ਸਮੱਗਰੀ 'ਤੇ ਜਾਓ

ਪੰਨਾ:ਪੱਕੀ ਵੰਡ.pdf/191

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਰਿਸ਼ਤਾ

ਮਰੀਅਮ ਦਾ ਮੁੰਡਾ ਸ਼ਾਕਰ ਹੁਸੈਨ ਪੰਡ ਸਾਰੀ ਪਤਾਸੇ ਲੈ ਕੇ ਰੱਖੋ ਨੈਣ ਦੇ ਘਰ ਗਿਆ ਅਤੇ ਆਖਿਆ, "ਲੈ ਤਾਈ, ਚੁੱਕ ਪਤਾਸੇ ਤੇ ਵੰਡ ਦੇ ਸਾਰੇ ਪਿੰਡ ਵਿੱਚ ਅਤੇ ਵੇਖੀਂ ਕੋਈ ਘਰ ਖਾਲੀ ਨਾ ਰਹਿ ਜਾਏ। ਘਰੋ ਘਰ ਫਿਰ ਜਾ।"

ਰੱਖੋ ਨੈਣ ਨੇ ਚਾਈਂ ਚਾਈਂ ਪੁਛਿਆ, "ਵੇ ਪੁਤਰ ਸ਼ਾਕਰ, ਕਾਹਦੇ ਨੇ ਪਤਾਸੇ?"

ਸ਼ਾਕਰ ਨੇ ਕਿਹਾ, "ਤਾਈ, ਰਿਸ਼ਤੇ ਦੀ ਹਾਂ ਹੋਈ ਏ। ਹੋਰ ਕਾਹਦੇ।"

ਅਤੇ ਰੱਖੀ ਨੈਣ ਨੇ ਇਕ ਪਤਾਸਾ ਮੂੰਹ ਵਿਚ ਪਾਂਦਿਆਂ ਕਿਹਾ, "ਵੇ ਪੁਤਰ ਸ਼ਾਕਰਾ, ਮੁਬਾਰਕਾਂ।" ਅਤੇ ਨਾਲ ਹੀ ਉਸ ਆਪਣੀ ਨੂੰਹ ਤੇ ਧੀ ਨੂੰ ਵਾਜ ਮਾਰੀ, "ਨੀ ਜੰਨਤੇ, ਨੀ ਰੰਹਤੋਂ, ਲਿਆਓ ਨੀ ਚੰਗੇਰਾਂ ਚੁੱਕ ਕੇ ਤੇ ਤਿਆਰ ਹੋਵੋ। ਪਤਾਸੇ ਵੰਡ ਆਈਏ। ਵੇ ਪੁੱਤ ਸ਼ਾਕਰਾ, ਅਸਲ ਗੱਲ ਤਾਂ ਮੈਂ ਭੁਲ ਈ ਗਈ। ਵੇ ਰਿਸ਼ਤਾ ਕਿਥੋਂ ਹੋਇਆ ਈ?"

ਤੇ ਸ਼ਾਕਰ ਨੇ ਕਿਹਾ, "ਤਾਈ, ਅੱਲਾ ਰੱਖੇ ਦੀ ਵੱਡੀ ਧੀ ਦਾਰਾਂ ਦੀ ਹਾਂ ਹੋਈ ਏ।"

ਰਖੀ ਨੈਣ ਚੰਬੇ ਵਾਂਗ ਖਿੜ ਗਈ, "ਵੇ ਮੈਂ ਸਦਕੇ ਜਾਵਾਂ ਵੇ ਸ਼ਾਕਰਾ, ਦਾਰਾਂ ਮੌਲਸਰੀ ਦਾ ਬੂਟਾ ਵੇ, ਕਚਨਾਰ ਦੀ ਗੰਦਲ ਵੇ, ਕਲਾਕੰਦ ਵਰਗੀ ਕੁੜੀ। ਤੇ ਵੰਡੇਂ ਪਤਾਸੇ! ਘਟੋ ਘੱਟ ਲੱਡੂ ਤਾਂ ਲਿਆਉਂਦਾ। ਮੈਂ ਵੰਡਦੀ ਤਾਂ ਚੰਗੀ ਲਗਦੀ।"

ਸ਼ਾਕਰ ਨੇ ਕਿਹਾ, "ਤਾਈ, ਅਜੇ ਤਾਂ ਦੱਬਵੀਂ ਹਾਂ ਹੋਈ ਏ: ਜਿੱਦਨ। ਕੁੜਮਾਈ ਪੱਕ ਠੱਕ ਹੋਇਆ ਤੈਥੋਂ ਲੱਡੂ ਹੀ ਵੰਡਾਵਾਂਗਾ। ਨਾਲੇ ਤੈਨੂੰ ਕਲਾਕੰਦ ਹੀ ਖਵਾਵਾਗੇ।" ਅਤੇ ਨਾਲਹੀ ਸਾਕਰ ਨੇ ਪੰਜਾਂ-ਪੰਜਾਂ ਦੇ ਦੇ ਨੋਟ ਰੱਖੀ ਦੇ ਹੱਥ ਤੇ ਰੱਖ ਦਿੱਤੇ।

"ਜਿਉਂਦਾ ਰੈਹ! ਰੱਬ ਸਲਾਮਤ ਰਖੇ! ਤੁਹਾਡੀ ਜੋੜੀ ਬਣੇ ਤੇ ਜੁੱਗੋ ਜੁੱਗ ਜੀਓ!" ਰਖੀ ਨੇ ਅਸੀਸ ਦਿੱਤੀ। ਰੱਖੀ ਨੇ ਦੋਵੇਂ ਨੋਟ ਦੁਪੱਟੇ ਦੇ ਕੰਨੀ ਕੱਸ ਕੇ

191