ਪੰਨਾ:ਪੱਕੀ ਵੰਡ.pdf/40

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪੈਲੀਆਂ ਹਟਵੀਂ ਖਲੋਤੀ ਰੇਹੜੀ ਵੱਲ ਤੁਰ ਪਿਆ।

ਪੰਡ ਚੁੱਕਣ ਲੱਗਿਆ ਗੁਰਜੀਤ ਨੂੰ ਮਲਵਈ ਦੇ ਮਹਿਕਦੇ ਸਾਹਾਂ ਦੀ ਇਹ ਜਿਹੀ ਗੰਧ ਆਈ ਕਿ ਉਹਦਾ ਰੋਮ ਰੋਮ ਕੇਸਰ ਕਥੁਰੀ ਵਾਂਗ ਮਹਿਕ ਗਿਆ। ਉਸ ਪੰਡ ਰੇਹੜੀ ਤੇ ਸੁੱਟੀ ਅਤੇ ਪੱਗ ਠੀਕ ਕੀਤੀ।

ਮਲਵਈ ਨੇ ਬਲਦਾਂ ਦੇ ਰੱਸੇ ਖੋਦਿਆਂ ਕਿਹਾ, "ਸੱਚ ਬਾਈ ਸਿਆਂ, ਨਾਂ ਤਾਂ ਮੈਂ ਪੁੱਛਿਆ ਈ ਨਹੀਂ।"

ਉਸ ਨੇ ਕਿਹਾ, "ਮੇਰੇ ਮਿੱਤਰ, ਨਾਂ ਤਾਂ ਇਕ ਪਹਿਚਾਣ ਏ। ਮਾਪਿਆ ਮੇਰਾ ਨਾ ਗੁਰਜੀਤ ਰੱਖਿਆ ਏ।"

ਮਲਵਈ ਨੇ ਬਲਦ ਰੇਹੜੀ ਜੋੜ ਲਏ ਤੇ ਸੁਗਨ ਤੇ ਪੱਬ ਧਰਦਿਆ ਕਿਹਾ, "ਬਾਈ ਜੀਤ, ਨਵੇਂ ਨਵੇਂ ਆਏ ਓ। ਕਿਸੇ ਚੀਜ਼ ਦੀ ਲੋੜ ਹੋਵੇ, ਪਰ ਦੱਥਾ। ਸੰਗ ਸੰਗਾ ਦੀ ਕੋਈ ਲੋੜ ਨਹੀਂ।"

ਗੁਰਜੀਤ ਨੇ ਸੱਜਾ ਹੱਥ ਉਤੇ ਕੀਤਾ ਤੇ ਤੁਰ ਪਿਆ। ਪਰ ਤੁਰੀ ਜਾਂਦਾ ਰੇਹੜੀ ਤੋਂ ਮਲਵਈ ਨੇ ਵਾਜ ਮਾਰੀ, "ਬਾਈ ਜੀਤ, ਚੱਕੀ ਪਿੰਡ ਦੇ ਪਰਲੇ ਪਾਸੇ ਐ" ਕਲਰ ਵਿਚ ਸੂਏ ਨਾਲ ਲਗਦੀ।"

ਉਸ ਫਿਰ ਹੱਥ ਉੱਚਾ ਕਰ ਧੰਨਵਾਦ ਦਾ ਚਿੰਨ ਬਣਾਇਆ ਤੇ ਘਾਟ ਤੁਰ ਪਿਆ। ਉਸ ਵਾਰ ਵਾਰ ਪਿੰਡ ਵੱਲ ਜਾਂਦੀ ਰੇਹੜੀ ਵੱਲ ਵੇਖਿਆ ਕਿਉਂਕਿ ਮਲਵਈ ਵੀ ਲਗਾਤਾਰ ਉਸ ਵੱਲ ਦੇਖ ਰਿਹਾ ਸੀ। ਘਾਟ ਤੇ ਆ ਉਸ ਦਾ ਦਾ ਥੈਲਾ ਚੁੱਕਿਆ ਤੇ ਚੱਕੀ ਵੱਲ ਪਹੇ ਪੈ ਗਿਆ। ਉਹਨੂੰ ਅਫਸੋਸ ਹੋਇਆ ਉਸ ਮਲਵਈ ਮੁੰਡੇ ਦਾ ਨਾਂ ਵੀ ਨਾ ਪੁੱਛਿਆ। ਉਹਦੀ ਸੁੰਦਰਤਾ ਉਹਦੇ ਰਗ ਰਗ ਰੱਚ ਗਈ ਸੀ। ਉਹ ਆਪ ਵੀ ਕਾਫੀ ਸੁਨੱਖਾ ਸੀ। ਫਸਾਦਾਂ ਵਿਚ ਉਜਾੜਾ ਥਾਂ-ਥਾਂ ਦੀ ਭਟਕਣ, ਰੋਟੀ ਲੰਗੋਟੀ, ਕੱਲੀ ਕੱਲੀ ਦੇ ਫਿਕਰ ਨੇ ਉਸ ਨੂੰ ਕਾਫੀ ਸੰਗੀੜਿਆ ਸੀ। ਫਿਰ ਵੀ ਉਹਦੇ ਮੁੰਹ ਤੇ ਸਾਊਪਣਾ ਤੇ ਲਾਲੀ ਭਾ ਮਾਰਦੀ ਸੀ। ਪਰ ਮਲਵਈ ਦੀ ਸੁੰਦਰਤਾ ਉਹਦੇ ਧੁਰ ਅੰਦਰ ਤੱਕ ਉੱਤਰ ਗਈ ਸੀ। ਮੰਦ ਮੰਦ ਮੁਸਕਾਨ, ਪਤਲੇ ਗੁਲਾਬੀ ਹੋਠਾਂ ਵਿਚ ਲੜੀ ਦੀ ਲੜੀ ਬਰੀਕ ਚਮਕਦੇ ਦੰਦ

40