ਗਈ ਸੀ ਕਿ ਅੱਗੋਂ ਕਿਸੇ ਦੇ ਆਉਣ ਦੀ ਬਿੜਕ ਹੋਈ। ਉਹ ਤਾਂ ਗਿਆਨੋ ਹੀ ਸੀ।"ਗਿਆਨੋ, ਤੂੰ ਕਿਥੇ ਗਈ ਸੀ?"
"... ਜਿਥੇ ਮੈਨੂੰ ਜਾਣਾ ਚਾਹੀਦਾ ਸੀ।" ਗਿਆਨੋ ਕਹਿ ਤਾਂ ਗਈ, ਉਂਝ ਉਹ ਮਾਂ ਨਾਲ ਬੋਲਣਾ ਨਹੀਂ ਸੀ ਚਾਹੁੰਦੀ।
ਚੰਨਣ ਦੇਈ ਨੇ ਫਿਰ ਕਿਹਾ, "ਜੇ ਪਿਉ ਨੂੰ ਪਤਾ ਲਗ ਗਿਉਈ ਤਾਂ ਜਹਿਰ ਦੇ ਦੇਈਗਾ।"
"ਮਾ, ਜੇ ਇਹ ਸ਼ੁਭ ਕੰਮ ਤੁਸੀਂ ਕਰ ਦਿਉ ਤਾਂ ਮੈਂ ਧੰਨਭਾਗ ਸਮਝਾਂ। ਮੈਂ ਸੁਰਖਰੂ ਹੋ ਜਾਵਾਂ।"
ਧੀ ਦੇ ਸਬਰ ਦੀ ਹੱਦ ਵੇਖਕੇ ਮਾਂ ਦਾ ਦਿਲ ਨਰਮ ਹੋਇਆ ਤੇ ਕਿਹਾ, ਨੀ ਧੀਏ, ਮੈਨੂੰ ਕਿਤੇ ਉਹ ਫੁੱਲ ਤਾਂ ਵਖਾ ਜਿਸ ਉਤੇ ਤਿਤਲੀ ਮੋਹਿਤ ਹੋਈ ਏ।"
ਦਰਦ ਦੀ ਹਿੱਸ ਨਾਲ ਮੋਹ ਦੀ ਲਹਿਰ ਉਭਰੀ ਅਤੇ ਜਦੋਂ ਉਹ ਪਿੰਡ ਆਈਆਂ ਕੁਕੜ ਬਾਂਗਾਂ ਦੇ ਰਹੇ ਸਨ।
ਮਾਂ ਦੇ ਦਿਲ ਵਿਚ ਧੀ ਲਈ ਨਰਮ ਗੋਸ਼ਾ ਬਣ ਗਿਆ ਸੀ। ਨਾ ਸੁੱਟ ਪੁੱਤਰ, ਮੈਂ ਗੱਲ ਕਰਾਂਗੀ।"
ਅਤੇ ਅਗਲੇ ਦਿਨ ਚੰਨਣ ਦੇਈ ਨੇ ਵਸਾਵਾ ਮੱਲ ਨੂੰ ਕਿਹਾ, "ਚਲੋ, ਜੇ ਕੁੜੀ ਜਿਦ ਕਰਦੀ ਏ ਤਾਂ ਤੁਸੀਂ ਜਿਦ ਛੱਡ ਦਿਓ। ਘਟੋ ਘੱਟ ਮੁੰਡਾ ਤਾਂ ਵੇਖੋ।"
ਵਸਾਵਾ ਮੱਲ ਦਾ ਜਵਾਬ ਸੀ, "ਚੰਨੋ, ਜਦੋਂ ਇਕ ਵਾਰ ਨਾਂਹ ਕਰ ਬੈਠ ਆਂ ਹੁਣ ਉਨ੍ਹਾਂ ਦੇ ਜਾਣਾ ਤਾਂ ਝੱਖ ਮਾਰਨ ਵਾਲੀ ਗਲ ਏ। ਇੱਜ਼ਤ ਆਬਰੂ ਵੀ ਕੋਈ ਵੇਖਣੀ ਪੈਂਦੀ ਏ।"
ਪਰ ਚੰਨਣ ਦੇਈ ਨੇ ਤਰਲੇ ਜੇਹੇ ਨਾਲ ਕਿਹਾ, "ਕੁੜੀ ਤਾਂ ਅੰਦਰੋ ਅਤੇ ਮਰਦੀ ਜਾਂਦੀ ਏ। ਉਹਨੂੰ ਪ੍ਰੇਮ ਰੋਗ ਖਾਈ ਜਾਂਦਾ ਏ। ਨਾ ਕਿਸੇ ਨਾਲ ਬੋਲਦਾ ਨਾ ਬੁਲਾਂਦੀ ਅਤੇ ਮੈਥੋਂ ਧੀ ਦੀ ਇਹ ਹਾਲਤ ਵੇਖੀ ਨਹੀਂ ਜਾਂਦੀ।"
ਵਸਾਵਾ ਮੱਲ ਦਾ ਕਹਿਣਾ ਸੀ, "ਵੇਖ ਚੰਨੋਂ, ਇਹ ਇੰਝਾਣੇਪਣ ਦੀ ਗਲਤੀ
204