ਸਮੱਗਰੀ 'ਤੇ ਜਾਓ

ਪੰਨਾ:ਪੱਕੀ ਵੰਡ.pdf/171

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰਦੀ ਸੀ। ਆਂਢ ਗੁਆਂਢ ਅਜੇ ਰਚੀ ਮਿਚੀ ਨਹੀਂ ਸੀ ਅਤੇ ਓਪਰੇਪਨ ਕਰਕੇ ਝਿਜਕਦੀ ਕਿਸੇ ਨਾਲ ਗੱਲ ਨਹੀਂ ਸੀ ਕਰਦੀ। ਤੇ ਉਸ ਲਈ ਸਭ ਕੁਝ ਸੁਰੈਣ ਹੀ ਸੁਰੈਣ ਸੀ। ਰੈਣ ਕੰਮ ਤੋਂ ਵੇਹਲਾ ਹੋ ਦੁਪੈਹਰਾ ਕੱਟਣ ਲਈ ਤਾਸ਼ ਖੇਡਦੀ ਮੰਡਲੀ ਵਿਚ ਆ ਬਹਿੰਦਾ।

ਅਤੇ ਸੁਰਜੀਤੇ ਨੂੰ ਘਰ ਕਿਸੇ ਚੀਜ਼ ਵਸਤ ਦੀ ਲੋੜ ਪੈ ਜਾਂਦੀ ਤਾਂ ਉਹ ਤਾਸ਼ ਖੇਡਦੇ ਸੁਰੈਣ ਵੱਲ ਜਾਂਦੀ ਅਤੇ ਪਰਾਂਹ ਦੂਰ ਖਲੋ 'ਵਾਜ ਮਾਰਦੀ:

"ਅਜੀ ਓ ਹੌਲਦਾਰ, ਤਿੰਨ ਦੁਨੀਆਂ ਨੇ ਥੋੜਾ ਮਿਸਾਲਾ ਲਾਦੋ ਨਾ। ਤਿੰਨਕ ਦੁਕਨੀਆਂ ਸੇ ਸ਼ਕਰ ਪੱਤੀ ਲਾ ਦੋ ਨਾਂ - ਅਜੀ ਓ ਫੌਜੀ ਸਾਹਬ ਥੋੜੀ ਸੂਖੀ ਲਕੜੀ ਲਾ ਦੋ ਨਾ। ਉਹਦੀ ਮਿੱਠੀ ਆਵਾਜ਼ ਤੇ "ਲਾ ਦੋ ਨਾ’ ਸ਼ਬਦ ਵਿਚ ਇੰਨੀ ਖਿੱਚ ਹੁੰਦੀ ਕਿ ਹਰ ਇਕ ਦਾ ਦਿਲ ਮੋਹ ਲੈਂਦੀ ਲਾ ਦੋ ਨਾਂ। ਮਿਠਾਸ, ਤਰਲਾ ਅਤੇ ਅਪਣੱਤ, ਦਿਲੀ ਦਰਦ ਦਾ ਸੁਮੇਲ ਲਾ ਦੋ ਨਾ ਪਿੰਡ ਦੇ ਬੱਚੇ ਬੱਚੇ ਦੀ ਜੁਬਾਨ ਤੇ ਚੜ ਗਿਆ। ਤੇ ਫਿਰ ਇਕ ਦਿਨ ਉਹ ਤਾਸ਼ ਵਿਚ ਜੁਟਿਆ ਹੋਇਆ ਸੀ ਤੇ ਨਹਿਲੇ ਤੇ ਦਹਿਲਾ ਮਾਰ ਰਿਹਾ ਸੀ ਤਾਂ ਦੂਰੋਂ ਆਉਂਦੀ ਸੁਰਜੀਤੋ ਨੂੰ ਵੇਖ ਕੇ ਕਿਸੇ ਟਿਚਰੀ ਨੇ ਸੁਰੈਣ ਨੂੰ ਕਿਹਾ, "ਚਾਚਾ ਫੌਜੀਆ, ਜਾ ਤੇਰੀ ਲਾਦੋ ਆਉਂਦੀ ਆ। ਸਾਰੀ ਮਹਿਫਲ ਵਿਚ ਹਾਸਾ ਮਚ ਗਿਆ। ਸੁਰੈਣ ਨੂੰ ਖਸਿਆਹਟ ਜਿਹੀ ਹੋਈ।

"ਮਾਂ ਦੇ ਚਰਖਿਆ, ਤੇਰੀ ਤਾਂ ਚਾਚੀ ਲੱਗਦੀ ਏ। ਉਸ ਟਿਚਰੀ ਨੂੰ ਦੋ ਚਾਰ ਮਿਠੀਆਂ ਢੁਕਵੀਆਂ ਗੱਲਾਂ ਕਹੀਆਂ, ਪਰ ਉਹ ਸੁਰਜੀਤੋ ਨਾਂ ਬਹਾਲ ਨਾ ਰੱਖ ਸਕਿਆ ਅਤੇ ਲਾਦੋ ਨਾਂ ਪ੍ਰਚਲਤ ਹੋ ਗਿਆ।

ਲਾਦੋ ਜਿਥੇ ਕੰਮ ਦੀ ਤਕੜੀ ਸੀ ਉਥੇ ਸੁਭਾਅ ਦੀ ਮਿੱਠੀ ਸੁਘੜ ਤੇ ਸਿਆਣੀ ਸੀ ਜਿਥੇ ਉਸਨੇ ਖੇਤ ਬੰਨਾ ਤੇ ਘਰ ਨੂੰ ਸੰਵਾਰਿਆ ਸਿਤਰਿਆ ਉਥੇ ਸਾਲ ਵਿਚ ਇਕ ਪੁੱਤਰ ਜੰਮ ਕੇ ਸੁਰੈਣ ਨੂੰ ਪੁੱਤਰ ਦਾ ਪਿਉ ਬਣਾ ਦਿਤਾ। ਨਾਲ ਹੀ ਸੁਰੈਣ ਸਿੰਘ ਦੇ ਇਸ ਪ੍ਰਚਾਰ ਨੂੰ ਵੀ ਰੋਕ ਲਾ ਦਿੱਤੀ ਕਿ ਚਲੋ ਨਾਂ ਨੂੰ ਹੀ ਜਨਾਨੀ ਐ। ਇਹੋ ਜਿਹੀਆਂ ਘਾਟ ਘਾਟ ਦਾ ਪਾਣੀ ਪੀਣ ਵਾਲੀਆਂ ਕਿਹੜੇ ਗੀਗੇ ਜੰਮਦੀਆਂ ਹੁੰਦੀਆਂ ਨੇ। ਫਿਰ ਅਗਲੇ ਸਾਲ ਇਕ ਪੁੱਤ ਹੋਰ ਜੰਮ ਕੇ ਉਸ ਜੋੜੀ

171