ਪੰਨਾ:ਪੱਕੀ ਵੰਡ.pdf/199

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਿੜ੍ਹਨ ਦੀ ਬਜਾਏ ਛਾਤੀਂ ਹੋ ਤੁਰਿਆ। ਦੁਕਾਨ ਦਾ ਕੰਮ ਚੰਨਣ ਦੇਈ ਨੇ ਸੰਭਾਲ ਲਿਆ। ਫਿਰ ਚੰਨਣ ਦੇਈ ਦੀ ਹੱਟੀ ਦਿਨਾਂ ਵਿਚ ਮਸ਼ਹੂਰ ਹੋ ਗਈ। ਮਧਰੇ ਨਟਰੇ ਕੱਦ ਦੀ ਚੰਨਣ ਦੇਈ ਬਸ ਪਟਾਕਾ ਈ ਸੀ ਪਰ ਗਾਹਕਾਂ ਲਈ ਰੰਗ ਬਰੰਗੀ ਫੁੱਲਝੜੀ। ਏਸੇ ਕਰਕੇ ਉਹਦੀ ਦੁਕਾਨ ਤੇ ਗਾਹਕਾਂ ਦੀਆਂ ਭੀੜਾਂ ਲੱਗੀਆਂ ਰਹਿੰਦੀਆਂ ਸਨ। ਹੋਰ ਪੰਜ ਹੱਟੀਆਂ ਤਾਂ ਉੜੀ ਬੁੜੀ ਦਾ ਮੇਲਾ ਹੀ ਰਹਿ ਗਈਆਂ ਸਨ। ਨੌਜਵਾਨ ਅੱਖ ਤੱਤੀ ਕਰਨ ਤੇ ਅਧਖੜ ਹਿੱਕ ਧੁਖਾਨ ਲਈ ਸੱਤ ਵਲ ਭੰਨ ਕੇ ਜਾਂਦੇ - ਗਾਹਕ ਪੰਡ ਦਾਣੇ ਲੈ ਕੇ ਜਾਵੇ ਚੰਨਣ ਦੇਈ ਮਣ ਦੇ ਵੀਹ ਸੇਰ ਦੱਸੇ, ਸੌਦਾ ਰੁਪਏ ਦਾ ਅਠਿਆਨੀ ਭਰ ਦੇਵੇ, ਮਜਾਲ ਏ ਕੋਈ ਕਿੰਤੂ ਕਰੇ। ਬਸ ਉਹਨਾਂ ਨੂੰ ਤਾਂ ਚੰਨਣ ਦੇਈ ਦੀ ਮੁਸਕਾਨ ਚਾਹੀਦੀ ਸੀ ਜਾਂ ਫਿਰ ਸੌਦੇ ਨੂੰ ਕੂਲਾ ਹੱਥ ਛੇਹਾਇਆ ਹੋਵੇ। ਚੰਨਣ ਦੇਈ ਆਪਣੇ ਹੱਥੀਂ ਚੀਜ਼ ਫੜਾ ਦੇਵੇ ਗਾਹਕ ਨੂੰ ਹੋਰ ਕੀ ਚਾਹੀਦਾ ਏ।

ਫਿਰ ਉਹਨਾਂ ਸਾਲ ਪਿਛੋਂ ਸ਼ਾਹੀ ਗੁਮਾਸ਼ਤੀ ਦਾ ਧੰਦਾ ਭੀ ਸ਼ੁਰੂ ਕਰ ਲਿਆ ਅਤੇ ਕੁਝ ਹੀ ਸਾਲਾਂ ਵਿੱਚ ਸੈਕੜਿਆਂ ਤੋਂ ਹਜ਼ਾਰਾਂ ਤੇ ਹਜ਼ਾਰਾਂ ਤੋਂ ਲੱਖਾਂ ਤੇ ਜਾ ਪਹੁੰਚੇ | ਵਸਾਵਾ ਮੱਲ ਸਾਰਾ ਦਿਨ ਸਾਮੀਆਂ ਵਿਚ ਘਿਰਿਆ ਲੈਣ ਦੇਣ ਦੇ ਤਕਾਜ਼ੇ ਕਰਦਾ ਤੇ ਅੰਗਠੇ ਲਵਾਂਦਾ ਢਾਂਹਦਾ ਰਹਿੰਦਾ ਅਤੇ ਇਸ ਕੰਮ ਵਿਚ ਉਹਦਾ ਸਾਥ ਦਿੰਦਾ ਵਸਾਵਾ ਮੱਲ ਦਾ ਵੱਡਾ ਮੁੰਡਾ ਜਸਵੰਤ | ਪਰਚੂਨ ਦੀ ਦੁਕਾਨ ਦਾ ਸੌਦਾ ਢੋਣ ਲਈ ਉਸ ਦੂਰੋਂ ਪਾਰੋਂ ਇਕ ਗਰੀਬੜਾ ਜਿਹਾ ਆਪਣਾ ਰਿਸ਼ਤੇਦਾਰ ਨੌਕਰ ਰਖਿਆ ਹੋਇਆ ਸੀ ਜੋ ਨਿਤ ਦਿਨ ਘੋੜੀ ਤੇ ਸੌਦਾ ਢੋਂਦਾ ਰਹਿੰਦਾ ਜਾਂ ਸਵੇਰੇ ਸ਼ਾਮੀ ਘੋੜੀ ਤੇ ਮੱਝ ਨੂੰ ਪੱਠੇ ਪਾ ਦਿੰਦਾ।

ਇਸ ਤਰਾਂ ਵਸਾਵਾ ਮੱਲ ਕੱਖਾਂ ਤੋਂ ਲੱਖਾਂ ਵਿਚ ਹੋ ਗਿਆ। ਮੁੰਡਾ ਕੁੜੀ ਵਿਆਹ ਲੈਣ ਪਿਛੋਂ ਤਾਂ ਉਹ ਹੰਕਾਰ ਦੀ ਹੱਦ ਹੀ ਟੱਪ ਗਿਆ।

ਨਾਲ ਨੇੜੇ ਦੇ ਪਿੰਡ ਦਾ ਜੱਦੀ ਪੁਸ਼ਤੀ ਸ਼ਾਹੂਕਾਰ ਲਾਲਾ ਬੇਲੀ ਰਾਮ ਜੋ ਕਿ ਸਾਓ ਸਭਾ ਅਤੇ ਲੋਕਾਂ ਵਿਚ ਸਤਕਾਰਿਆ ਜਾਂਦਾ ਇਕ ਦਿਨ ਵਸਾਵਾ ਮੱਲ ਦੇ ਘਰ ਆਇਆ। ਆਇਆ ਤਾਂ ਬੜੇ ਮਾਨ ਨਾਲ ਸੀ ਪਰ ਵਸਾਵਾ ਮੱਲ ਨੇ ਮੰਜੀ ਵੀ

199