ਪੰਨਾ:ਪੱਕੀ ਵੰਡ.pdf/201

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਰਾਹ ਵੀ ਕੰਡਿਆਂ ਕਾਨਿਆਂ ਅੱਟਿਆ ਅਤੇ ਰੇਤਲਾ ਸੀ। ਰਾਹ ਵਿਚ ਚੰਗੜਾਂ ਦੇ ਡੇਰੇ ਦੇ ਕੁੱਤੇ ਭੀ ਐਲੀ ਐਲੀ ਕਰਕੇ ਪੈ ਜਾਂਦੇ ਸਨ। ਪਰ ਗਿਆਨੋਂ ਨੂੰ ਅਵਤਾਰ ਦੋ ਮੀਲ ਪੈਂਡਾ ਮਾਰ ਕਾਜੀ ਵਾਲੇ ਪੁਲ ਤੇ ਹੀ ਬੈਠਾ ਮਿਲਦਾ ਅਤੇ ਜਦੋਂ ਉਹ ਪੁਲ ਤੇ ਜਾਂਦੀ ਦੋਵੇਂ ਪ੍ਰੇਮੀ ਹੱਥਾਂ ਵਿਚ ਹੱਥ ਪਾ ਸਕੂਲ ਤੱਕ ਦਾ ਪੈਂਡਾ ਤੈਹ ਕਰਦੇ।

ਚੰਗੜਾਂ ਦੇ ਕੁੱਤੇ ਅਵਤਾਰ ਨੂੰ ਨਹੀਂ ਸਨ ਚੌਂਕਦੇ ਕਿਉਂਕਿ ਉਹ ਰਾਤ ਦੀਆਂ ਪਈਆਂ ਬਾਸੀ ਰੋਟੀਆਂ ਨਾਲ ਲੈ ਆਉਂਦਾ ਤੇ ਕੁੱਤਿਆਂ ਨੂੰ ਲਿਆ ਪਾਂਦਾ। ਇਸ ਤਰ੍ਹਾਂ ਕੁੱਤੇ ਉਸ ਨਾਲ ਹਿਲਮਿਲ ਗਏ ਸਨ।

ਹੌਲੀ-ਹੌਲੀ ਅਵਤਾਰ ਤੇ ਗਿਆਨੋਂ ਦੇ ਇਸ਼ਕ ਦੀ ਗੱਲ ਬੇਲੀ ਰਾਮ ਤੱਕ ਵੀ ਜਾ ਪਹੁੰਚੀ ਅਤੇ ਉਸ ਇਹਨਾਂ ਦੋ ਪਿਆਰ ਕਰਦੇ ਦਿਲਾਂ ਨੂੰ ਸਦਾ ਸਦਾ ਮਿਲਾ ਦੇਣ ਦਾ ਮਨ ਬਣਾਇਆ ਅਤੇ ਏਸੇ ਲਈ ਹੀ ਉਸ ਘੋੜੀ ਤੇ ਕਾਠੀ ਪਾਈ ਤੇ ਨਾਲ ਦੇ ਪਿੰਡ ਸੇਠ ਵਸਾਵਾ ਮੱਲ ਵੱਲ ਤੁਰ ਪਿਆ, ਇਸ ਮਾਨ ਨਾਲ ਕਿ ਵਸਾਵਾ ਮੱਲ ਉਸ ਨਾਲ ਰਿਸ਼ਤਾ ਜੋੜਕੇ ਖੁਸ਼ ਹੋਵੇਗਾ। ਉਂਝ ਵੀ ਵਸਾਵਾ ਮੱਲ ਦੇ ਪਿਓ ਬਾਬਾ ਦੀਦ ਤੇ ਉਹਦੇ ਬਹੁਤ ਐਹਸਾਨ ਸਨ। ਅਤ ਗਰੀਬੀ ਵਿਚੋਂ ਕੱਢਣ ਲਈ ਉਸ ਵਸਾਵਾ ਰਾਮ ਦੀ ਸ਼ਾਦੀ ਵੇਲੇ ਬਿਨਾਂ ਸੂਦ ਚੋਖੀ ਰਕਮ ਦਿੱਤੀ ਸੀ ਪਰ ਬਾਬਾ ਦਾਦੂ ਦੇ ਮਰ ਜਾਣ ਮਗਰੋਂ ਇਹ ਰਕਮ ਧਰਮ ਖਾਤੇ ਪਾ ਛੱਡੀ ਸੀ। ਪੈਸੇ ਟਕੇ ਵਲੋਂ ਉਹ ਅਜੇ ਵੀ ਵਸਾਵਾ ਮੱਲ ਤੋਂ ਵਾਧੂ ਸੀ ਪਰ ਹੋਛਾ ਅਤੇ ਹੰਕਾਰੀ ਨਹੀਂ ਸੀ। ਹੰਮਾਂ ਸੀ ਕਿ ਵਸਾਵਾ ਸਗੋਂ ਖੁਸ਼ ਹੋਵੇਗਾ, ਮੇਰੀ ਮੋੜੇਗਾ ਨਹੀਂ। ਅਤੇ ਏਸੇ ਮਾਨ ਨਾਲ ਉਹ ਵਸਾਵਾ ਮੱਲ ਦੇ ਵੇਹੜੇ ਵੜਿਆ। ਰਾਮ ਰਮਈਆ, ਸੁੱਖ ਸਾਂਦ ਤੋਂ ਬਾਦ ਲੱਥੀ ਪਾਣੀ ਅਤੇ ਫਿਰ ਬੇਲੀ ਰਾਮ ਨੇ ਆਪਣੇ ਆਉਣ ਦਾ ਕਾਰਨ ਦੱਸਿਆ, "ਵਸਾਵਾ ਮੱਲ, ਤੇਰੀ ਲੜਕੀ ਮੇਰੇ ਲੜਕੇ ਵਾਸਤੇ ਮੇਰੀ ਝੋਲੀ ਪਾ ਦੇ।"

ਵਸਾਵਾ ਸੀਖ ਪਾ ਹੋ ਗਿਆ। ਉਕਤੂ ਜੇਹਾ ਬੈਠਾ ਸੀ ਮੰਜੀ ਤੋਂ ਉਠ ਖਲੋਤਾ, "ਲਾਲਾ, ਆਪਣੀ ਉਕਾਤ ਵੇਖ। ਮੈਂ ਕਿਤੇ ਤੋਂ ਕਿਤੇ ਆ ਗਿਆ ਅਤੇ ਤੂੰ ਜਿਥੇ ਸੀ ਉਥੇ ਖਲੋਤਾ ਏਂ। ਚੰਗਾ ਹੁੰਦਾ ਤੂੰ ਮੇਰੀ ਸ਼ਾਦੀ ਤੇ ਦਿੱਤੇ ਪੈਸਿਆਂ ਦਾ ਤਕਾਜ਼ਾ ਕਰਦਾ ਮੈਂ ਤੈਨੂੰ ਸਣੇ ਸੂਦ ਦੇ ਦੇਂਦਾ।" ਪਰ ਉਹ ਤਾਂ ਬੇਲੀ ਰਾਮ ਨੇ

201