ਪੰਨਾ:ਪੱਕੀ ਵੰਡ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

“ਨੀ ਤੁਸੀਂ ਸਾਂਭੋ ਚੌਧਰਾਂ ਤੇ ਸਾਨੂੰ ਦੱਸੋ ਕੰਮ। ਪਰ ਵਾਸਤਾ ਮੰਨੋ ਘਰ ਨਾ ਪਾੜੋ। ਮੁੱਠੀ ਬੰਦ ਹੀ ਚੰਗੀ ਜੇ।”

ਪਰ ਅੜੀਅਲ ਖੋਤੇ ਤੇ ਸਵਾਰ ਉਹ ਤਿੰਨੇ ਹੀ ਅੜੇ ਰਹੇ ਅਤੇ ਇੱਕ ਨਾ ਮੰਨੀ। ਹੱਥ ਜੋੜੇ ਮਿੰਨਤਾਂ ਤਰਲੇ ਕੀਤੇ ਪਰ ਸਭ ਵਿਅਰਥ ਗਏ ਅਤੇ ਜਦੋਂ ਦੁਬਾਰਾ ਕਾਦਰੀ ਦੀ ਜੁਬਾਨ ਖੁੱਲਣ ਲੱਗੀ ਤਾਂ ਉਮਰੇ ਨੇ ਕਿਹਾ:

“ਬੱਸ-ਬੱਸ ਭਾਈ ਬਹੁਤ ਹੋ ਗਈ। ਆਉ ਇੱਧਰ।” ਅਤੇ ਉਸ ਕੋਲਾ ਲੈ ਕੇ ਧਰਤੀ ਤੇ ਲਕੀਰਾਂ ਖਿੱਚ ਕੇ ਸੋਲਾਂ ਘੁੰਮਾਂ ਜ਼ਮੀਨ ਦੇ ਦੋ ਟੁੱਕ ਬਣਾਏ। “ਲਉ ਭਾਈ, ਤੁਹਾਡੀ ਖੁਸ਼ੀ ਜੇ। ਜੇ ਤੁਸੀਂ ਨਹੀਂ ਰਹਿੰਦੇ ਤਾਂ ਦੋ ਟੱਕਾਂ ਵਿੱਚੋਂ ਮਨ ਮਰਜੀ ਦਾ ਟੱਕ· ਸਾਂਭ ਲਉ”।

ਅਤੇ ਉਹਨਾਂ ਮਰਜ਼ੀ ਦਾ ਟੱਕ ਮੱਲ ਲਿਆ। “ਦੋਹਾਂ ਘਰਾਂ ਵਿਚੋਂ ਇੱਕ ਘਰ ਲੈ ਲਉ।”

ਅਤੇ ਉਹਨਾਂ ਬਾਹਰਲਾ ਘਰ ਮੱਲ ਲਿਆ ਜਿਹੜਾ ਕਾਫੀ ਚੰਗਾ ਤੇ ਮੋਕਲਾ ਸੀ। ਚਾਰ ਬਲਦਾਂ ਚੋਂ ਚੰਗੀ ਜੋੜੀ ਮੱਲ ਲਈ। ਮੱਝਾਂ ਝੋਟੀਆਂ ਮਨ ਮਰਜ਼ੀ ਦੀਆਂ ਸਾਂਭੀਆਂ।

ਉਮਰੇ ਨੇ ਬਸ਼ੀਰਾਂ ਨੂੰ ਆਖਿਆ, “ਲੈ ਬਸ਼ੀਰਾਂ, ਖੇਤ ਬੰਨਾ, ਡੰਗਰ, ਵੱਛਾ, ਘਰ ਤਾਂ ਮੈਂ ਵੰਡ ਦਿੱਤਾ ਏ। ਹੁਣ ਘਰ ਦਾ ਸਮਾਨ ਤੂੰ ਵੰਡਦੇ।” ਅਤੇ ਬਸ਼ੀਰਾਂ, ਨੇ ਬੂਹੇ ਖੋਲ੍ਹ ਦਿੱਤੇ, “ਲੈ ਜਾਉ ਜਿਸਨੂੰ ਜੋ ਚਾਹੀਦਾ ਏ।” ਅਤੇ ਬੁਰੀ ਬੁੱਧ ਹੋਈ ਜਿਸਨੂੰ ਜੋ ਚੀਜ਼ ਦਿਸੀ ਹੱਥ ਧਰਿਆ ਤੇ ਲੈ ਗਏ ਅਤੇ ਰਾਤੋ ਰਾਤ ਇੱਕ, ਘਰ ਦੇ ਦੋ ਘਰ ਹੋ ਗਏ।

ਉਮਰਾ ਤਾਂ ਸ਼ਮੀ ਸੰਝ ਹੀ ਮੰਜੇ ਉੱਤੇ ਪੈ ਗਿਆ ਸੀ। ਭਰਾਵਾਂ ਦੇ ਪਰ੍ਹਾਂ ਹੋਣ ਦਾ ਦੁੱਖ ਉਹਦਾ ਜਾਨ ਲੇਵਾ ਰੋਗ ਬਣ ਗਿਆ। ਸਵੇਰੇ ਤੋਂ ਸ਼ਾਮ ਹੋ ਗਈ। ਉਹ ਗੁੰਮ-ਸੁੰਮ ਪਿਆ ਰਿਹਾ। ਸਾਰੇ ਘਰ ਤੇ ਸੋਗ ਭਰੀ ਉਦਾਸੀ ਸੀ। ਨਾ ਚੁਲੇ ਅੱਗ ਨਾ ਮੱਘੇ ਪਾਣੀ।

ਘਰ ਦੇ ਤਿੰਨ ਜੀਅ ਉਦਾਸੀ ਵੱਸ ਸਨ। ਉਮਰਾ ਤਾਂ ਪਲੋ ਪਲ

18