ਪੰਨਾ:ਪੱਕੀ ਵੰਡ.pdf/206

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਫਿਰ ਇਕਾਂਤ ਵਿਚ ਲੱਧਾ ਮੱਲ ਨੇ ਲੜਕੀ ਦੀ ਸਾਰੀ ਗੱਲ ਸੁਣੀ। ਉਦਾਰ ਚਿਤ ਲੱਧਾ ਮੱਲ ਨੇ ਸਿਰ ਤੇ ਹੱਥ ਰੱਖ ਦਿਲਾਸਾ ਦਿੱਤਾ, "ਜਾ ਧੀਏ, ਪ੍ਰਮਾਤਮਾ ਭਲੀ ਕਰੇਗਾ।"

ਅਤੇ ਸਵੇਰੇ ਹੀ ਰੱਥ ਜੋੜ ਲੱਧਾ ਮੱਲ ਬੇਲੀ ਰਾਮ ਕੋਲ ਗਿਆ। ਮੰਜੇ ਉਤੇ ਪਏ ਬੇਲੀ ਰਾਮ ਨੂੰ ਉਠਾ ਲਿਆ ਅਤੇ ਉਹਦੇ ਕੰਨ ਵਿਚ ਕੋਈ ਫੂਕ ਮਾਰੀ " ਅਤੇ ਉਹ ਫਕ ਉਹਨੂੰ ਇਸ ਤਰ੍ਹਾਂ ਲੱਗੀ ਜਿਵੇਂ ਘੋੜੇ ਨੂੰ ਨਿਹਾਰੀ। ਉਸ ਗੱਦ ਦੇ ਹੋ ਕੇ ਲੰਧਾ ਮੱਲ ਦੇ ਹੱਥ ਚੁੰਮ ਲਏ।

ਲੱਧਾ ਮੱਲ ਨੇ ਕਿਹਾ, "ਬੇਲੀ ਰਾਮ, ਬਚਪਨ ਦੀ ਯਾਰੀ ਏ। ਜੇ ਮਰੀ ਫੁਕ ਨਾਲ ਤੂੰ ਮੰਜੇ ਤੋਂ ਉਠ ਤੁਰੇ ਤਾਂ ਮੈਂ ਆਪਣੇ ਆਪ ਨੂੰ ਵਡਭਾਗਾ ਸਮਝਾਂਗਾ।"

ਫਿਰ ਦਸਵੇਂ ਦਿਨ ਵਸਾਵਾ ਮੱਲ ਦੇ ਘਰ ਖੁਸ਼ੀਆਂ ਹੀ ਖੁਸ਼ੀਆਂ ਸਨ ਵਸਾਵਾ ਮੱਲ ਦੇ ਪੈਰ ਧਰਤੀ ਨਾਲ ਨਹੀਂ ਸਨ ਲੱਗ ਰਹੇ। ਉਸ ਮੈਦਾਨ ਮਾਰ ਲਿਆ ਸੀ। ਲੱਧਾ ਮੱਲ ਨੇ ਹਾਂ ਭੇਜ ਦਿੱਤੀ ਸੀ। ਚਿੱਠੀ ਵਿਚ ਲਿਖਿਆ ਸੀ, ਸਾਡੀ ਹਾਂ ਹੈ ਅਤੇ ਤਿਆਰੀ ਲਈ ਦਸ ਦਿਨ ਵਿਚ ਹਨ। ਗਿਆਰਵੇਂ ਦਿਨ ਰਾਤ ਆਵੇਗੀ। ਤਿਆਰੀ ਕਰ ਲੋ ਅਤੇ ਆ ਕੇ ਮੁੰਡਾ ਵੇਖ ਜਾਓ।"

ਪਰ ਵਸਾਵਾ ਮੱਲ ਪੂਰਾ ਪੂਰਾ ਹੰਕਾਰੀ ਸੀ, ਉਸ ਮੋੜਵੀਂ ਚਿੱਠੀ ਘੱਲੀ, "ਤੁਹਾਡੀ ਹਾਂ ਨੂੰ ਹੀ ਰਿਸ਼ਤਾ ਏ। ਜੰਮ ਜੰਮ ਆਉ। ਸਭ ਤਿਆਰੀ ਏ। ਦੇਸ ਦਿਨ ਵੀ ਵਾਧੂ ਹਨ।"

ਦੋਹਾਂ ਪਾਸਿਆਂ ਤੋਂ ਤਿਆਰੀਆਂ ਦਾ ਆਰੰਭ ਹੋਇਆ।

ਫਿਰ ਉਹ ਦਿਨ ਆਇਆ ਜਿਸ ਦਿਨ ਚੰਦ ਵਰਗਾ ਦੂਲ੍ਹਾ ਫੁੱਲਾਂ ਦੇ ਸੇਹਰੇ ਸਜਾਈ, ਸੋਨੇ ਦਾ ਮੁਕਟ ਸਿਰ ਤੇ ਪਾਈ, ਸਜੀ ਹੋਈ ਰੱਥ ਪਾਲਕੀ 'ਚੋਂ ਉਤਰ ਘੋੜੀ ਤੇ ਚੜਿਆ। ਬੈਂਡ ਵਾਜਿਆਂ ਦੀ ਘੋਰਵੀ ਅਵਾਜ਼ ਤੇ ਆਤਸ਼ਬਾਜੀ ਤੇ ਹਵਾਈ ਗੋਲੇ, ਰੰਗ ਬੱਝ ਗਿਆ। ਮੇਲਣਾ ਕੁੜੀਆਂ ਨੇ ਸਿਠਨੀਆਂ ਤੇ ਗੀਤਾਂ ਦੀ ਝੜੀ ਲਾ ਦਿੱਤੀ। ਵਸਾਵਾ ਮੱਲ ਦੀ ਅੱਡੀ ਨਹੀਂ ਸੀ ਭੋਏਂ ਲਗਦੀ। ਭੌ ਚੋਂ ਲੱਧਾ ਮੱਲ ਕੋਲ ਆ ਜਾਂਦਾ। ਕਿਸੇ ਕਿਸਮ ਦੀ ਕੋਈ ਕਸਰ ਨਾ ਰਹਿ ਜਾਏ। ਫਿਰ

206