ਸਮੱਗਰੀ 'ਤੇ ਜਾਓ

ਪੰਨਾ:ਪੱਕੀ ਵੰਡ.pdf/182

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿੰਦੀ। ਏਸੇ ਉਧੇੜ ਬੁਣ ਵਿਚ ਸਾਰੀ ਰਾਤ ਲੰਘ ਗਈ।

ਸਵੇਰੇ ਚਾਹ ਪੀਂਦਾ ਹੀ ਨਰੈਣਾ ਲਾਦੋ ਦੇ ਘਰ ਗਿਆ ਤਾਂ ਉਹ ਘਰ ਨਹੀਂ ਸੀ। ਵੱਡੇ ਮੁੰਡੇ ਖੇਤ ਨੂੰ ਚਲੇ ਗਏ ਸਨ। ਸਿਰਫ ਛੋਟਾ ਮੁਖਤਿਆਰ ਹੀ ਘਰ ਸੀ। ਉਹਦੇ ਪੁੱਛਣ ਤੇ ਮੁੰਡੇ ਨੇ ਦੱਸਿਆ, "ਮਾਤਾ ਤੁਲਸੀ ਬਾਣੀਏ ਵਲ ਗਈ

ਨਰੈਣ ਦਾ ਮੱਥਾ ਠਣਕਿਆ, ਜਾਹ ਜਾਂਦੀਏ, ਇਹ ਵੀ ਬਕਾਲ ਤੋਂ ਸਲਾਹ ਲੈਣ ਚਲੀ ਗਈ। ਤੀਵੀਂ ਦੀ ਮੱਤ ਗੁੱਤ ਪਿੱਛੇ। ਉਸ ਮੁੰਹ ਹੀ ਮੂੰਹ ਬੁੜ ਬੁੜੇ ਕੀਤੀ। ਨਰਮ ਦੁਪਹਿਰੇ ਉਹ ਫਿਰ ਗਿਆ। ਘਰ ਕੈਲਾ ਸੀ। ਉਸ ਦੱਸਿਆ ਕਿ ਮਾਤਾ ਤੇ ਜੈਲਾ ਦੋਵੇਂ ਸ਼ਹਿਰ ਗਏ ਨੇ। ਨਰੈਣੇ ਦੇ ਹਵਾਸ ਉਡੇ, ਪਰ ਉਸ ਆਪਣਾ ਆਪ ਸੰਭਾਲ ਕੇ ਪੁਛਿਆ, "ਪੁੱਤਰ, ਪਤਾ ਕਦੋਂ ਆਵੇਗੀ?"

ਕੈਲੇ ਨੇ ਕਿਹਾ, "ਉਹ ਕੈਹ ਗਏ ਸਨ, ਕੋਈ ਜ਼ਰੂਰੀ ਕੰਮ ਪੈ ਗਿਆ ਏ, ਜੇ ਤਾਇਆ ਆਵੇ ਤਾਂ ਕੈਹ ਦੇਵੀਂ, ਜਦ ਆਵਾਂਗੇ ਆਪੇ ਬਲਾਲਾਂਗੇ।"

‘ਬੁਲਾਣਾ ਬਲੂਣਾ ਕੀ ਏ, ਮਾਂ ਦਾ ਸਿਰ, ਨਰੈਣਾ ਮੂੰਹ ਹੀ ਮੂੰਹ ਬੁੜਬੁੜਾਇਆ। ਪਾਣੀ ਤਾਂ ਸਿਰੋਂ ਵੀ ਟੱਪ ਗਿਆ ਸੀ। ਘਰ ਆ ਉਸ ਨਿਹਾਲੀ ਨੂੰ ਕੀ ਦੱਸੇ, "ਨਿਹਾਲ ਕੁਰੇ, ਲਾਦੋ ਸਾਨੂੰ ਸਿਰੇ ਤੇ ਲਿਆ ਕੇ ਡੋਬੇਗੀ। ਵਿਆਹ ਵਿਚ ਤਾਂ ਦਿਨ ਰੈਹ ਗਏ ਸਾਰੇ ਤਿੰਨ।

ਪਰ ਨਿਹਾਲੀ ਨੇ ਅਜੇ ਆਸ ਦਾ ਪੱਲਾ ਨਹੀਂ ਸੀ ਛੱਡਿਆ, "ਖਬਰੋ ਕਿ ਪੈਸੇ ਟਕੇ ਦਾ ਪ੍ਰਬੰਧ ਕਰਨ ਗਈ ਹੋਵੇ। ਸ਼ਾਮ ਤਕ ਆ ਈ ਜਾਏਗੀ। ਹਾ ਕੁਝ ਤਾਂ ਦਸੇਗੀ ਹੀ।"

ਫਿਰ ਸ਼ਾਮ ਤੱਕ ਨਰੈਣ ਨੇ ਕਈ ਚੱਕਰ ਉਹਦੇ ਘਰ ਦੇ ਲਾਏ। ਅੱਧੀ ਰਾਤ ਤਕ ਉਹ ਮੁਖਤਿਆਰੇ ਤੇ ਕੈਲੇ ਕੋਲ ਬੈਠਾ ਉਡੀਕਦਾ ਰਿਹਾ, ਪਰ ਲਾਦੋ ਤਾਂ ਰਾਤ ਆਈ ਹੀ ਨਹੀਂ ਸੀ। ਦੋਹਾਂ ਜੀਆਂ ਨੂੰ ਡੋਬ ਪੈ ਰਹੇ ਸਨ। ਇਕ ਦਿਨ ਘਟਿਆ। ਮੇਲ ਮਾੜਾ ਮੋਟਾ ਤਾਂ ਅਗਲੇ ਦਿਨ ਹੀ ਆਉਣ ਵਾਲਾ ਸੀ ਤੇ ਅਗਲੀ ਸਵੇਰ ਬਰਾਤੀ। ਹੁਣ ਤੁਲਸੀ ਦੇ ਜਾਣ ਤੋਂ ਤੇ ਉਹਦੀ ਮੰਨਣ ਤੋਂ ਬਿਨਾਂ ਕੋਈ ਚਾਰਾ

182