ਪੰਨਾ:ਪੱਕੀ ਵੰਡ.pdf/196

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੁੰਦੜਹੇਲ ਜਵਾਨ, ਪੂਰਾ ਰੱਬਾ ਭੋਏਂ, ਤਿੰਨ ਨੌਕਰ, ਦੋ ਹਲਾਂ ਦੀ ਖੇਤੀ, ਦੋ ਹਾਲੀ, ਇੱਕ ਪੱਠੇ ਦਥੇ ਤੇ, ਪਾਲੀ ਮੁੰਡਾ ਅੱਡ, ਚੰਗੀਆਂ ਚਾਰ ਪੰਜ ਮੱਝਾਂ, ਘੋੜੀ ਚੜ੍ਹਨ ਨੂੰ।

ਦਾਰਾਂ ਦੇ ਦੱਸਣ ਤੇ ਸ਼ਾਕਰ ਨੇ ਮਾਂ ਕੋਲ ਗੱਲ ਕੀਤੀ ਤਾਂ ਮਰੀਅਮ ਪੁੱਤਰ ਦੀ ਖੁਸ਼ੀ ਲਈ ਰਾਬਿਆਂ ਕੋਲ ਗਈ। ਬੜੇ ਮਾਣ ਨਾਲ ਕਿਹਾ, "ਭੈਣ, ਤੇਰੀ ਕੁੜੀ ਤੇ ਮੇਰਾ ਮੁੰਡਾ ਇਕ ਦੂਜੇ ਨਾਲ ਪਿਆਰ ਕਰਦੇ ਨੇ। ਤੂੰ ਦਾਰਾਂ ਦਾ ਰਿਸ਼ਤਾ ਮੇਰੀ ਝੋਲੀ ਪਾ ਦੇ।"

ਰਾਬਿਆਂ ਨੇ ਅੱਲਾ ਰੱਖੇ ਨਾਲ ਸਲਾਹ ਕੀਤੀ ਤਾਂ ਦੇਹਾਂ ਸਿਰ ਫੇਰ ਦਿੱਤਾ, "ਨਹੀਂ ਭੈਣ, ਅਸਾਂ ਪਿੰਡ ਵਿੱਚ ਕੁੜੀ ਨਹੀਂ ਵਿਆਹਣੀ।"

"ਸੋਚ ਲੈ ਭੈਣੇ, ਕੁੜੀ ਤਲੀ ਦੇ ਛਾਲੇ ਵਾਂਗ ਰਹੇਗੀ।"

ਪਰ ਉਹਨਾਂ ਤਾਂ ਨਾਂਹ ਕੀਤੀ ਸੀ ਨਾਂਹ ਹੀ ਰਹੀ। ਮਰੀਅਮ ਦੇ ਰਾਬਿਆਂ ਕੋਲ ਆਉਣ ਤੇ ਫਿਰ ਜਵਾਬ ਮਿਲਣ ਦਾ ਕਿਸੇ ਨੂੰ ਪਤਾ ਨਾ ਲੱਗਾ ਪਰ ਜਦੋਂ ਉਸ ਸ਼ਾਕਰ ਨੂੰ ਦੱਸਿਆ ਉਹ ਉਦਾਸ ਜੇਹਾ ਹੋ ਗਿਆ। ਵੇਲਾ ਕਵੇਲਾ ਕਰਕੇ ਉਸ ਜਵਾਬ ਮਿਲਣ ਬਾਰੇ ਦਾਰਾਂ ਨੂੰ ਦੱਸਿਆ ਪਰ ਉਹਨੂੰ ਤਾਂ ਪਹਿਲਾਂ ਹੀ ਪਤਾ ਸੀ। ਦਾਰਾਂ ਦਲੇਰ ਸੀ। ਉਸ ਸ਼ਾਕਰ ਨੂੰ ਕਿਹਾ, "ਘਾਬਰ ਨਾ, ਤਸੱਲੀ ਰੱਖ।" ਅਤੇ ਸ਼ਾਕਰ ਦੇ ਕੰਨ ਵਿਚ ਕੁਝ ਕਿਹਾ।

ਸ਼ਾਕਰ ਨੇ ਹਾਂ ਵਿਚ ਸਿਰ ਹਿਲਾਇਆ।

ਦਾਰਾਂ ਨੇ ਕਿਹਾ, "ਬਾਕੀ ਮੈਂ ਆਪੇ ਸੰਭਾਲ ਲਵਾਂਗੀ।"

ਅਤੇ ਅਗਲੀ ਸ਼ਾਮ ਸ਼ਾਕਰ ਪਤਾਸੇ ਲੈ ਕੇ ਰੱਖੀ ਨਣ ਦੇ ਘਰ ਪਹੁੰਚ ਗਿਆ ਅਤੇ ਰੁੱਖੀ ਸੁਣੇ ਨੂੰਹ ਧੀ ਘਰ ਘਰ ਪਤਾਸੇ ਦੇਂਦੀ ਰੌਲਾ ਪਾਂਦੀ ਫਿਰਨ ਲੱਗਾ। "ਨੀ ਮਰੀਅਮ ਦੇ ਪੁੱਤਰ ਸ਼ਾਕਰ ਨੂੰ ਦਾਰਾਂ ਦੀ ਹਾਂ ਹੋਈ ਏ। ਰੱਬ ਜੇੜੀ ਸਲਾਮਤ ਰੱਖੇ। ਚੰਗਾ ਹਾਣ ਪਰਵਾਨ ਏ।"

ਅਤੇ ਜਦੋਂ ਪਤਾਸੇ ਵੰਡਣ ਦਾ ਪਤਾ ਅੱਲਾ ਰੱਖੇ ਹੋਰਾਂ ਨੂੰ ਲੱਗਿਆ ਤਾਂ ਉਹ ਲਾਲ ਪੀਲੇ ਹੋ ਗਏ। ਇਹ ਨਾਂਹ ਦੀ ਹਾਂ ਕਿਵੇਂ ਬਣ ਗਈ। ਦੋਵੇਂ ਜੀ ਜਦ

196