ਪੰਨਾ:ਪੱਕੀ ਵੰਡ.pdf/29

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਜਾਵਾਂਗੇ। ਉੱਥੇ ਨੂਰੀ ਦੇ ਹੁੰਦਿਆਂ ਸਾਡੇ ਉੱਤੇ ਸ਼ੱਕ ਵੀ ਕੋਈ ਨਹੀਂ ਕਰੇਗਾ। ਖੂਹ ਨਾਲ ਲਗਵੇਂ ਦੋ ਕਿੱਲੇ ਕਮਾਦ ਸੀ ਜਿਹਦੀ ਓਟ ਵਿੱਚ ਜਾਹਨਾਂ ਪੈਲੀ ਵਾਹ ਰਿਹਾ ਸੀ।

ਉਹ ਰੋਟੀ ਰੱਖ ਹੱਲ ਕੋਲ ਚਲੀ ਗਈ ਅਤੇ ਝਿਜਕ ਤੋੜਦਿਆਂ ਕਿਹਾ, "ਰਮਜਾਨ, ਮੈਨੂੰ ਐਨਾ ਚਿਰ ਹੋਇਆ ਆਈ ਨੂੰ। ਮੈਂ ਰੋਜ਼ ਤੇਰੇ ਕੋਲ ਖਲੋਂਦੀ ਆਂ ਅਤੇ ਤਾਂਘਦੀ ਆਂ ਕਿ ਤੂੰ ਮੈਨੂੰ ਬੁਲਾਵੇਂ ਪਰ ਤੂੰ ਸਿਰ ਨਹੀਂ ਚੁੱਕਦਾ। ਤੇਰਾ ਕੋਈ ਗੁੱਸਾ ਹੋਣਾ ਏ ਉਹਨਾਂ ਨਾਲ। ਮੇਰੇ ਨਾਲ ਕਾਹਦਾ?”

ਜਾਹਨੇ ਨੇ ਬਲਦਾਂ ਦੇ, ਰੱਸੇ ਖਿੱਚੇ ਤੇ ਹਲ ਥੰਮਿਆਂ।

“ਨਹੀਂ ਭਾਬੀ, ਨਹੀਂ, ਉਹਨਾਂ ਨਾਲ ਵੀ ਗੁੱਸਾ ਗਿਲਾ ਕਾਹਦਾ ਏ। ਉਹ ਆਪਣੇ ਘਰ ਖੇਤ ਤੇ ਮੈਂ ਆਪਣੇ ਘਰ। ਉਹ ਹੀ ਕਰਤੂਤਾਂ ਤੋਂ ਬਾਝ ਨਹੀਂ ਆਉਂਦੇ। ਰਹੀ ਤੇਰੀ ਗੱਲ। ਭਾਬੀ, ਤੇਰੀ ਮੇਰੀ ਵਾਕਫੀ ਨਹੀਂ। ਡਰਦਾ ਕਿਤੇ ਮਰਵਾ ਈ ਨਾ ਦੇਈਂ।”

ਨੂਰੀ ਰੋਣ ਹਾਕੀ ਹੋ ਗਈ ਤੇ ਕਿਹਾ, “ਮੈਂ ਕੀ ਆਂ? ਤੈਨੂੰ ਫਿਰ ਦੱਸਾਂਗੀ ਪਰ ਪਿੰਡ ਨੂੰ ਜਾਂਦਾ ਖਾਲ ਕੋਲੋਂ ਵਲਾ ਕੇ ਜਾਂਈਂ।”

“ਕਿਉਂ?

“ਦੋਵੇਂ ਮਰਦੂਦ ਸੋਟੇ ਲਈ ਲੁਕੇ ਬੈਠੇ ਨੇ। ਲੁਕ ਕੇ ਵਾਰ ਕਰਨਗੇ ਪਿੱਠ ਪਿੱਛੋਂ।”

ਜਾਹਨੇ ਨੇ ਬਲਦ ਪੰਜਾਲੀਉਂ ਕੱਢ ਛਾਵੇਂ ਬੰਨੇ ਤੇ ਕਿਹਾ, “ਲੈ ਭਾਬੀ, ਕਿਤੇ ਬੈਠੇ ਥੱਕ ਈ ਨਾ ਜਾਣ ਅਤੇ ਇਧਰ ਤੂੰ ਉਡੀਕਦੀ ਰਵੇਂ ਰੋਟੀਆਂ ਲੈ ਕੇ।”

ਨੂਰਾਂ ਨੇ ਦਿਲ ਅੱਖਾਂ ਵਿੱਚ ਭਰਕੇ ਤਰਲਾ ਮਾਰਿਆ। “ਨਾ ਜਾਹਨਿਆ, ਉਧਰ ਦੀ ਨਾ ਲੰਘੀ। ਦੋਵੇਂ ਮਲੰਗ ਬੁਰੀ ਧਾਰੀ ਬੈਠੇ ਨੇ।”

ਪਰ ਜਾਹਨੇ ਨੇ ਤੰਗੜ ਵਿੱਚ ਪਾਈ ਤੂੜੀ ਦੀ ਪੰਡ ਚੁੱਕੀ ਤੇ ਵੱਟ ਪੈ ਗਿਆ।

ਨੂਰੀ ਦਿਲ ਹੀ ਦਿਲ ਰੋ ਪਈ। ਮੈਂ ਪਾਪਣ ਕੀ ਕੀਤਾ। ਉਹ ਸਿੱਧੀ

29