ਪੰਨਾ:ਪੱਕੀ ਵੰਡ.pdf/198

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪਿਆਸੇ

ਵਸਾਵਾ ਮੱਲ ਦੌਲਤ ਦੇ ਨਸ਼ੇ ਵਿਚ ਏਨਾ ਹੰਕਾਰਿਆ ਗਿਆ ਕਿ ਮਾੜੇ ਮੋਟੇ ਸੇਠ ਸ਼ਾਹੂਕਾਰਾਂ ਨੂੰ ਤਾਂ ਉਹ ਮੰਜਾ ਡਾਹ ਕੇ ਪਾਣੀ ਪਿਆ ਕੇ ਖੁਸ਼ ਨਹੀਂ ਸੀ, ਗੱਲ ਬਾਤ ਕਰਨੀ ਤਾਂ ਦੂਰ ਦੀ ਗੱਲ ਸੀ। ਉਹਦੀ ਸ਼ਾਹੀ ਬਨੋਤੀ ਚੁਫੇਰੇ ਚੰਗੀ ਖਿਲਰੀ ਹੋਈ ਸੀ ਭਾਵੇਂ ਉਸ ਵੱਡਾ ਮੁੰਡਾ ਤੇ ਵੱਡੀ ਕੁੜੀ ਹੌਲੀ ਹਾਲਤ ਵਿਚ ਈ ਵਿਆਹੇ ਸਨ। ਉਹਦੇ ਦੋ ਮੁੰਡੇ ਤੇ ਦੋ ਹੀ ਕੁੜੀਆਂ ਸਨ। ਪਰ ਹੁਣ ਜਦੋਂ ਛੋਟੇ ਮੁੰਡੇ ਨੂੰ ਜੇ ਕੋਈ ਰਿਸ਼ਤਾ ਕਰਨ ਵੇਖਣ ਆਉਂਦਾ ਤਾਂ ਵਸਾਵਾ ਮੱਲ ਬੜੇ ਹੰਕਾਰ ਨਾਲ ਕਹਿੰਦਾ, "ਸੇਠ ਸਾਹਿਬ ਲਾਲਾ ਜੀ, ਪਹਿਲਾਂ ਆਪਣੀ ਹੈਸੀਅਤ ਉਤੇ ਝਾਤਾ ਮਾਰ ਲੈਣਾ।" ਅਤੇ ਆਪਣੇ ਬਾਰੇ ਉਹ ਬੜੇ ਤੰਮ ਤੜਾਕ ਨਾਲ ਕਹਿੰਦਾ, "ਜੇ ਸੋਨੇ ਦਾ ਆਟਾ ਬਣਦਾ ਹੋਵੇ ਰੋਟੀ ਪੱਕਦੀ ਹੋਵੇ ਤਾਂ ਨੋਟਾਂ ਦੇ ਬਾਲਣ ਨਾਲ ਦੋ ਸਾਲ ਕਣਕ ਤੇ ਬਾਲਣ ਘਰ ਨਾ ਵੜਨ ਦਈਦੇ।" ਸਾਮੀਆਂ ਨਾਲ ਉਹਦਾ ਰਵੱਈਆ ਅੱਤ ਮਿੱਠਾ ਸੀ ਪਰ ਕਸਾਈ ਅਤੇ ਬੱਕਰੇ ਵਾਲਾ। ਜਿਵੇਂ ਕਸਾਈ ਅੱਲਾ ਰਸੂਲ ਦਾ ਨਾਂ ਲੈਂਦਾ ਬੱਕਰੇ ਦੀ ਸਾਹ ਰਗ ਤੇ ਛੁਰੀ ਫੇਰ ਦਿੰਦਾ ਏ ਏਸੇ ਤਰ੍ਹਾਂ ਹਰ ਹਰੇ ਜਪਦਾ ਵਸਾਵਾ ਮੱਲ ਸਾਮੀ ਦੇ ਗਲ ਤੇ ਕਲਮ ਫੇਰ ਦਿੰਦਾ। ਲੋਕ ਉਹਨੂੰ ਸਭ ਭਗਤ ਹੀ ਕਹਿੰਦੇ ਸਨ। ਵਸਾਵਾ ਮੱਲ ਕੋਈ ਜੱਦੀ ਪੁਸ਼ਤੀ ਸੇਠ ਨਹੀਂ ਸੀ। ਜਨਮ ਤਾਂ ਉਹਦਾ ਅੱਤ ਗਰੀਬੀ ਦੀ ਹਾਲਤ ਵਿਚ ਹੋਇਆ ਸੀ।

ਰੂੜਾ ਮੱਲ ਵਸਾਵੇ ਦਾ ਪਿਤਾ ਸੀ ਜਿਸਨੂੰ ਲੋਕ ਬਾਬਾ ਦਾਂਦੂ ਵੀ ਕਹਿੰਦੇ ਸਨ ਕਿਉਂ ਕਿ ਉਹਦੇ ਉਪਰਲੇ ਦੋਵੇਂ ਦੰਦ ਚੋਖੇ ਬਾਹਰ ਨਿਕਲੇ ਹੋਏ ਸਨ, ਹਾਥੀ ਦੇ ਦੰਦਾਂ ਵਾਂਗ। ਬਾਬਾ ਦਾਂਦੂ ਖਾਲ ਮਰੂੰਡੇ ਦੀ ਛੋਟੀ ਜਿਹੀ ਦੁਕਾਨ ਕਰਦਾ ਸੀ ਅਤੇ ਏਸੇ ਲਈ ਉਸ ਇਕ ਖੋਤੀ ਵੀ ਰੱਖੀ ਹੋਈ ਸੀ। ਕਈ ਲੋਕ ਉਹਨੂੰ ਦਾਂਦੂ ਖੱਤਾ ਵਾਲਾ ਵੀ ਕਹਿੰਦੇ ਸਨ। ਅਤੇ ਖੋਤੀ ਉਤੇ ਉਹ ਆਸੇ ਪਾਸੇ ਦੇ ਪਿੰਡਾਂ ਵਿਚ ਖੀਲ ਮਰੂੰਡੇ ਦੀ ਫੇਰੀ ਵੀ ਲਾਂਦਾ ਸੀ।

ਪਰ ਵਸਾਵਾ ਮੱਲ ਦੇ ਘਰ ਜਦ ਚੰਨਣ ਦੇਈ ਵਿਆਹੀ ਆਈ ਤਾਂ ਕੰਮ

198