ਪੰਨਾ:ਪੱਕੀ ਵੰਡ.pdf/203

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੇਖਕੇ ਬੇਲੀ ਰਾਮ ਉਤੇ ਦੋਹਰਾ ਗਮ ਸਵਾਰ ਸੀ; ਇਕ ਤਾਂ ਵਸਾਵਾ ਮੱਲ ਵਲੋਂ ਕੀਤੀ ਹੱਤਕ, ਦੂਜੇ ਮੁੰਡੇ ਦੀ ਦਿਨੋਂ ਦਿਨ ਨਿਘਰਦੀ ਹਾਲਤ। ਉਸ ਅਵਤਾਰ ਨੂੰ ਬੜੇ ਪਿਆਰ ਨਾਲ ਕੋਲ ਬਠਾ ਕੇ ਸਮਝਾਇਆ ਸੀ, "ਵੇਖ ਪੁੱਤਰ, ਵਸਾਵਾ ਮੱਲ ਬੜਾ ਹੰਕਾਰੀ ਏ ਅਤੇ ਹੰਕਾਰੀ ਦੀ ਲੜਕੀ ਨਾਲ ਮੋਹ ਕਰਕੇ ਆਪਣਾ ਆਪ ਗਾਲਣ ਵਾਲੀ ਗੱਲ ਏ।"

ਪਰ ਅਵਤਾਰ ਦੇ ਤਾਂ ਗਿਆਨੋ ਦਾ ਇਸ਼ਕ ਨੂੰ ਨੂੰ ਰੱਚ ਗਿਆ ਹੋਇਆ ਸੀ। ਉਹ ਟਿਕੀ ਰਾਤ ਜਦ ਲੋਕ ਸੌਂ ਜਾਂਦੇ ਤਾਂ ਉਠ ਕੇ ਹੌਕੇ ਭਰਦਾ, ਬਿਰਹਾ ਦੀ ਪੀੜ ਵਿਚ ਸੜਦਾ ਦੋ ਕੋਹ ਪੈਂਡਾ ਮਾਰ ਕਾਜ਼ੀ ਵਾਲੇ ਪੁਲ ਤੇ ਆ ਬਹਿੰਦਾ ਅਤੇ ਯਾਦ ਚਿੰਨ ਲੱਭਦਾ ਰਹਿੰਦਾ ਅਤੇ ਇਕ ਟਿੱਕ ਹਨੇਰੇ ਵਿਚ ਉਧਰ ਵੇਂਹਦਾ ਰਹਿੰਦਾ ਜਿਧਰੋਂ ਗਿਆਨੇਂ ਆਉਂਦੀ ਹੁੰਦੀ ਸੀ। ਉਹਨੂੰ ਏਸੇ ਤਰ੍ਹਾਂ ਬੈਠੇ ਨੂੰ ਦਿਨ ਹੀ ਚੜ੍ਹ ਜਾਂਦਾ। ਸਵੇਰੇਹੀ ਸਵੇਰੇ ਉਹਨਾਂ ਦਾ ਨੌਕਰ ਸਿਰਪਟ ਘੋੜਾ ਭਜਾਈ ਆਉਂਦਾ ਅਤੇ ਤਰਲਾ ਮਾਰਦਾ ਕਿ ਪਿਤਾ ਜੀ ਤੰਗ ਹਨ ਅਤੇ ਉਹ ਬਿਰਹਾ ਉਨੀਂਦੇ ਦਾ ਪਿੰਜਿਆ ਲੱਤਾਂ ਘਸੀਟਦਾ ਪਿੰਡ ਨੂੰ ਤੁਰ ਪੈਂਦਾ। ਸੌ ਜਤਨ ਕਰਨ ਤੇ ਵੀ ਉਹ ਘੋੜੇ ਉਤੇ ਨਾ ਚੜਦਾ ਅਤੇ ਨੌਕਰ ਘੋੜੇ ਦੀ ਲਗਾਮ ਫੜੀ ਮਗਰ ਮਗਰ ਤੁਰਿਆ ਆਉਂਦਾ।

ਫਿਰ ਇਕ ਹਨੇਰੀ ਰਾਤ ਉਹਦੀ ਪ੍ਰੀਤ ਖਿੱਚ ਗਿਆਨੋ ਨੂੰ ਖਿੱਚ ਲਿਆਈ ਜਦੋਂ ਉਹ ਅੱਧੀ ਰਾਤੀਂ ਬਿਹਬਲ ਹੋਇਆ ਪੁਲ ਉਤੇ ਬੈਠਾ ਸੀ। ਦੋ ਪਿਆਰ ਪਿਆਸੇ ਮਿਲੇ ਹੀਰ ਤੇ ਰਾਂਝਾ, ਸੱਸੀ ਤੇ ਪੁੰਨੂੰ, ਸੋਹਣੀ ਤੇ ਮਹੀਵਾਲ, ਲੈਲਾ ਤੇ ਮਜਨ, ਅਵਤਾਰ ਅਤੇ ਗਿਆਨੂੰ। ਵਸਾਵਾ ਮੱਲ ਤਾਂ ਕਿਤੇ ਪਾਸੇ ਗਿਆ ਹੋਇਆ ਸੀ ਅਤੇ ਬਾਕੀ ਪਰਿਵਾਰ ਘੂਕ ਸੁੱਤਾ ਪਿਆ ਸੀ ਕਿ ਗਿਆਨੋ ਉਠਕੇ ਪੁਲ ਵਲ ਤੁਰ ਪਈ।

ਰਝ ਚਿਰ ਪਿਛੋਂ ਚੰਨਣ ਦੇਈ ਦੀ ਅੱਖ ਖੁੱਲੀ। ਧੀ ਦਾ ਮੰਜਾ ਖਾਲੀ ਵੇਖ ਹੌਲ ਪੈ ਗਿਆ। ਚੁੱਪ ਚਾਪ ਘਰੋਂ ਬਾਹਰ ਆਈ। ਉਹ ਵੀ ਪੋਲੇ ਪੈਰੀਂ। ਮੱਤ ਕੋਈ ਹੋਰ ਜਾਗ ਪਵੇ ਅਤੇ ਬਦਨਾਮੀ ਹੋਵੇ। ਫਿਰ ਚੰਨਣ ਦੇਈ ਬੌਦਲੀ ਜਿਹੀ ਉਸੇ ਪਾਸੇ ਤਿਖੀ ਹੋ ਤੁਰੀ ਜਿਧਰ ਦੂਜਾ ਪਿੰਡ ਸੀ। ਅਜੇ ਚਾਰ ਛੇ ਪੈਲੀਆਂ ਹੀ

203