ਬਲਦਾਂ ਦੀ ਜੋੜੀ। ਘਰ ਦੇ ਅਸੀਂ ਚਾਰ ਜੀਅ ਹਾਂ। ਮੈਂ, ਦੋ ਛੋਟੀਆਂ ਭੈਣਾ ਤੇ ਬਿਰਧ ਬਾਬਾ ਜੀ। ਜਾਣੋ ਦਾਦਾ ਜੀ। ਹੋਰ ਘਰ ਵਿਚ ਹਰ ਪਖੋਂ ਮਹਾਰਾਜ ਦੀ ਕ੍ਰਿਪਾ ਏ।”
ਗੁਰਜੀਤ ਨੇ ਫਿਰ ਪੁੱਛਿਆ, "ਸੀਰੀ ਸਾਂਝੀ, ਮਾਤਾ-ਪਿਤਾ?"
ਮੀਤੇ ਨੇ ਕਿਹਾ, "ਮਾਂ ਬਾਪ ਤਾਂ ਤਿੰਨ ਸਾਲ ਹੋਏ ਸਾਡੇ ਸਿਰੋਂ ਉੱਠ ਗਏ ਸਨ। ਸੀਰੀ ਸਾਂਝੀ ਕੋਈ ਰੱਖੀਦਾ ਨਹੀਂ। ਪਿੰਡ ਵਾਲੇ ਅੱਠ ਕਿਲੇ ਹਿੱਸੇ ਤੇ ਦਿੰਦੇ ਆਂ ਅਤੇ ਨਦੀ ਵਾਲਾ ਆਪਣੇ ਹੱਲ ਹੇਠ। ਜੇ ਲੋੜ ਪਵੇ ਤਾਂ ਮਿਹਨਤੀ ਲਾ ਲਈਦੇ ਨੇ। ਪੱਠੇ ਰੇਹੜੀ ਤੇ ਲੈ ਆਈਦੇ ਆ। ਪੀਟਰ ਨੂੰ ਗੇੜਾ ਦਿੱਤਾ, ਪੱਠੇ ਕੁਤਰ ਲਏ। ਸਾਰਾ ਕੰਮ ਕੱਲੇ ਦੇ ਸਿਰ ਆ। ਪਰ ਭੈਣਾਂ ਹੁਣ ਕੁਝ ਘਰ ਦਾ ਕੰਮ, ਕੁੱਝ ਬਾਹਰ ਦਾ ਪੱਠਾ ਡੱਕਾ ਕਰ ਦਿੰਦੀਆਂ ਨੇ।"
ਮੀਤੇ ਦੇ ਦੱਸਣ ਤੇ ਗੁਰਜੀਤ ਦੇ ਅੰਦਰੋਂ ਲਾਟ ਜਿਹੀ ਨਿਕਲੀ ਅਤੇ ਲੰਬਾ ਹੌਂਕਾ ਭਰਦਿਆਂ ਉਸ, ਦਿਲ ਵਿੱਚ ਕਿਹਾ, "ਮੇਰੇ ਮੀਤ, ਭਾਵੇਂ ਤੇਰੇ ਘਰ ਤੇ ਮਹਾਰਾਜ ਦੀ ਕ੍ਰਿਪਾ ਏ ਪਰ ਤੇਰੇ ਵਰਗੇ ਸੁੰਦਰ ਗੁਲਾਬੀ ਫੁੱਲ ਅਤੇ ਲਾਜਵੰਤੀ ਵਰਗੇ ਮਲੂਕ ਬਦਨ ਨੂੰ ਕਜੀਏ ਦਿਨ ਰਾਤ ਦੇ। ਕਾਸ਼! ਮੈਂ ਤੇਰੀ ਕੋਈ ਮੱਦਦ ਕਰ ਸਕਾਂ।"
ਐਨੇ ਨੂੰ ਇਕ ਦੱਸ ਗਿਆਰਾਂ ਸਾਲਾਂ ਦਾ ਮੁੰਡਾ ਜਿਹੜਾ ਸ਼ਾਇਦ ਚੱਕੀ ਵਾਲਿਆਂ ਵੱਲ ਪ੍ਰਾਹੁਣਾ ਆਇਆ ਹੋਇਆ ਸੀ ਉਨ੍ਹਾਂ ਦੇ ਨੇੜੇ ਆਇਆ ਤੇ ਮੀਤੇ ਨੂੰ ਹੱਥ ਲਾ ਕੇ ਕਿਹਾ, "ਉਏ, ਉਹ ਤੈਨੂੰ ਕਹਿੰਦਾ ਏ ਇਹ ਕੁੜੀ ਏ!" ਨਾਲ ਹੀ ਉਸ ਤੱਕੜ ਕੋਲ ਤੋਲਦੇ ਮੁੰਡੇ ਵੱਲ ਹੱਥ ਕੀਤਾ।
ਖਿਆਲਾਂ ਵਿਚ ਗੁੰਮ ਗੁਰਜੀਤ ਨੇ ਉਹਦੀ ਗੱਲ ਗੋਲੀ ਨਾ। ਸ਼ਾਇਦ ਤੱਕੜ ਵਾਲੇ ਮੁੰਡੇ ਨੇ ਟਿੱਚਰ ਕੀਤੀ ਹੋਵੇ ਕਿਉਂਕਿ ਮੀਤੇ ਦਾ ਰੰਗ, ਢੰਗ, ਸ਼ਕਲ, ਸੂਰਤ, ਸਭ ਕੁੱਝ ਕੁੜੀਆਂ ਵਰਗਾ ਸੀ। ਪਰ ਮੁੰਡੇ ਦੇ ਕਹਿਣ ਤੇ ਮੀਤੇ ਉਤੇ ਕੱਚਿਆਣ ਜਿਹੀ ਛਾ ਗਈ ਅਤੇ ਚਿਹਰੇ ਉਤੇ ਹਵਾਈਆਂ ਲਹਿਰਾ ਗਈਆਂ।
ਪਰ ਜਦ ਦੁਬਾਰਾ ਮੁੰਡੇ ਨੇ ਉਹੀ ਗੱਲ ਦੁਹਰਾਈ ਤਾਂ ਖਿਝੇ ਜਿਹੇ
4