ਪੰਨਾ:ਪੱਕੀ ਵੰਡ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਦੂਰ ਬੈਠੀ ਵੀ ਹੱਡ ਭੰਨ ਕੰਮ ਕਰਦੇ ਜਾਹਨੇ ਵੱਲ ਵੇਖਦੀ ਰਹਿੰਦੀ ਅਤੇ ਕਿਸੇ ਪਾਸੇ ਵੀ ਜਾਣਾ ਹੋਵੇ ਉਹ ਵਲ ਪਾ ਕੇ ਵੀ ਜਾਹਨੇ ਦੇ ਨੇੜਿਓਂ ਲੰਘਦੀ। ਘਰ ਵਿੱਚ ਜਾਹਨੇ ਬਾਰੇ ਸਦਾ ਚਰਚਾ ਤੇ ਮੰਦੇ ਚਕਰ ਉਲੀਕੇ ਜਾਂਦੇ। ਪਰ ਨੂਰੀ ਤੇ ਖਿੱਝ ਹਾਵੀ ਹੋਈ ਜਾਂਦੀ।

ਇੱਕ ਰਾਤ ਦੁੱਲਾ ਕਾਦਰੀ ਅਤੇ ਸ਼ਦੀਕ ਆਪੇ ਵਿੱਚ ਸਲਾਹ ਕਰਦੇ ਉਸ ਸੁਣੇ। ਜਦ ਦੁੱਲੇ ਨੇ ਸ਼ਦੀਕ ਨੂੰ ਕਿਹਾ, “ਉਏ ਸ਼ਦੀਕ, ਅਸੀਂ ਤਾਂ ਕਮਲਿਆ ਜਿਉਂਦੇ ਹੀ ਮਰ ਗਏ। ਭਲਾ, ਕੱਲਾ ਮੁੰਡਾ ਨਹੀਂ ਸਾਥੋਂ ਲਿਆ ਜਾਂਦਾ?

ਸ਼ਦੀਕ ਦਾ ਕਹਿਣਾ ਸੀ ਕਿ "ਭਲੋਕੇ, ਗਲ ਪੈ ਕੇ, ਬਦਨਾਮ ਕਰਕੇ ਤਾਂ ਵੇਖ ਲਿਆ। ਹੁਣ ਕੋਈ ਹੋਰ ਚਾਰਾ ਕਰੀਏ।

ਦੁੱਲੇ ਨੇ ਕਿਹਾ, “ਮੈਂ ਦਸਦਾਂ। ਬਸ਼ੀਰੋ ਗਈ ਐ ਪੇਕਿਆਂ ਨੂੰ। ਜਾਹਨਾ ਕੱਲਾ ਐ। ਮੂੰਹ ਬੰਨ੍ਹ ਪਿੱਠ ਪਿੱਛੋਂ ਵਾਰ ਕਰੀਏ। ਮਾਰੀਏ ਨਾ ਪਰ ਆਝਾ ਕਰ ਬੇਹੋਸ਼ ਹੋਏ ਨੂੰ ਘਰ ਲੈ ਆਈਏ ਅਤੇ ਆਪੇ ਸਾਂਭ ਕੇ ਨੇੜੇ ਲਾ ਲਵਾਂਗੇ।”

ਦੋਹਾਂ ਸਲਾਹ ਬਣਾ ਲਈ ਕਿ ਖੂਹ ਦੇ ਰਾਹ ਵਿਚ ਜਿੱਥੇ ਸੂਏ ਦਾ ਖਾਲ੍ਹ ਏ, ਸੁੰਨੀ ਥਾਂ ਤੇ ਦੋਹੀਂ ਪਾਸੀਂ ਝਾੜ ਨੇ, ਛੁੱਪ ਕੇ ਬੈਠ ਜਾਈਏ ਅਤੇ ਜਦ ਜਾਹਨਾਂ ਪੱਠਿਆਂ ਦੀ ਪੰਡ ਜਾਂ ਤੂੜੀ ਦੀ ਪੰਡ ਚੁੱਕੀ ਘਰ ਨੂੰ ਆਉਂਦਾ ਹੋਵੇ ਪਿੱਛੇ ਹੋ ਨਰਾਂ ਕੁੱਟ ਦਈਏ। ਬੇਹੋਸ਼ ਪਏ ਨੂੰ ਛੱਡ ਘਰ ਆ ਜਾਈਏ। ਜਦ ਲੋਕ ਰੌਲਾ ਪਾਉਣ ਤਾਂ ਚੁੱਕ ਲਿਆਵਾਂਗੇ। ਕੌਣ ਮਾਰ ਗਿਆ? ਕਿਹਨੂੰ ਪਤਾ?

ਚੌਂਕੇ ਵਿੱਚ ਬੈਠੀ ਨੂਰੀ ਨੇ ਵੀ ਸਾਰਾ ਪਲਾਨ ਸੁਣ ਲਿਆ ਅਤੇ ਉਹਨੂੰ ਕਾਂਬਾ ਛਿੜ ਗਿਆ ਪਰ ਉਹ ਆਖ ਕੁੱਝ ਨਾ ਸਕੀ। ਪਰ ਸਾਰੀ ਰਾਤ ਉਹਦੀ ਸੋਚਾਂ ਸੋਚਦਿਆਂ ਲੰਘੀ। ਜਦੋਂ ਉਹ ਦੁਪਹਿਰ ਰੋਟੀ ਲੈ ਕੇ ਖੇਤ ਨੂੰ ਗਈ ਤਾਂ ਰਾਹ ਵਿੱਚ ਖਾਲ੍ਹ ਕੋਲ ਦੋਹੀਂ ਪਾਸੀਂ ਦੁੱਲਾ ਅਤੇ ਸ਼ਦੀਕ ਲੁਕੇ ਬੈਠੇ ਸਨ। ਉਹਨਾਂ ਇਸ਼ਾਰਾ ਕੀਤਾ ਕਿ ਰੋਟੀ ਲੈ ਕੇ ਪਿਛਾਂਹ ਘਰ ਨੂੰ ਮੁੜ ਜਾਵੇ। ਪਰ ਉਹ ਬਿਨਾਂ ਉਹਨਾਂ ਵੱਲ ਵੇਖੇ ਸਿੱਧੀ ਖੇਤ ਨੂੰ ਲੰਘ ਗਈ।

ਦੋਹਾਂ ਸੋਚਿਆ ਇਹ ਵੀ ਚੰਗਾ ਹੋਇਆ। ਕੁੱਟ ਕੇ ਖੇਤ ਨੂੰ ਲੰਘ

28