ਪੰਨਾ:ਪੱਕੀ ਵੰਡ.pdf/180

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆ ਗਏ। ਫਿਰ ਤੁਰਦੇ ਤੁਰਦੇ ਨਰੈਣ ਨੇ ਹਰੇ ਰਾਮ, ਹੇ ਭਗਵਾਨ ਕਿਹਾ। ਸ਼ਾਇਦ ਦਿਲ ਤੇ ਪਏ ਬੋਝ ਨੂੰ ਜਾਂ ਬੋਝ ਹੇਠਾਂ ਦੱਬੇ ਦਿਲ ਨੂੰ ਹੌਂਸਲਾ ਦੇਣ ਵਾਸਤੇ।

ਲਾਦੋ ਨੇ ਦੋਹਾਂ ਨੂੰ ਮੰਜਿਆਂ ਤੇ ਬਿਠਾਇਆ ਅਤੇ ਆਪ ਨਿਹਾਲੀ ਕੋਲ ਬੈਠ ਗਈ ਤੇ ਪੁਛਿਆ, "ਸੁਣਾਓ ਭਾਈਆ, ਕਿਵੇਂ ਆਏ ਓ?"

ਨਰੈਣ ਦੀ ਕੁਝ ਹਿੰਮਤ ਬੱਝੀ ਤੇ ਉਸ ਗਲ ਵਿਚ ਅੜੀ ਜਲਬ ਨੂੰ ਘਰੋਕੇ ਖੰਘੂਰਾ ਮਾਰਿਆ ਅਤੇ ਕਿਹਾ, "ਸੁਰਜੀਤ ਕੌਰ, ਕੀ ਆਉਣਾ ਤੇ ਕੀ ਨਾ ਆਉਣਾ, ਸਿਆਣੇ ਕਹਿੰਦੇ ਨੇ, ਡੁੱਬੀ ਤਾਂ ਜੇ ਸਾਹ ਨਾ ਆਇਆ। ਕੈਂਹਦੇ ਨੇ ਭੱਜੀਆਂ ਬਾਹਾ ਗਲ ਨੂੰ ਆਉਂਦੀਆਂ ਨੇ।" ਨਰੈਣਾਂ ਅਖਾਣ ਪਾਈ ਜਾਂਦਾ ਸੀ, ਪਰ ਇਸ ਤਰ੍ਹਾਂ ਸੀ ਜਿਵੇਂ ਅਸਲ ਗੱਲ ਵਲ ਆਉਣ ਨੂੰ ਉਹਨੂੰ ਰਾਹ ਨਾ ਲੱਭ ਰਿਹਾ ਹੋਵੇ।

ਤਾਂ ਹੀ ਉਹਨੂੰ ਔਜੜਿਆ ਦੇਖ ਨਿਹਾਲੀ ਨੇ ਗੱਲ ਟੁੱਕ ਲਈ, "ਭੈਣ ਔਣਾ ਆਣਾ ਕਾਹਦਾ, ਸੌ ਹੱਥ ਰੱਸਾ ਤੇ ਸਿਰ ਤੇ ਗੰਢ, ਵਿਆਹ ਧਰ ਬੈਠੇ ਆਂ ਤੇਰੀਆਂ ਧੀ ਦਾ, ਦਿਨ ਰੈਹ ਗਏ ਨੇ ਸਾਰੇ ਪੰਜ ਤੇ ਫਿਰ ਅਜੇ ਘਰ ਤੰਦ ਨਾ ਤਾਣੀ। ਪੈਹਲਾਂ ਤੁਲਸੀ ਲਾਰਾ ਲਾਈ ਗਿਆ, ਪਰ ਹੁਣ ਮੌਕੇ ਦੇ ਮੌਕੇ ਜੁਆਬ ਗਿਆ। ਪੈਹਲਾਂ ਤਾਂ ਅਸਲੋਂ ਮੰਨੇ ਹੀ ਨਾ ਤੇ ਜੇ ਮੰਨਿਆਂ ਤਾਂ ਆਖੇ ਦੋਵੇਂ ਰੈਂਹਦੇ ਖੇਤ ਦੇ ਦਿਓ। ਅਸਾਂ ਉਹਨੂੰ ਇਕੋ ਖੂਹ ਵਾਲਾ ਕਿਹਾ ਸੀ, ਪਰ ਉਹ ਤਾਂ ਟਿੱਬੇ ਵਾਲਾ ਵੀ ਮੰਗਦਾ ਏ। ਸੋਚਦੇ ਸਾਂ, ਚਲੋ ਸਿਰੋਂ ਭਾਰ ਲੈਹ ਜਾਏ, ਪੱਲੇ ਇੱਕ ਖੇਤ ਰਹਿ ਜਾਏ, ਥੋੜੇ ਅੰਦਰ ਬਾਹਰ ਜਾਣ ਜੋਗੇ ਤਾਂ ਰਹਿ ਜਾਈਏ। ਕਿਤੇ ਜਾ ਮੋਟੇ ਛੋਲੇ ਛਮਕੇ ਹੀ ਹੋ ਜਾਂਦੇ ਨੇ। ਆਖਰ ਅਸਾਂ ਵੀ ਕਿਤੇ ਗੁਜ਼ਾਰਾ ਕਰਨਾ?' ਹੁਣ ਭੈਣਾਂ, ਅਸੀਂ ਸੋਚਿਆ, ਜੇ ਦੇਹਾਂ ਖੇਤਾਂ ਬਿਨਾਂ ਨਹੀਂ ਸਰਦਾ ਤਾਂ ਘਰ ਵਿੱਚ ਨਾ ਦੇ ਲਈਏ।"

ਨਰੈਣ ਨੇ ਗੱਲ ਟੁਕ ਲਈ, "ਸੋਚਿਆ ਸੁਰਜੀਤ ਕੁਰੇ, ਹਿੱਸੇ ਠੇਕੇ ਤੇ ਕੇ ਵੀ ਤਾਂ ਵਾਹੁੰਦੇ ਨੇ, ਕਿਉਂ ਨਾ ਆਪਣੇ ਜੀਆਂ ਨੂੰ ਪੁੱਛ ਵੇਖੀਏ।"

ਕੁਝ ਚਿਰ ਚੁਪ ਵਰਤੀ ਰਹੀ ਅਤੇ ਉਹ ਲਾਲਟੈਨ ਦੀ ਰੌਸ਼ਨੀ ਵਿੱਚ ਲਾਦੋ ਦੇ ਹਾਵ-ਭਾਵ ਪਰਖਦੇ ਰਹੇ।

180