ਪੰਨਾ:ਪੱਕੀ ਵੰਡ.pdf/25

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੂੰਹ ਵੇਖੇ।” ਅਤੇ ਜਾਹਨੇ ਨੂੰ ਉਬਲਦਾ ਵੇਖ ਬਸ਼ੀਰਾਂ ਨੇ ਕਾਹੜ ਕਰਦੀ ਚਪੇੜ ਜਾਹਨੇ ਦੇ ਮੂੰਹ ਉੱਤੇ ਮਾਰੀ।

ਜਾਹਨੇ ਦਾ ਉਬਲਦਾ ਸਰੀਰ ਜੋਸ਼ ਦੱਬਣ ਨਾਲ ਝੂਠਾ ਜਿਹਾ ਹੋ ਗਿਆ। ਅੱਖਾਂ ਅੱਗੇ ਸਿਆਹੀ ਫਿਰ ਗਈ। ਉਬਾਲ ਵਿੱਚ-ਵਿੱਚ ਦੱਬਣ ਨਾਲ ਉਹਦਾ ਸਰੀਰ ਇਸ ਤਰ੍ਹਾਂ ਕੰਬਣ ਲੱਗ ਪਿਆ ਜਿਵੇਂ ਨਮੂਨੀਏਂ ਦੇ ਬੁਖਾਰ ਦਾ ਮਰੀਜ਼ ਹੋਵੇ। ਫਿਰ ਵੀ ਉਸਨੇ ਬਸ਼ੀਰਾਂ ਦੀਆਂ ਬਾਹਾਂ ਵਿਚੋਂ ਆਪਣਾ ਆਪ ਛੁਡਾਉਣ ਦਾ ਯਤਨ ਕੀਤਾ।

ਕਾਦਰੀ ਟੁੱਟੀ ਤੰਬਰੀ ਜਿਹੀ ਉੱਠੀ ਅਤੇ ਹੁੱਕਦੀ ਨੇ ਕਿਹਾ, “ਔਂਤਰੀ ਰਾਂਡ ਨੇ ਸਾਨ੍ਹ ਪਾਲਿਆ ਹੋਇਆ ਏ।”

‘ਚੰਦਰੀ' ਅਜੇ ਉਹਦੇ ਮੂੰਹ ਵਿਚੋਂ ਹੀ ਸੀ ਕਿ ਜਾਹਨੇ ਨੇ ਝਪਟ ਕੇ ਚੁੱਕੀ ਅਤੇ ਸਿਰੋਂ ਕੱਢ ਕੇ ਵਾਹਣ ਵਿਚ ਇਸ ਤਰ੍ਹਾਂ ਰੇੜ੍ਹ ਦਿੱਤੀ ਜਿਵੇਂ ਗੋਪੀਏ 'ਚੋਂ ਗਲੇਲਾ।

“ਖਬਰਦਾਰ ਜੇ ਭਾਬੀ ਬਾਰੇ ਕੋਈ ਗੱਲ ਕਹੀ।” ਉਸ ਪੈਰ ਗੱਡ ਕੇ ਖਲੋਤੇ ਨੇ ਕਿਹਾ।

ਦੂਜੇ ਪਲ ਬਸੀਰਾਂ ਫਿਰ ਜਾਹਨੇ ਦੇ ਅੱਗੇ ਹੋ ਗਈ ਤੇ ਚੀਕ ਕੇ ਕਿਹਾ, “ਜਾਹਨਿਆਂ, ਤੈਨੂੰ ਮੇਰੇ ਸਿਰ ਦੀ ਸਹੁੰ”

“ਹਾਂ ਹਾਂ ਭਾਬੀ, ਤੇਰੇ ਸਿਰ ਦੀ ਸਹੁੰ ਹੀ ਤਾਂ ਬਚਾ ਗਈ ਇਹਨਾਂ ਨੂੰ।” ਜਾਹਨੇ ਨੇ ਥੱਕ ਸੁੱਟ ਕੇ ਕਿਹਾ।

ਸ਼ਦੀਕ ਦੁਲੇ ਦੇ ਹੇਠੋਂ ਨਿਕਲਿਆ ਤੇ ਸਿੱਧਾ ਬੇਰੀ ਵੱਲ ਭੱਜਾ ਅਤੇ ਦੁੱਲਾ ਟੁੱਟਾ ਜਿਹਾ ਮਸਾਂ ਉੱਠਿਆ ਤੇ ਕਾਦਰੀ ਨੂੰ ਉਠਾਉਣ ਲੱਗ ਪਿਆ ਜਿਹੜੀ ਅਜੇ ਵੀ ਵਾਹਣ ਵਿੱਚ ਚੁਫਾਲ ਪਈ ਸੀ। ਨਾ ਕਾਦਰੀ ਅਤੇ ਨਾ ਦੁੱਲਾ ਮੂੰਹੋਂ ਕੁੱਝ ਬੋਲੇ ਅਤੇ ਦੋਵੇਂ ਲੱਤਾਂ ਹੁੰਦੇ ਬੇਰੀ ਵੱਲ ਤੁਰ ਪਏ। ਕਾਦਰੀ ਵਾਰ-ਵਾਰ ਸੀਨੇ ਤੇ ਹੱਥ ਧਰ ਰਹੀ ਸੀ। ਸ਼ਾਇਦ ਛਾਤੀ ਉੱਤੇ ਲੱਗੀ ਲੱਤ ਦੀ ਪੀੜ ਰੜਕਦੀ ਸੀ।

ਸ਼ਦੀਕ ਸੁੰਭ ਵਾਲੀ ਕਾਲੀ ਡਾਂਗ ਲੈ ਕੇ ਕਿੱਲਾ ਕੁ ਹਟਵਾਂ ਆ ਖਲੋਤਾ ਸੀ। “ਤੇਰੀ ਮਾਂ .... ਤੇਰੀ ਭੈਣ .... ਦੀ। ਹੁਣ ਆ ਜੇ ਮਰਦ ਦਾ ਪੁੱਤਰ ਏਂ। ਲਾ ਮੱਥਾ।” ਪਰ ਜਦ ਜਾਹਨੇ ਨੇ ਦੋ ਪੈਰ ਉਹਦੇ ਵੱਲ ਪੱਟੇ ਤਾਂ ਉਹ ਦਸ ਕਦਮ

25