ਪੰਨਾ:ਪੱਕੀ ਵੰਡ.pdf/188

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਲਾਦੋ ਨੇ ਖਿੱਚ ਕੇ ਨਿਹਾਲੀ ਨੂੰ ਜੱਫੀ ਵਿਚ ਲੈ ਲਿਆ, "ਨਹੀਂ ਭੈਣ, ਆਪਣੀਆਂ ਧੀਆਂ ਲਈ ਸਭ ਕੁਝ ਕਰਨਾ ਪੈਂਦਾ ਏ। ਮੈਂ ਕੋਈ ਕਿਸੇ ਸਿਰ ਅਹਿਸਾਨ ਨਹੀਂ ਕਰ ਰਹੀ।"

ਨਿਹਾਲੀ ਦੀਆਂ ਅੱਖਾਂ ਤ੍ਰਿਪ ਤ੍ਰਿਪ ਦੇ ਰਹੀਆਂ ਸਨ। ਪਛਤਾਵਾ, ਪਿਆਰ, ਮਮਤਾ ਦਾ ਵੇਗ ਪ੍ਰਬਲ ਸੀ। ਨਰੈਣ ਅਜੇ ਵੀ ਬੱਦਲਿਆ ਜਿਹਾ ਸੀ ਅਤੇ ਸਭ ਕੁਝ ਉਹਦੀ ਸਮਝ ਤੋਂ ਬਾਹਰ ਸੀ। ਲਾਦੋ ਨੇ ਵੇਖਿਆ, ਨਰੈਣ ਸਿੰਘ ਦੇ ਹਵਾਸ ਠੀਕ ਨਹੀਂ ਹਨ ਤਾਂ ਉਸ ਵੱਡੇ ਮੁੰਡੇ ਜਰਨੈਲ ਨੂੰ 'ਵਾਜ ਮਾਰੀ, ਜਿਸ ਨਰੈਣ ਸਿੰਘ ਨੂੰ ਮੰਜੇ ਤੇ ਬਿਠਾ ਪਾਣੀ ਧਾਣੀ ਪਿਲਾਇਆ ਅਤੇ ਉਹਦੇ ਹਵਾਸ ਕੁਝ ਠੀਕ ਹੋਏ।

ਲਾਦੋ ਨੇ ਆ ਕੇ ਪੁੱਛਿਆ, "ਭਾਈਆ, ਕੀ ਗੱਲ ਏ, ਤੂੰ ਉਦਾਸ ਕਿਉ ਏ?"

ਨਰੈਣ ਸਿੰਘ ਨੇ ਭਿੱਜੀਆਂ ਅੱਖਾਂ ਤੇ ਭਰੇ ਦਿਲ ਨਾਲ ਕਿਹਾ, "ਸੁਰਜੀਤ ਕੌਰੇ, ਅਸੀਂ ਤੇਰਾ ਬੁਰਾ ਕਰਨ ਅਤੇ ਬੁਰਾ ਕੈਹਣ ਵਿਚ ਕੋਈ ਕਸਰ ਨੀਂ ਛੱਡੀ, ਪਰ ਤੂੰ ਫਿਰ ਵੀ ਮੇਰੀ ਪੱਗ ਮੇਰੀ ਪੱਤ ..." ਅਤੇ ਫਿਰ ਉਹਦਾ ਗਲ ਭਰ ਗਿਆ। ਉਸ ਸਿਰ ਤੋਂ ਪੱਗ ਲਾਹ ਲਾਦੋ ਦੇ ਪੈਰਾਂ ਵਿਚ ਰੱਖ ਦਿੱਤੀ ਤੇ ਮੰਜੇ ਤੋਂ ਥੱਲ ਗੋਡਿਆਂ ਭਾਰ ਹੋ ਗਿਆ।

ਪਰ ਲਾਦੋ ਦੋ ਪੈਰ ਪਿਛਾਂਹ ਹਟ ਗਈ, "ਬਸ ਬਸ, ਨਾ ਨਾ ਭਾਈਆ, ਪਾਪ ਨਾ ਚੜਾ ਤੇ ਪੱਗ ਬੰਨ, ਵੇਲਾ ਥੋੜਾ ਏ, ਕੰਮ ਦੀ ਦੇਖਭਾਲ ਕਰੋ।"

ਫਿਰ ਭੱਠੀਆਂ ਭਖ ਪਈਆਂ, ਕੜਾਹੀ ਚੁੱਲੇ ਚੜ੍ਹ ਗਈ। ਅਗਲੇ ਦਿਨ ਮੇਲ ਆਉਣਾ ਸ਼ੁਰੂ ਹੋ ਗਿਆ, ਘਰ ਵਿਚ ਗਹਿਮਾ ਗਹਿਮ ਹੋ ਗਈ। ਨਰੈਣ ਸਿੰਘ ਦੀਆਂ ਜੇਬਾਂ ਅਣਲੱਗ ਨੋਟਾਂ ਨਾਲ ਥੁੰਨੀਆਂ ਪਈਆਂ ਸਨ। ਬਰਾਤਾਂ ਆਈਆਂ ਰੱਜ ਕੇ ਸੇਵਾ ਹੋਈ, ਕੀ ਜਾਂਜੀ ਕੀ ਮਾਂਜੀ ਦੇ ਮੇਲ-ਸਭ ਦਾਜ ਵੇਖ ਕੇ ਧੰਨ ਧੰਨ ਕਰ ਉਠੇ। ਬੰਦੇ ਬੰਦੇ, ਬੱਚੇ ਬੱਚੇ ਸਭ ਦੀ ਜੁਬਾਨ ਏਹੋ ਗੱਲ ਸੀ ਭਾਈ, ਤਾਈ, ਚਾਚੀ, ਮਾਂ, ਭੈਣ, ਭੂਆ, ਮਾਸੀ ਲਾਦੋ ਦੇ।

ਵਿਆਹ ਮੇਲ ਵਿਦਾ ਕਰ ਸਭ ਵਿਹਲੇ ਹੋਏ ਤਾਂ ਨਰੈਣ ਸਿੰਘ ਤੇ ਨਿਹਾਲੀ

188