ਪੰਨਾ:ਪੱਕੀ ਵੰਡ.pdf/184

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਮਰਨ ਪ੍ਰੋਗਰਾਮ ਉਤੇ ਅਮਲ ਕਰਾਂ। ਅਖੀਰ ਤਰਾਂ ਦੇ ਜਿਹੇ ਦਿਨ ਨਰੈਣ ਮੰਜੇ ਤੋਂ ਉਠਿਆ ਤੇ ਬਿਨਾਂ ਕਿਸੇ ਨਾਲ ਬੋਲੇ ਮਿਥੇ ਪ੍ਰੋਗਰਾਮ ਨੂੰ ਅਮਲੀ ਰੂਪ ਦੇਣ ਲਈ ਘਰੋਂ ਬਾਹਰ ਨਿਕਲਿਆ। ਬੂਹੇ ਵਿਚ ਖਲੋ ਘਰ ਤੇ ਨਿਗਾਹ ਮਾਰੀ। ਹੌਕਾ ਭਰਿਆ, ਅੱਛਾ ਭਾਈ, ਰੱਬ ਰਾਖਾ। ਉਹਨੇ ਪਿਠ ਭਵਾਂਈ ਹੀ ਸੀ ਕਿ ਨਿਹਾਲੀ ਨੇ 'ਵਾਜ ਮਾਰ ਦਿਤੀ:

"ਅਮਰੋ ਦੇ ਬਾਪੂ, ਕਿੱਧਰ ਚੱਲਿਆ ਏਂ?"

ਪਰ ਨਰੈਣ ਤੇ ਦੁਨੀਆਂ ਦੇ ਸਭ ਰਿਸ਼ਤੇ ਤੋੜ ਚੁਕਾ ਸੀ। ਬਿਨਾਂ ਮੂੰਹ ਬੱਲੇ ਜਾਂ ਪਿਛਾਂਹ ਵੇਖੇ, ਉਹ ਗਲੀ ਦਾ ਮੋੜ ਮੜ ਗਿਆ। ਨਿਹਾਲੀ ਦਿਲ ਹੀ ਦਿਨਾਂ ਨਰੈਣੇ ਦੇ ਜਾਣ ਤੇ ਖੁਸ਼ ਸੀ ਕਿਉਂਕਿ ਉਸ ਵੀ ਆਪਣੇ ਮਿਥੇ ਪ੍ਰੋਗਰਾਮ ਉੱਤੇ ਅਮਨ ਕਰਨਾ ਸੀ ਜਿਸ ਲਈ ਇਕਾਂਤ ਜ਼ਰੂਰੀ ਸੀ। ਉਸ ਦੋਹਾਂ ਕੁੜੀਆਂ ਨੂੰ ਕੋਲ ਬੁਲਾਇਆ, "ਅਮਰੋ, ਤੂੰ ਵੇਖ ਤੇਰਾ ਬਾਪੂ ਕਿਧਰ ਜਾਂਦਾ ਏ ਤੇ ਛੋਟੀ ਤੂੰ ਪਤਾ ਕਰ ਤੇਰੀ ਚਾਚੀ ਆਈ ਕਿ ਨਹੀਂ?

ਦੋਵੇਂ ਕੁੜੀਆਂ ਆਪੋ ਆਪਣੇ ਰਾਹ ਪਈਆਂ। ਨਿਹਾਲੀ ਨੇ ਰੱਸਾ ਚੁੱਕ ਛੱਤ ਨਾਲ ਬੰਨਿਆ, ਘੁੰਡੀ ਬਣਾ ਗਲ ਵਿਚ ਪਾਇਆ, ਉਹਦਾ ਸਾਰਾ ਜੁੱਸਾ ਲਾ ਤ੍ਰੇਲੀਓ ਤੇਲੀ ਹੋ ਗਿਆ। ਮੰਜੀ ਤੋਂ ਪੈਰ ਛਡਣ ਦੀ ਦੇਰ ਸੀ। ਇਕ ਝੂਟਾ। ਫਿਰ ਤੂੰ ਕੌਣ ਤੇ ਮੈਂ ਕੌਣ? ਪੈਰ ਛੱਡਣ ਹੀ ਲੱਗੀ ਸੀ ਕਿ ਵਿਹੜੇ ਵਿਚ ਜੈਲੇ ਅਤੇ ਛੋਟਾ ਦੀ ਆਵਾਜ਼ ਆਈ। ਜੈਲਾ ਸ਼ਾਇਦ ਉਹਨੂੰ ਗਲੀ ਵਾਟੇ ਹੀ ਮਿਲ ਗਿਆ ਸੀ। ਨਿਹਾਲੀ ਦੇ ਹੱਥ ਕੰਬੇ, ਰੱਸਾ ਲਾਹਿਆ ਅਤੇ ਇਕ ਦਮ ਬਾਹਰ ਆਈ।

ਵਿਹੜੇ ਵਿਚ ਖਲੋਤੇ ਜੈਲੇ ਨੇ ਕਿਹਾ, "ਤਾਈ. ਤਹਾਨੂੰ ਸਾਰਿਆਂ ਨੂੰ ਮਾਤਾ ਨੇ ਬੁਲਾਇਆ ਏ।"

ਨਿਹਾਲੀ ਜਿਹੜੀ ਮੌਤ ਤੋਂ ਸਿਰਫ ਇਕ ਛਿਣ ਉਤਾਂਹ ਰਹਿ ਗਈ ਸੀ ਅਜੇ ਵੀ ਘਾਬਰੀ ਹੋਈ ਸੀ। ਉਸ ਪੱਲੇ ਨਾਲ ਪਸੀਨਾ ਪੰਝਿਆ ਤੇ ਮਨ ਦਾ ਕਿਹਾ, "ਹੁਣ ਬੁਲਾਣ ਦਾ ਕੀ ਫੈਦਾ ਸੀ।" ਅਤੇ ਉਸ ਮੌਤ ਦੇ ਮਿਥੇ ਪ੍ਰੋਗਰਾਮ ਨੂੰ ਰਾਤ ਲਈ ਰਾਖਵਾਂ ਰੱਖ ਲਿਆ।

184