ਤੋਂ ਸਿਰੇ ਦੀ ਸੀ। ਉਹਦਾ ਕੋਈ ਮੁਕਾਬਲਾ ਨਹੀਂ ਸੀ।
ਪਿਛਲੇ ਸਾਲ ਅੱਲਾ ਰੱਖੇ ਦੀ ਘਰਵਾਲੀ ਰਾਬਿਆਂ ਨੇ ਅੱਠਵੇਂ ਬੱਚੇ ਨੂੰ ਜਨਮ ਦਿੱਤਾ ਸੀ ਅਤੇ ਉਹ ਮੁੰਡਾ ਸੀ।
ਪਰ ਉਸ ਰਾਤ ਦਾਰਾਂ ਤੋਂ ਛੋਟੀ ਉਮਤ ਬਸ਼ੀਰੇ ਬੁੱਟਰ ਨਾਲ ਨੌਂ ਦੇ ਗਿਆਰਾਂ ਹੋ ਗਈ ਸੀ। ਉਮਤ ਭਾਵੇਂ ਦਾਰਾਂ ਤੋਂ ਸਾਲ ਛੋਟੀ ਸੀ ਪਰ ਕੱਦ ਵਿਚ ਉਹ ਦਾਰਾਂ ਤੋਂ ਸਿਰ ਕੱਢਦੀ ਸੀ ਅਤੇ ਉਹ ਸਰੂ ਵਾਂਗ ਵੱਧ ਰਹੀ ਸੀ।
ਪਿਛਲੇ ਤੋਂ ਪਿਛਲੇ ਸਾਲ ਜਦ ਰਾਬਿਆਂ ਨੇ ਸੱਤਵੀਂ ਧੀ ਨੂੰ ਜਨਮ ਦਿੱਤਾ ਤਾਂ ਦਾਈ ਨੇ ਸਣੇ ਗੁਵਾਂਡਣਾ ਕਿਹਾ ਸੀ, "ਨੀ ਰਾਬਿਆਂ, ਅੜੀਏ, ਬਸ ਕਰ। ਕਮਲੀਏ, ਵਿਹੜਾ ਭਰ ਛੱਡਿਆ ਈ ਕੁੜੀਆਂ ਨਾਲ।"
ਪਰ ਰਾਬਿਆਂ ਨੂੰ ਇੱਕ ਪੁੱਤਰ ਦੀ ਲਾਲਸਾ ਸੀ। ਉਹ ਚਾਹੁੰਦੀ ਸੀ ਚੰਬੇਲੀ ਦੇ ਫੁੱਲਾਂ ਵਿਚ ਇਕ ਫੁੱਲ ਤਾਂ ਗੁਲਾਬ ਦਾ ਵੀ ਹੋਵੇ। ਕਹਿਣ ਵਾਲਿਆਂ ਨੂੰ ਕਹਿੰਦੀ, "ਨੀ ਮੈਂ ਕੀ ਕਰਾਂ? ਕੁੜੀਆਂ ਕਹਿੰਦੀਆਂ ਨੇ ਇੱਕ ਤਾਂ ਹੋਵੇ ਜੀਹਨੂੰ ਵੀਰ ਆਖੀਏ।" ਉਸ ਦੁਜੇ ਮਹੀਨੇ ਹੀ ਅੱਲਾ ਰੱਖੇ ਨੂੰ ਜਾ ਉਠਾਇਆ।
ਪਰ ਅੱਲਾ ਰੱਖਾ ਤਾਂ ਦੋਵੇਂ ਕੰਨ ਫੜ ਤੋਬਾ ਕਰ ਚੁੱਕਾ ਸੀ, "ਰਹਿਣ ਦੇ ਰਾਬਿਆਂ, ਜੇ ਖੁਦਾ ਨੂੰ ਮੰਜੂਰ ਹੁੰਦਾ ਤਾਂ ਇਨ੍ਹਾਂ ਸੱਤਾਂ ਵਿਚੋਂ ਹੀ ਇੱਕ ਮੁੰਡਾ ਹੋ ਜਾਂਦਾ।" ਉਂਝ ਵੀ ਅੱਲਾ ਰੱਖਾ ਸੁੱਕੇ ਛੁਹਾਰੇ ਵਰਗਾ ਹੋ ਗਿਆ ਹੋਇਆ ਸੀ। ਕੁਝ ਤਾਂ ਕੱਲ ਕਲਾਪਾ, ਕੁੱਝ ਕੰਮ ਦਾ ਬੋਝ, ਕੁੱਝ ਪੁੱਤਰ ਨਾ ਹੋਣ ਦਾ ਗਮ, ਕੁਝ ਕੁੜੀਆਂ ਧਰੇਕਾਂ ਵਾਂਗ ਵਧ ਰਹੀਆਂ ਸਨ ਅਤੇ ਉਹ ਵੀ ਰੂਪ ਮਤੀਆਂ। ਸ਼ਮਾਂ ਦੀ ਲੋ ਹੋਵੇ ਪਵਾਨਿਆਂ ਨਾਲ ਭੰਬਕੜ ਵੀ ਆ ਜਾਂਦੇ ਨੇ। ਫੁੱਲ ਮਹਿਕੇ ਭੌਰੇ ਆ ਹੀ ਜਾਂਦੇ ਨੇ। ਫਿਰ ਦੋ ਤਾਂ ਹੁਣ ਵਿਆਹੁਣ ਲਾਇਕ ਸਨ। ਇਹਨਾਂ ਗੱਲਾਂ ਕਰਕੇ ਹੀ ਅੱਲਾ ਰੱਖੇ ਦੀ ਹੁਣ ਤੋਬਾ।
ਪਰ ਰਾਬਿਆਂ ਸੱਤ ਧੀਆਂ ਜੰਮ ਕੇ ਵੀ ਅਜੇ ਤੱਕੜੀ ਸੀ ਅਤੇ ਪੁੱਤਰ ਪੈਦਾ ਕਰਨ ਦੀ ਲਾਲਸਾ ਹਾਵੀ ਸੀ। ਉਹ ਨਿਤ ਦਿਨ ਸਾਧਾਂ, ਸੰਤਾਂ, ਪੀਰਾਂ, ਫਕੀਰਾਂ ਦੇ ਚੱਕਰ ਵਿਚ ਪਈ ਰਹਿੰਦੀ। ਖਿੱਝੀ ਜੇਹੀ ਉਹ ਕਈ ਵਾਰ ਅੱਲਾ ਰੱਖੇ ਨੂੰ ਆਖ
193