ਪੰਨਾ:ਪੱਕੀ ਵੰਡ.pdf/19

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨਿਘਰਦਾ ਜਾਂਦਾ ਸੀ। ਬਸ਼ੀਰਾਂ ਦੇ ਓਹੜ ਪੋਹੜ ਤੋੜ ਤੇ ਤਸੱਲੀਆਂ ਵੀ ਉਹਦਾ ਧੀਰਜ ਨਾ ਬੰਨ੍ਹ ਸਕੀਆਂ।

“ਕੀ ਹੋਇਆ? ਹੋਂਸਲਾ ਕਰ। ਦਿਲ ਧਰ। ਕਿਹੜਾ ਦੇਸ਼ ਗਏ ਨੇ। ਸਾਡੇ ਕੋਲ ਹੀ ਨੇ। ਜਿਉਂਦਾ ਰਹੇ, ਰਮਜਾਨ! ਸਾਨੂੰ ਇੱਕੋ ਹੀ ਤਿੰਨਾਂ ਵਰਗਾ ਏ”

ਪਰ ਉਮਰਾ ਨੂੰ ਨਾ ਹਾਂ। ਪੂਰੇ ਅੱਠ ਦਿਨ ਲੰਘ ਗਏ ਅਤੇ ਉਮਰਾ ਉਠਕੇ ਪਿਸ਼ਾਬ ਕਰਨ ਜੋਗਾ ਵੀ ਨਾ ਰਿਹਾ। ਪਿੰਡ ਦਾ ਬੱਚਾ-ਬੱਚਾ ਉਹਦੀ ਖ਼ਬਰ ਸੁਰਤ ਲੈਣ ਆਇਆ ਪਰ ਉਮਰੇ ਦੀਆਂ ਬੇਨੂਰ ਧੁੰਦਲਾਈਆਂ ਅੱਖਾਂ ਇੱਕ ਟੱਕ ਦੁੱਲੇ ਤੇ ਸ਼ਦੀਕ ਨੂੰ ਤਾਂਘਦੀਆਂ ਰਹੀਆਂ ਅਤੇ ਫਿਰ ਨੌਵੇਂ ਦਿਨ ਤੜਕਸਾਰ ਉਸ ਪਾਣ ਤਿਆਗ ਦਿੱਤੇ।

ਬੀਮਾਰੀ ਵਿੱਚ ਪਿੰਡ ਦੇ ਕਈ ਸਿਆਣਿਆਂ ਨੇ ਦੁੱਲੇ ਤੇ ਸ਼ਦੀਕ ਨੂੰ ਕਿਹਾ ਸੀ। “ਕਮਲਿਉ, ਐਨੇ ਪੱਥਰ ਦਿਲ ਨਾ ਬਣੋ। ਭਰਾ ਬੀਮਾਰ ਜੇ। ਖ਼ਬਰ ਸੁਰਤ ਤਾਂ ਲੈ ਆਉ।"

ਪਰ ਓਹਨਾਂ ਦਾ ਕੈਹਦਾ ਸੀ “ਹਾਂ, ਭਾਈ ਵੰਡ ਕੇ ਦੇਣਾ ਪਵੇ ਤਾਂ ਬੰਦਾ ਬੀਮਾਰ ਹੋ ਹੀ ਜਾਂਦਾ ਏ। ਬਗਾਨੇ ਸਿਰ ਮੌਜ਼ਾ ਲੈਂਦੇ ਸਨ। ਹੁਣ ਅੱਗੋਂ ਕੰਮ ਕਰਨਾ ਦਿਸਦਾ ਏ। ਪਤਾ ਤਾਂ ਹੁਣ ਲੱਗੇਗਾ ਜਦੋਂ ਹੱਥੀਂ ਕਰਨਾ ਪਿਆ।”

ਪਰ ਬਸ਼ੀਰਾਂ ਦੀ ਚੀਕ ਨੇ ਸਾਰਾ ਪਿੰਡ ਇਕੱਠਾ ਕਰ ਲਿਆ। ਸਾਉ ਸ਼ਰੀਫ ਅਤੇ ਚੰਗੇ ਬੰਦੇ ਦੀ ਬੇਵਕਤ ਮੌਤ ਉੱਤੇ ਹਰ ਕੋਈ ਰੋਇਆ। ਬੱਚੇ-ਬੱਚੇ ਦੱਖ ਕੀਤਾ। ਦੁੱਲੇ ਹੋਰੀਂ ਵੀ ਲੱਜੋਂ ਕਲੱਜੋਂ ਆ ਗਏ। ਕਾਦਰੀ ਨੇ ਅੱਖੋਂ ਪਾਣੀ ਕੱਢਣ ਲਈ ਨੱਕ ਦੀ ਫੁੰਗਲੀ ਵਾਰ-ਵਾਰ ਮਰੋੜੀ ਪਰ ਜੇ ਦਿਲ ਨਾ ਪਿਘਰੇ ਤੇ ਹੰਝ ਕਿੱਥੋਂ ਆਉਣ। ਪਰ ਨੱਕ ਤਾਂ ਉਸ ਕਈ ਵਾਰ ਸਿਣਕ, ਸਵਾਂਗ ਰਚਿਆ। ਮਈਅਤ ਤਿਆਰ ਹੋਈ ਤਾਂ ਬਸ਼ੀਰਾਂ ਨੇ ਦੋਹਾਂ ਭਰਾਵਾਂ ਨੂੰ ਵਰਜ ਦਿੱਤਾ।

“ਸ਼ਾਇਦ ਤੁਹਾਡੇ ਦਿਲ ਦੀ ਹੋਈ ਹੋਵੇ। ਜਿਉਂਦੇ ਰਹੋ। ਜਾਉ ਆਪਣੇ ਘਰ ਵਸੋ ਰਸੋ” ਅਤੇ ਕਾਦਰੀ ਨੂੰ ਉਸ ਬਾਹੋਂ ਫੜਕੇ ਦੇਹਲੀ ਟਪਾ ਦਿੱਤਾ। “ਜਾਉ

19