ਨਰੈਣੇ ਦੋ ਅੰਦਰੇ ਈ ਅੰਦਰ ਕੁਝ ਟੁੱਟ ਰਿਹਾ ਸੀ ਕਿ ਤੁਲਸੀ ਨੇ ਫਿਰ ਕਿਹਾ, "ਸਿਆਣੇ ਕਹਿੰਦੇ ਨੇ, ਚੋਰੀ ਚਕਾਰੀ ਦਾ ਮੇਹਣਾ ਏਂ, ਮੇਹਨਤ ਮਜ਼ੂਰੀ ਕੋਈ ਮੇਹਣਾ ਨੀ। ਨਾਲੇ ਭਾਈ, ਅਸੀਂ ਕਿਹੜਾ ਤੇਰੇ ਖੇਤੀਂ ਆਪ ਹਲ ਵਾਹੁਣਾ ਏਂ, ਸਾਨੂੰ ਤਾਂ ਹਿੱਸਾ ਠੇਕਾ ਚਾਹੀਦਾ ਏ। ਤੂੰ ਦੇਈ ਜਾਈਂ। ਤੂੰ ਕਹੇਂਗਾ, ਤਾਂ ਕਿਸੇ ਨੂੰ ਦਸਦੇ ਬੀ ਨੀ।"
ਨਰੈਣ ਸਿੰਘ ਦੇ ਖੱਬੇ ਹੱਥ ਫੜੀ ਨਸਵਾਰ ਦੀ ਡੱਬੀ ਕੰਬੀ ਅਤੇ ਸੱਜੇ ਹੱਥ ਵਿਚ ਭਰੀ ਹੋਈ ਚੁਟਕੀ ਉਹ ਨਾਸ ਤੱਕ ਨਾ ਲਿਜਾ ਸਕਿਆ ਤੇ ਮੈਲੀ ਦਰੀ ਤੇ ਚੁਟਕੀ ਘਸਾ ਦਿਤੀ। ਪਹਿਲਾਂ ਤੁਲਸੀ ਨੇ ਦਸਾ ਦਸਾ ਬੀਸਾ ਬੀਸਾ ਦੇ ਕੇ ਫਿਰ ਵਿਆਜ-ਪੜ-ਵਿਆਜ ਜੋੜ ਕੇ ਤਿੰਨ ਖੇਤ ਹਥਿਆ ਲਏ ਸਨ। ਉਦੋਂ ਵੀ ‘ਤੂੰ ਹੀ ਬੀਜੀ, ਇਹੋ ਗੱਲ ਆਖੀ ਸੀ, ਪਰ ਪਹਿਲੀ ਛਿਮਾਹੀ ਪਿੱਛੋਂ ਹੀ ਅੱਖਾਂ ਫੇਰ ਲਈਆਂ।
"ਭਾਈ ਚੌਧਰੀ, ਤੇਤੋਂ 'ਕੱਲੇ ਕਲਾਪੇ ਤੋਂ ਕੇਹੜਾ ਖੇਤੀ ਹੁੰਦੀ ਏ, ਸਾਨੂੰ ਹਿਸੇ ’ਚੋਂ ਕੀ ਆਵੇਗਾ? ਸਾਨੂੰ ਬਟਾਈ ਨੀ ਪੁੱਗਦੀ, ਠੇਕੇ ਤੇ ਵਾਹੁਣਾ ਵੇਂ ਤਾਂ ਗੱਲ ਕਰ ਲੈ, ਠੇਕਾ ਵੀ ਪਹਿਲਾਂ ਲੈਣਾ।
ਨਰੈਣ ਸਿੰਘ ਕੋਲ ਜੇ ਪਹਿਲਾਂ ਠੇਕਾ ਦੇਣ ਜੋਗੀ ਹਿੰਮਤ ਹੁੰਦੀ ਤਾਂ ਉਹ ਜ਼ਮੀਨ ਗਹਿਣੇ ਕਿਉਂ ਧਰਦਾ। ਤਾਂ ਵੀ ਤੁਲਸੀ ਨੇ ਤਿੰਨੇ ਘੁਮਾਂ ਜ਼ਮੀਨ ਲਾਦੋ ਨੂੰ ਵਹਾ ਦਿਤੀ ਸੀ ਅਤੇ ਅੱਜ ਫਿਰ ਉਹੀ ਗਲ ਉਹੀ ਮੂੰਹ। ਨਰੈਣਾ ਅੰਦਰੇ ਹੀ ਅੰਦਰ ਬੁਝ ਟੁੱਟ ਰਿਹਾ ਸੀ ਕਿ ਤੁਲਸੀ ਨੇ ਰਾਹ ਦੱਸਿਆ:
"ਜਾਹ ਨਰੈਣ ਸਿਆਂ, ਘਰ ਲਾਣੇਦਾਰਨੀ ਨਾਲ ਰੈ ਕਰ ਲੈ। ਵਿਆਹ ਵਿਚ ਦਿਨ ਥੋੜੇ ਰੈਹ ਗਏ ਨੇ, ਖੜੇ ਪੈਰ ਸਾਥੋਂ ਵੀ ਕੁਝ ਨਹੀਂ ਬਣਨਾ, ਅਸਾਂ ਕੇ ਹੜਾ ਘਰੋਂ ਕੱਢਣੇ ਨੇ, ਕਿਤੋਂ ਪੁੱਛਾ ਕਰਾਂਗੇ, ਮਗਰੋਂ ਸਾਨੂੰ ਦੋਸ਼ ਦੇਵੇਂ।"
ਨਰੈਣਾ ਬਿਨਾਂ ਮੂੰਹੋਂ ਕੁਝ ਬੋਲੇ ਗੋਡਿਆਂ ਤੇ ਹੱਥ ਰੱਖ ਕੇ ਉਠਿਆ ਅਤੇ ਮਿੱਧਿਆ ਮਧੋਲਿਆ ਜਿਹਾ ਘਰ ਨੂੰ ਤੁਰ ਪਿਆ। ਉਹਦੇ ਅੰਦਰ ਮਣਾਂ ਮੂੰਹੀ ਪੀੜਾ ਸਨ। ਉਹਨੂੰ ਆਪਣਾ ਆਪ ਖਿਲਰਦਾ ਜਾਪਿਆਂ।
176