ਪੰਨਾ:ਪੱਕੀ ਵੰਡ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿੰਡ ਵੱਲ ਸਰਕ ਗਿਆ।

ਬਸ਼ੀਰਾਂ ਨੇ ਜਾਹਨੇ ਤੋਂ, ਮਿੱਟੀ ਝਾੜਦਿਆਂ ਕਿਹਾ, “ਹੌਂਸਲਾ ਕਰ, ਮੇਰਾ ਸ਼ੇਰ।”

ਪਰ ਜਾਹਨੇ ਦਾ ਕਹਿਣਾ ਸੀ ਕਿ “ਜੇ ਤੂੰ ਨਾਂ ਵਿੱਚ ਆਉਂਦੀ ਮੈਂ ਤਿੰਨਾਂ ਨੂੰ ਜੰਨਤ ਦੇ ਬੂਹੇ ਧੱਕ ਦੇਣਾ ਸੀ।”

ਬਸ਼ੀਰਾਂ ਨੇ ਉਹਦੇ ਮੂੰਹ ਅੱਗੇ ਹੱਥ ਰੱਖ ਲਿਆ, “ਨਾਂਹ-ਨਾਂਹ ਮੇਰਾ ਪੁੱਤਰ ਮਾੜੇ ਬੋਲ ਨਹੀਂ ਹੋਂ ਕੱਢੀਦੇ। ਆਖਰ ਤੇਰੇ ਭਰਾ ਨੇ। ਲੋਕ ਕੀ ਕਹਿਣਗੇ? ਹੌਂਸਲਾ ਈ ਚੰਗਾ ਹੁੰਦਾ ਏ।”

ਅਸਲ ਵਿਚ ਦੁੱਲੇ ਹੋਰਾਂ ਦਾ ਲੜਨ ਦਾ ਕੋਈ ਇਰਾਦਾ ਨਹੀਂ ਸੀ। ਉਹ ਤਾਂ ਆਏ ਸਨ ਡਰਾ ਧਮਕਾ ਕੇ ਉਹਨੂੰ ਨੇੜੇ ਲਾਉਣ ਲਈ ਅਤੇ ਬਸ਼ੀਰਾਂ ਨੂੰ ਕੱਲਿਆਂ ਕਰ ਇੱਥੋਂ ਖਦੇੜਨ ਦਾ ਮਨ ਬਣਾ ਕੇ। ਪਰ ਇੱਥੇ ਗੱਲ ਹੀ ਪੁੱਠੇ ਚੱਕਰ ਚਲ ਗਈ ਅਤੇ ਸਗੋਂ ਤਿੰਨਾਂ ਦੀ ਹੀ ਗਿੱਦੜ ਕੁੱਟ ਹੋ ਗਈ। ਉਹਨਾਂ ਨੂੰ ਇਸ ਗੱਲ ਦਾ ਕੋਈ ਚਿਤ ਚੇਤਾ ਵੀ ਨਹੀਂ ਸੀ ਕਿ ਜਾਹਨਾ ਐਨਾਂ ਬਾਲੇ ਹੋਵੇਗਾ। ਇਹ ਤੀਰ ਵੀ ਫੇਲ੍ਹ ਹੋਇਆ। ਸਗੋਂ ਉਹਨਾਂ ਉੱਤੇ ਐਨਾ ਛੱਪਾ ਪਿਆ ਕਿ ਵੱਟ ਲਾ ਕੇ ਲੰਘਣ ਲੱਗ ਪਏ। ਜਾਹਨਾ ਵੱਟੇ-ਵੱਟ ਆਉਂਦਾ ਹੋਵੇ ਤਾਂ ਉਹ ਵੱਟ ਵਲਾ ਜਾਂਦੇ। ਕਾਦਰੀ ਤਾਂ ਦੋ ਤਿੰਨ ਖੇਤ ਪਰਿਉਂ ਹੀ ਰਾਹ ਵਲਾ ਜਾਂਦੀ ਕਿਉਂਕਿ ਜਾਹਨੇ ਨੂੰ ਵੇਖਦਿਆਂ ਹੀ ਉਹਦੀ ਛਾਤੀ ਚਸਕਣ ਲੱਗ ਪੈਂਦੀ। ਐਨਾ ਹੋਣ ਤੋਂ ਬਾਦ ਵੀ ਬਦ ਵਿਉਂਤਾਂ ਉਹ ਫਿਰ ਵੀ ਬਣਾਈ ਜਾਂਦੇ। ਜਾਹਨੇ ਵਾਸਤੇ ਰਿਸ਼ਤੇ ਕਈ ਆਉਂਦੇ ਪਰ ਜਿਹੜਾ ਵੀ ਆਉਂਦਾ ਵੱਡੇ ਭਰਾ ਹੋਣ ਦੇ ਨਾਤੇ ਉਹਨਾਂ ਕੋਲ ਜ਼ਰੂਰ ਜਾਂਦਾ। ਉਹ ਆਉਣ ਵਾਲੇ ਨੂੰ ਇਹ ਆਖ ਕੇ ਮੋੜ ਦਿੰਦੇ, “ਭਾਈ ਰਿਸ਼ਤਾ ਤਾਂ ਲੈ ਲੈਂਦੇ ਪਰ ਮੁੰਡਾ ਤਾਂ ਵੱਡੀ ਭਾਬੀ ਨੇ ਉਂਗਲੀ ਚਾੜ੍ਹਿਆ ਹੋਇਆ ਏ। ਉਹ ਤਾਂ ਉਸੇ ਨਾਲ ਹੀ ਚਾਦਰ ਪਾਉਣ ਨੂੰ ਫਿਰਦਾ ਏ। ਅਤੇ ਆਉਣ ਵਾਲਾ ਬਿਨਾਂ ਦੂਜੀ ਗੱਲ ਕੀਤੇ ਮੁੜ ਜਾਂਦਾ। ਇਹ ਉਹਨਾਂ ਦੀ ਲੰਬੀ ਡੂੰਘੀ ਚਾਲ ਸੀ। ਚਲੋ ਉਂਝ ਨਹੀਂ ਤਾਂ ਇੰਝ ਸਹੀ। ਲੋਕਾਂ ਦੀ ਦੰਦ ਕਥਾ ਬਣੀ ਤਾਂ ਦੋਵੇਂ ਨੇੜੇ ਲੱਗਣਗੇ। ਬਾਲ-ਬੱਚਾ ਕੋਈ

26