ਪੰਨਾ:ਪੱਕੀ ਵੰਡ.pdf/170

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰਸਿੱਧ ਹੋਈ। ਲਾਦੋ ਨਾਂ ਕਿਵੇਂ ਪਿਆ, ਇਸ ਬਾਰੇ ਤੁਹਾਨੂੰ ਅੱਗੇ ਜਾ ਕੇ ਪਤਾ ਲੱਗ ਜਾਏਗਾ।

ਸੁਰੈਣ ਜਦ ਸੁਰਜੀਤੋ ਨੂੰ ਲੈ ਕੇ ਆਇਆ ਤਾਂ ਨਰੈਣ ਨਾ ਨਿਹਾਲੀ ਕਿਸੇ ਵੀ ਉਹਨੂੰ ਕਬੂਲ ਨਾ ਕੀਤਾ ਸਗੋਂ ਭਾਂਤ ਭਾਂਤ ਦੇ ਤਾਹਨੇ ਸ਼ੁਰੂ ਕਰ ਦਿੱਤੇ।

ਸੁਰੈਣ ਸਿੰਘ ਨੇ ਭਰਾ ਭਰਜਾਈ ਦੇ ਮੂੰਹ ਵੱਟੇ ਵੇਖ ਕੇ ਪਹਿਲਾ ਕੰਮ ਘਰੋਂ ਬਾਹਰੋਂ ਅੱਡ ਹੋਣ ਦਾ ਕੀਤਾ। ਸਭ ਕੁਝ ਵੰਡ ਵੰਡਾ ਉਸ ਦੂਜੇ ਨੰਬਰ ਯਾਰਾ ਮਿੱਤਰਾਂ ਦੀ ਪਾਰਟੀ ਕੀਤੀ ਤੀਜੇ ਉਸ ਚੰਗੀ ਬਲਦਾਂ ਦੀ ਜੋੜੀ ਖਰੀਦ ਹਲ ਖੜਾ ਕਰ ਲਿਆ। ਪੈਸੇ ਪੱਲੇ ਵਾਹਵਾ ਸਨ। ਛੇਤੀ ਹੀ ਉਸ ਮਕਾਨ ਬਣਾ ਘਰ ਬਾਹਰ ਲਈ ਹਰ ਲੋੜੀਂਦੀ ਸ਼ੈ ਬਣਾ ਲਈ।

ਨਰੈਣ ਤੇ ਨਿਹਾਲੀ ਖਿਝੇ ਹੋਏ ਸੁਰੈਣ ਤੇ ਸੁਰਜੀਤੋ ਬਾਰੇ ਭੰਡੀ ਪ੍ਰਚਾਰ ਦਾ ਤਵਾ ਲਾਈ ਹੀ ਰੱਖਦੇ। ਨਿਹਾਲੀ ਤਾਂ ਕਿਤੇ ਕਿਤੇ ਪਰ ਨਰੈਣ ਸਿੰਘ ਜਿਥੇ ਵੀ ਬਹਿੰਦਾ ਬਿਨਾਂ ਮਤਲਥੋਂ ਹੀ ਗੱਲ ਛੇੜ ਬਹਿੰਦਾ। ਅਵਾਰਾ, ਬਦਜ਼ਾਤ, ਬਦਕਾਰ, ਕੁਦੇਸਣ, ਉਧਲੀ ਹੋਈ ਅਤੇ ਕਈ ਹੋਰ ਬੇਨਿਸ਼ਾਨੇ ਤੀਰ ਛੱਡਦਾ ਰਹਿੰਦਾ।

ਪਰ ਸੁਰੈਣ ਤੇ ਸੁਰਜੀਤੋ ਦੇ ਮੂੰਹੋਂ ਕਦੀ ਕਿਸੇ ਨੇ ਕੋਈ ਗੱਲ ਨਾ ਸੁਣੀ। ਉਹ ਦੋਵੇਂ ਜੀ ਕੰਮ ਨਾਲ ਕੰਮ ਰੱਖਦੇ। ਜਨਾਨੀਆਂ ਸੁਰਜੀਤੋ ਦੇ ਕੰਨ ਭਰਦੀਆਂ ਵੀ, ਪਰ ਉਹ ਹਰ ਗੱਲ ਅਣਸੁਣੀ ਕਰ ਚੁੱਪ ਰਹਿੰਦੀ। ਇਹ ਉਹਦਾ ਮਿੱਠਾ ਸੁਭਾ ਸਮਝੇ ਜਾਂ ਪੰਜਾਬੀ ਬੋਲੀ ਨਾ ਸਮਝਣ, ਨਾ ਬੋਲ ਸਕਣ ਦੀ ਘਾਟ ਜਾਂ ਓਪਰੇਪਨ ਦੀ ਛਾਪ, ਕੁਝ ਵੀ ਸਮਝੋ ਪਰ ਸੁਰੈਣ ਤੇ ਸੁਰਜੀਤੋ ਆਪੋ ਵਿਚ ਬੜਾ ਹਿਤ ਰੱਖਦੇ ਸਨ। ਦੋਹਾਂ ਦਾ ਆਪਸੀ ਮੋਹ ਸੀ। ਸੁਰਜੀਤ ਜਿੱਥੇ ਘਰ ਦੇ ਕੰਮ ਕਾਰ ਸਾਂਭ ਸਤਰ ਵਿਚ ਨਿਪੁੰਨ ਸੀ, ਸੁਘੜ ਸੀ, ਸਿਆਣੀ ਸੀ, ਉਥੇ ਖੇਤੀ ਦੇ ਕੰਮ ਵਿਚ ਵੀ ਸੁਰੈਣ ਦਾ ਪੂਰਾ ਪੂਰਾ ਹੱਥ ਵਟਾਂਦੀ ਸੀ।

ਆਓ ਹੁਣ ਜ਼ਰਾ ਲਗਦੇ ਹੱਥ ਤੁਹਾਨੂੰ ਰਾਮ ਦੁਲਾਰੀ ਉਰਫ ਸੁਰਜੀਤ ਕੌਰ ਦੇ ਪਿੰਡ ਪ੍ਰਚਲਤ ਨਾਂ ਲਾਦੋ ਬਾਰੇ ਵੀ ਦੱਸਦਾ ਚੱਲਾਂ। ਉਹਨੂੰ ਜਦੋਂ ਪਹਿਲਾਂ ਪਹਿਲਾ ਪੰਜਾਬੀ ਬੋਲੀ ਨਹੀਂ ਸੀ ਆਉਂਦੀ ਅਤੇ ਉਹ ਪੂਰਬੀ ਬੋਲੀ ਜਾਂ ਹਿੰਦੀ ਵਿਚ ਹੀ ਗੱਲ

170