ਪੰਨਾ:ਪੱਕੀ ਵੰਡ.pdf/169

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਹੌਲੀ ਤੋਲਾ ਰੋਜ਼ ਤਕ ਆ ਪਹੁੰਚੀ। ਸਗੋਂ ਏਦੋਂ ਵੀ ਟੱਪ ਤੁਰੀ। ਖੇਤ ਵਿਚ ਕੰਮ ਹੋਵੇ ਨਾ ਹੋਵੇ, ਪਰ ਨਸ਼ੇ ਦਾ ਵੇਲਾ ਕਵੇਲਾ ਤਾਂ ਨਹੀਂ ਹੋ ਸਕਦਾ ਅਤੇ ਫਿਰ ਬੱਚੇ ਜੀਣ ਤੁਲਸੀ ਬਾਣੀਏ ਦੇ, ਜਵਾਬ ਕਿਹੜਾ ਦੇਂਦਾ ਸੀ। ਪੰਜ ਮੰਗੋ ਦਸ, ਦਸ ਮੰਗੋ ਵੀਹ। ਲੈ ਲੋ ਭਾਈ ਕੋਈ ਜਵਾਬ ਨਹੀਂ। ਮੂੰਹ ਮੰਗਿਆ ਉਧਾਰ ਮਿਲ ਜਾਂਦਾ। ਉਧਾਰ ਸੁਖਾਲਾ ਮਿਲਣ ਨਾਲ ਖੇਤੀ ਦੇ ਕੰਮ ਵਿਚ ਢਿੱਲ ਆਉਣ ਲੱਗ ਪਈ॥ ਸਰੀਰ ਪੰਰੋ ਪੰਰ ਨਕਾਰਾ ਅਤੇ ਆਲਸੀ ਹੋਣ ਲੱਗ ਪਿਆ।

ਸਾਲ ਬਾਦ ਸੁਰੈਣਾ ਛੁੱਟੀ ਆਉਂਦਾ ਤਾਂ ਘਰ ਦੇ ਮੁੱਕੇ ਸੌਦੇ ਸਭ ਆ ਜਾਂਦੇ। ਕੱਪੜੇ ਲੀੜੇ ਵਲੋਂ ਵੀ ਟੌਰ ਨਿਕਲ ਜਾਂਦੀ। ਨਿਹਾਲੀ ਤਾਂ ਪੂਰੀ ਦੀ ਪੂਰੀ ਹੀ ਦਿਓਰ ਦੇ ਪੱਲੇ ਪੈ ਜਾਂਦੀ। ਦਸ ਪੰਦਰਾਂ ਗੇੜੇ ਤਾਂ ਸ਼ਹਿਰ ਦੇ ਵੀ ਲੱਗ ਜਾਂਦੇ। ਦੋਵੇਂ ਸ਼ਹਿਰੋਂ ਮੁੜਦੇ ਤਾਂ ਨਿਕ ਸੁੱਕ ਨਾਲ ਦੋਵੇਂ ਲੱਦੇ ਆਉਂਦੇ।

ਸੁਰੈਣ ਹੁਣ ਪੈਨਸ਼ਨ ਆਉਣ ਵਾਲਾ ਸੀ। ਛੁੱਟੀ ਕੱਟ ਕੇ ਜਾਣ ਤੋਂ ਇਕ ਦਿਨ ਪਹਿਲਾਂ ਉਸ ਦੋਹਾਂ ਦੇ ਬੈਠਿਆਂ ਕਿਹਾ:

"ਹੁਣ ਭਾ, ਮੇਰਾ ਵੀ ਕੁਝ ਕਰੋ, ਮੇਰਾ ਘਰ ਬਣੌਣ ਦੀ ਸੋਚੋ। ਉਂਝ ਵੀ ਉਮਰ ਪੱਖੋਂ ਉਹ ਚਾਲੀਆਂ ਤੋਂ ਤਿੰਨ ਸਟੇਸ਼ਨ ਹੀ ਪਿਛਾਂਹ ਸੀ।

ਸੁਰੈਣ ਦੀ ਗੱਲ ਤੇ ਨਰੈਣ ਨੇ ਬਸ ਏਨਾ ਹੀ ਕਿਹਾ, "ਕੋਈ ਗੱਲ ਨੀ, 'ਰਾਮ ਭਲੀ ਕਰੇਗਾ। ਤੂੰ ਆਵੇਂਗਾ, ਜੋ ਕਿਸਮਤ ਵਿਚ ਹੋਇਆ ਆਪੇ ਬਣ ਜਾਏਗਾ।"

ਪਰ ਨਿਹਾਲੀ ਨੇ ਤੇ ਤੁਰਨ ਵਾਲੀ ਰਾਤ ਇਕਾਂਤ ਵਿਚ ਉਹਨੂੰ ਪੂਰੀ ਅਪਣੱਤ ਵਿਖਾਈ, "ਦਿਓਰਾ, ਤੈਥੋਂ ਕੀ ਲੁਕਾਇਆ ਏ, ਮੌਜਾਂ ਮਾਣ, ਲੂੰ ਲੂੰ ਸਦਕੇ, ਇਹ ਘਰ ਬਾਰ ਤੇਰਾ, ਜੀਉ ਸਦਕੇ ਮੌਜਾਂ ਮਾਣ, ਜੰਮ ਜੰਮ ਆ।"

ਪਰ ਸੁਰੈਣ ਨੂੰ ਸਗੋਂ ਇਹ ਗੱਲ ਚੁੱਭੀ ਅਤੇ ਫਿਰ ਜਦ ਸੁਰੈਣ ਪੈਨਸ਼ਨ ਆਇਆ ਤਾਂ ਨਾਲ ਇਕ ਪੂਰਬਣ ਮੁਟਿਆਰ ਨੂੰ ਵੀ ਲੈ ਆਇਆ ਜੇਹੜੀ ਉਸ ਕਿਸੇ ਟਰੱਕ ਡਰੈਵਰ ਰਾਹੀਂ ਖਰੀਦੀ ਸੀ। ਪੂਰਬਣ ਮੁਟਿਆਰ ਦਾ ਰੰਗ ਭਾਵੇਂ ਤਾਂਬੇ ਵਰਗਾ ਸੀ ਪਰ ਨੈਣ ਨਕਸ਼ ਤਿੱਖੇ ਅਤੇ ਸ਼ੋਖ ਸਨ। ਨਾਂ ਤਾਂ ਉਹਦਾ ਰਾਮ ਦੁਲਾਰੀ ਸੀ ਪਰ ਸੁਰੈਣਾ ਉਹਨੂੰ ਸੁਰਜੀਤ ਕੌਰ ਬੁਲਾਂਦਾ ਸੀ ਪਰ ਪਿੰਡ ਵਿਚ ਉਹ ਲਾਦੇ ਦੇ ਨਾਂ ਨਾਲ

169