ਪੰਨਾ:ਪੱਕੀ ਵੰਡ.pdf/22

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤੈਨੂੰ ਕੰਮ ਕਰਨਾ ਪੈਂਦਾ ਸੀ ਅਤੇ ਭਾਬੀ ਹੁਣ ਵੀ ਜੇ ਤੂੰ ਕੰਮ ਈ ਕਰਨਾ ਏ ਤਾਂ ਮੈਂ ਬਹਿ ਰਹਿਨਾਂ।”

ਅਤੇ ਬਸ਼ੀਰਾਂ ਗੱਦ-ਗੱਦ ਹੋ ਸਾਗ ਪੱਤਰ ਤੋੜ ਪਿੰਡ ਨੂੰ ਤੁਰ ਪੈਂਦੀ।

ਜਾਹਨਾਂ ਹੁਣ ਕੰਮ ਵੀ ਦੋ ਬੰਦਿਆਂ ਜਿਨਾਂ ਕਰਦਾ ਸੀ। ਸਗੋਂ ਦੋ ਤੋਂ ਵੀ ਵੱਧ ਅਤੇ ਦੁੱਲੇ ਹੋਰੀਂ ਪਰਾਂ ਬੇਰੀ ਦੀ ਠੰਡੀ ਛਾਵੇਂ ਬੈਠੇ ਵੇਖ ਅੰਦਰ ਹੀ ਅੰਦਰ ਕੁੜੀ ਜਾਂਦੇ ਸਨ। ਮਿਹਨਤ ਦਾ ਫਲ ਪਹਿਲੀ ਹੀ ਛਮਾਹੀ ਘਰ ਭਰ ਗਿਆ ਅਤੇ ਖੇਤਾਂ ਨਾਲ ਖੇਤ ਦੁੱਲੇ ਹੋਰਾਂ ਦੇ ਤਿਮਾਹੀ ਜੋਗੇ ਦਾਣੇ ਵੀ ਨਾ ਹੋਏ ਇੱਕ ਛਮਾਹੀ ਨੂਠੇ ਨਾਲ ਨਾਲਾ ਖੜਕ ਗਿਆ। ਕੋਲੇ ਤਾਂ ਉਹ ਪਹਿਲਾਂ ਹੀ ਹੋਏ ਪਏ ਸਨ ਪਰ ਜਾਹਨੇ ਦੀ ਭਰਵੀਂ ਫਸਲ ਦੇਖ ਕੇ ਤਾਂ ਉਹ ਸਵਾਹ ਹੀ ਹੋ ਗਏ। ਉਹਨਾਂ ਮਨ ਬਣਾਇਆ ਕਿਵੇਂ ਨਾ ਕਿਵੇਂ ਜਾਹਨੇਂ ਨੂੰ ਪੱਟੀਏ। ਫਿਰ ਕੱਲੀ ਬਸ਼ੀਰੋ ਦਾ ਕੀ ਏ। ਕੋਈ ਉਂਝ ਖੜੀ ਕਰਾਂਗੇ। ਆਪੇ ਚੁੰਨੀ ਚੱਕ ਕੇ ਤੁਰ ਜਾਏਗੀ ਕਿਤੇ। ਫਿਰ ਸਾਰੇ ਸੋਲਾਂ ਕਿੱਲਿਆਂ ਉੱਤੇ ਆਪਣਾ ਹੀ ਹੱਲ ਚੱਲੇਗਾ।

ਫਿਰ ਇੱਕ ਦਿਨ ਕਾਦਰੀ ਨੇ ਜਾਹਨੇ ਨੂੰ ਵੱਟ ਤੇ ਖਲੋ ਕੇ ਕਿਹਾ, “ਵੇ ਦਿਉਰਾ, ਕਾਹਦੇ ਪਿੱਛੇ ਮਿੱਟੀ ਨਾਲ ਮਿੱਟੀ ਹੁੰਦਾ ਏਂ? ਇਸ ਰਾਂਡ ਨੇ ਤੇਰਾ ਕੁੱਝ ਨਹੀਂ ਬਣਾਉਣਾ। ਭਾਬੀ ਵਾਰੀ ਤੂੰ ਸਾਡੇ ਨਾਲ ਆ। ਦੋ ਦੋ ਭਰਜਾਈਆਂ ਸੇਵਾ ਕਰਨ ਨੂੰ। ਖਾਹ ਪੀ ਐਸ਼ ਕਰ। ਜੀਅ ਕਰੇ ਤਾਂ ਡੱਕਾ ਤੋੜੀਂ।”

ਪਰ ਜਾਹਨੇ ਨੇ ਵਿੱਚੋਂ ਹੀ ਟੋਕ ਲਈ, “ਮੈਂ ਭਾਬੀ, ਤੈਨੂੰ ਕਹਿਣਾ ਤਾਂ ਨਹੀਂ ਸੀ। ਪਰ ਆਖਣਾ ਪੈ ਰਿਹਾ ਏ। ਜਦੋਂ ਮੈਂ ਕਦੀ ਤੁਹਾਨੂੰ ਬੁਲਾਉਂਦਾ ਕਵਾਉਂਦਾ ਨਹੀਂ ਤਾਂ ਤੁਹਾਨੂੰ ਮੇਰਾ ਦਰਦ ਕਿਧਰੋਂ ਜਾਗ ਪਿਆ ਏ। ਦੂਜੇ ਭਾਬੀ ਬਾਰੇ ਜੋ ਕੋਈ ਮੰਦਾ ਚੰਗਾ ਬੋਲਿਆ ਤਾਂ ਮੈਥੋਂ ਬੁਰਾ ਕੋਈ ਨਹੀਂ ਜੇ।”

ਕਾਦਰੀ ਚੁੱਪ ਕਰਕੇ ਵੱਟੇ ਵੱਟ ਲੰਘ ਗਈ। ਗੱਲ ਜਾਹਨੇ ਦੀ ਸੀ ਵੀ ਠੀਕ। ਵੱਟ ਨਾਲ ਵੱਟ ਤੇ ਸਾਂਝਾ ਖੂਹ ਹੁੰਦਿਆਂ ਉਸ ਦੀ ਪੰਡ ਸੁਹਾਗਾ ਚੁੱਕਣ ਲੱਗਿਆਂ ਵਾਜ ਨਹੀਂ ਸੀ ਮਾਰੀ। ਕਾਦਰੀ ਨੇ ਤੀਰ ਤਾਂ ਚਲਾਇਆ ਸੀ ਪਰ ਨਿਸ਼ਾਨੇ ਤੋਂ ਫੇਲ ਹੋ ਜਾਣ ਨਾਲ ਉਹ ਹੀਣੀ ਜਿਹੀ ਹੋ ਗਈ। ਆਪਣੀ ਖਸਿਆਹਟ

22