ਪੰਨਾ:ਪੱਕੀ ਵੰਡ.pdf/167

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਰਹੀ ਸੀ। ਉਹਨੂੰ ਆਪਣਾ ਆਪ ਵਾਧੂ ਅਤੇ ਬੇਫਾਇਦਾ ਜਿਹਾ ਲੱਗਣ ਲੱਗਾ। ਉਦਾਸੀ ਵਿਚ ਨਸ਼ਾ ਵੀ ਬੁਝਦਾ ਜਾ ਰਿਹਾ ਸੀ।

ਨਰੈਣ ਸਿੰਘ ਦੀ ਮਾਲਕੀ ਦੀ ਜ਼ਮੀਨ ਪੰਜ ਘੁਮਾ ਚਾਰ ਕਨਾਲਾਂ ਸੀ ਜਿਸ ਵਿਚ ਚਾਰ ਘੁਮਾ ਖੂਹ ਦੀ ਸੇਂਜੂ ਜ਼ਮੀਨ, ਇਕ ਘੁਮਾ ਮਾਰੂ ਟਿੱਬੀ ਅਤੇ ਚਾਰ ਕਨਾਲਾਂ ਨਦੀ ਢਾਹੇ। ਢੱਕੀ ਖੂਹ ਵਾਲੇ ਚਾਰ ਖੇਤਾਂ ਵਿਚੋਂ ਤਿੰਨ ਤੁਲਸੀ ਮੱਲ ਬਾਣੀਏਂ ਕੋਲ ਗਹਿਣੇ ਸੀ ਜਿਹਨੂੰ ਨਰੈਣ ਸਿੰਘ ਦੇ ਭਤੀਜੇ ਠੇਕੇ ਉਤੇ ਲੈ ਕੇ, ਵਾਹੁੰਦੇ ਬੀਜਦੇ ਸਨ ਅਤੇ ਇਕ ਖੇਤ ਖੂਹ ਮੁਢਲਾ ਨਰੈਣ ਸਿੰਘ ਆਪ ਕਿਸੇ ਦਾ ਹਲ ਫਲ ਮੰਗ ਕੇ ਬੀਜਦਾ ਸੀ। ਮੌਸਮ ਮੁਤਾਬਕ ਟਿੱਬੀ ਵਾਲੇ ਖੇਤ ਵਿਚ ਵੀ ਬਾਜਰਾ, ਗਵਾਰਾ, ਛੋਲੇ ਛਮਕੇ, ਸਰੋਂ, ਤਾਰਾ ਮੀਰਾ ਹੋ ਜਾਂਦਾ ਸੀ।

ਘਰ ਦੇ ਚਾਰ ਜੀ ਸਨ। ਘਰ ਵਾਲੀ ਨਿਹਾਲੀ ਅਤੇ ਦੋ ਧੀਆਂ ਅਮਰੋ ਅਤੇ ਛੋਟੀ। ਘਰ ਵਿਚ ਅੱਤ ਦੀ ਗਰੀਬੀ ਸੀ- ਇੱਕ ਡੰਗ ਖਾਕੇ ਦੂਜੇ ਡੰਗ ਦਾ ਫਿਕਰ ਪੈ ਜਾਂਦਾ ਸੀ ਅਤੇ ਇੰਨੀ ਕੰਗਾਲੀ ਦਾ ਮੁੱਖ ਕਾਰਨ ਸੀ ਨਰੈਣ ਸਿੰਘ ਦੇ ਨਸ਼ੇ -ਅਫੀਮ ਅਤੇ ਨਸਵਾਰ। ਅਫੀਮ ਉਹ ਦੋ ਵੇਲੇ ਗਲਾਚੀ ਖਾਂਦਾ ਸੀ, ਇਕ ਤੋਲਾ ਰੋਜ਼, ਸਗੋਂ ਏਦੋਂ ਵੀ ਵਧ ਅਤੇ ਅਫੀਮ ਨੇ ਹੀ ਉਹਨੂੰ ਅੰਦਰੋ ਅੰਦਰ ਖੋਰ ਕੇ ਹੱਡੀਆਂ ਦੀ ਮੁੱਠ ਬਣਾ ਦਿਤਾ ਸੀ।

ਘਰ ਦੀ ਮੰਦਹਾਲੀ ਕੰਗਾਲੀ ਅਤੇ ਪੈਰੋ ਪੈਰ ਨਿਘਰਦੀ ਹਾਲਤ ਨੂੰ ਵੇਖ ਕੇ ਅਤੇ ਨਸ਼ੇ ਵਲੋਂ ਨਰੈਣ ਸਿੰਘ ਦੀ ਬੇਸਬਰੀ ਵੇਖ ਕੇ ਨਿਹਾਲੀ ਨੇ ਨਰੈਣ ਸਿੰਘ ਦਾ ਨਸ਼ਾ ਆਪਣੇ ਹੱਥ ਕਰ ਲਿਆ ਸੀ ਅਤੇ ਤਿਲ ਤਿਲ ਘਟਾਉਂਦੀ ਘਟਾਉਂਦੀ ਨੇ ਰੀਠੇ ਤੋਂ ਕੋਕਨ ਬੇਰ ਤੇ ਲੈ ਆਈ ਸੀ। ਸ਼ਾਇਦ ਏਸੇ ਲਈ ਹੀ ਨਰੈਣ ਸਿੰਘ ਦੇ ਹੱਡ ਗੋਡੇ ਚਸਕਦੇ ਰਹਿੰਦੇ ਸਨ। ਸੱਚ ਪੁਛੋ ਤਾਂ ਘਰ ਦਾ ਖਰਚ ਹੀ ਮਾੜਾ ਮੋਟਾ ਨਿਹਾਲੀ ਚਲਾਈ ਜਾਂਦੀ ਸੀ। ਆਂਢ ਗੁਆਂਢ ਦਾ ਲੀਪਾ ਪੋਚਾ ਕਰ, ਲੀਰਾਂ ਗੰਢਤੁਪ ਵੇਲਾ ਧੱਕੀ ਜਾਂਦੀ, ਪਰ ਫਿਰ ਵੀ ਕਈ ਵਾਰੀ ਇਕ ਵੇਲੇ ਚੁੱਲ੍ਹਾ ਠੰਢਾ ਹੀ ਰਹਿ ਜਾਂਦਾ। ਵਾਹ ਲਗਦੇ ਨਿਹਾਲੀ ਕੁੜੀਆਂ ਨੂੰ ਘਰੋਂ ਬਾਹਰ ਨਾ ਨਿਕਲਣ ਦੇਂਦੀ ਅਤੇ

167