ਲਈਆ ਸਨ। ਨਦੀ ਦੀ ਚੱਕੀ ਨਾਲ ਟਿੱਬਿਆਂ ਵਾਲੇ ਦੋਵੇਂ ਖੇਤ ਛੋਲਿਆਂ ਤੇ ਸਰ ਨੂੰ ਢੱਕ ਲਏ ਸਨ। ਕਪਾਹ ਵਾਲੇ ਖੇਤ ਚੋਂ ਕਪਾਹ ਚੁਗਦੀਆ ਚਾਰ ਪੰਜ ਸਵਾਆ ਕਪਾਹ ਦੀਆਂ ਗੰਢੜੀਆਂ ਚੁੱਕ ਪਿੰਡ ਵਾਲੀ ਪਹੀ ਪੈ ਗਈਆਂ ਸਨ। ਕਿਆਰੇ ਮੰੜਦਾ ਜੱਲਾ ਖਾਲ ਵਿਚੋਂ ਕਣਕ ਪੁਟ ਪੁਟ ਖੇਤ ਵਿਚ ਠੇਕ ਰਿਹਾ ਸੀ।
ਖੂਹ ਨੇੜੇ ਖੇਤ ਚੋਂ ਕੈਲੇ ਨੇ ਪੱਠਿਆਂ ਦੀ ਚੌਥੀ ਪੰਡ ਪਾ ਲਈ ਸੀ। ਤਿੰਨ ਉਹ ਪਹਿਲਾਂ ਰੇਹੜੀ ਵਿਚ ਸੁੱਟ ਆਇਆ ਸੀ। ਨੌਂ ਨੌਂ ਫੁੱਟ ਉਚੇ ਕਮਾਦ ਦੇ ਮੁੱਠੇ ਬੰਦਾ ਬਚਨੇ ਮਜ਼ਬੀ ਦਾ ਮੁੰਡਾ ਪੱਠਿਆਂ ਦੀ ਪੰਡ ਚੁਕਾਉਣ ਕੌਲੇ ਵਲ ਤੁਰਿਆ ਆ ਰਿਹਾ ਸੀ। ਚਾਰੇ ਪਾਸੇ ਹੁਲਾਸ ਹਰਿਆਲੀ ਤੇ ਮਿਠਾਸ ਅਤੇ ਜ਼ਿੰਦਗੀ ਸੀ। ਨਰੈਣ ਸਿੰਘ ਦਾ ਦਿਲ ਪਿਆਰ ਨਾਲ ਪੰਘਰ ਕੇ ਅੱਖਾਂ ਵਿਚ ਆ ਗਿਆ। ਉਹਨੂੰ ਹਰ ਚੀਜ਼ ਆਪਣੀ ਅਤੇ ਪਿਆਰੀ ਪਿਆਰੀ ਲੱਗਣ ਲੱਗ ਪਈ। ਇਕ ਹੁਲਾਸ, ਇਕ ਉਮਾਹ ਉਹਦੇ ਦਿਲ ਦਿਮਾਗ ਤੇ ਚੜ੍ਹ ਗਿਆ ਕਿ ਹਰ ਇਕ ਚੀਜ਼ ਬੁੱਕਲ ਵਿਚ ਘੱਟ ਲਾਂ ਤੇ ਬੂਟਾ ਬੂਟਾ ਚੁਗ ਲਾਂ। ਖੂਹ ਉਤੇ ਚਲਦੇ ਬਲਦ ਉਹਨੂੰ ਬਹੁਤ ਪਿਆਰੇ ਲੱਗੇ। ਪੈੜਨ ਵਿਚ ਹੋ ਉਸ ਤਿੱਖੇ ਤੁਰਦੇ ਬਲਦ ਥੰਮ ਲਏ। ਕੈਲੇ ਨੇ ਪੰਡ ਰੇੜੀ ਤੇ ਸੁਟਦਿਆਂ ਆਖਿਆ:
"ਤਾਇਆ ਜੀ, ਤੁਸੀਂ ਘਰ ਨੂੰ ਚਲੋ। ਦਿਨ ਥੋੜ੍ਹਾ ਰੈਹ ਗਿਆ ਏ।"
ਨਰੈਣ ਸਿੰਘ ਨੇ ਬਲਦਾਂ ਦੇ ਕੰਧਿਆਂ ਤੋਂ ਪੰਜਾਲੀ ਅਗਾਂਹ ਖਿਚ ਧੂਪ ਕਢਾਂਦਿਆਂ ਕਿਹਾ,
"ਤੂੰ ਚਲ ਪੁੱਤਰ, ਧਾਰ ਧੁੱਪਾ ਕਢਾਈਂ, ਮੈਂ ਜੈਲੇ ਨਾਲ ਆਵਾਂਗਾ।"
ਸੀਰੀ ਮੁੰਡਾ ਬਾਲਣ ਦੀ ਪੰਡ ਲੈਣ ਢੱਕੀ ਵੱਲ ਤੁਰ ਗਿਆ ਸੀ। ਨਰੈਣ ਸਿੰਘ ਨੇ ਬਲਦਾਂ ਦੇ ਖੋਪੇ ਢਿੱਲੇ ਕਰ ਹਵਾ ਲਵਾ ਫਿਰ ਕੱਸ ਦਿੱਤੇ। ਬਲਦਾਂ ਦਾ
165