ਪੰਨਾ:ਪੱਕੀ ਵੰਡ.pdf/49

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਲਜਾਇਆ ਜਾਂਦਾ।"

ਪਰ ਮੀਤਾ ਕਹਿੰਦਾ, "ਜਾ ਸੀਤਾ, ਤੂੰ ਛੱਡ ਆ।"

ਅਤੇ ਉਹਨੂੰ ਮਜ਼ਬੂਰਨ ਚੀਜ ਲਜਾਉਣੀ ਪੈਂਦੀ। ਸੀਤਾ ਤੇ ਕੰਤੀ ਵੀ ਗੁਰਜੀਤ ਦੇ ਨਾਲ ਬੜਾ ਹਿੱਤ ਕਰਦੀਆਂ ਅਤੇ ਰੋਜ ਹੀ ਘਰ ਚਲਣ ਦੀ ਜ਼ਿਦ ਕਰਦੀਆਂ। ਪਰ ਉਹ ਰੋਜ ਹੀ ਕੋਈ ਪੱਜ ਪਾਉਂਦਾ। ਕਲ੍ਹ ਨੂੰ ਜਾਂ ਫਿਰ ਕਿਸੇ ਦਿਨ ਕਹਿ ਕੇ ਟਾਲ ਦਿੰਦਾ। ਇਸ ਤਰ੍ਹਾਂ ਪੰਜ ਮਹੀਨੇ ਲੰਘ ਗਏ।

ਇਕ ਦਿਨ ਗੁਰਜੀਤ ਨੂੰ ਫੂਕ ਤਾਪ ਚੜ੍ਹ ਗਿਆ। ਉਹ ਨਾ ਆ ਸਕਿਆ। ਮੀਤਾ ਸਾਰਾ ਦਿਨ ਕੰਮ ਛੱਡ ਘਾਟ ਤੇ ਬੈਠਾ ਰਿਹਾ। ਨਾ ਹੀ ਉਸ ਘਰ ਲਈ ਪੱਠੇ ਵੱਢੇ ਤੇ ਨਾ ਹੀ ਪਾਏ। ਕੰਤੀ ਹੋਰੀਂ ਰੋਟੀ ਲੈ ਕੇ ਆਈਆਂ ਪਰ ਉਸ ਰੋਟੀ ਵੀ ਨਾਂਹ ਵਾਂਗ ਹੀ ਖਾਧੀ। ਦੂਜਾ ਦਿਨ ਲੰਘ ਗਿਆ ਪਰ ਗੁਰਜੀਤ ਨਾ ਆਇਆ। ਉਸ ਦਿਨ ਸ਼ਾਮੀ ਗੁਰਜੀਤ ਦਾ ਬੁਖਾਰ ਤਾਂ ਟੁੱਟ ਗਿਆ ਪਰ ਨਾਨਕਿਆਂ ਤੋਂ ਇਕ ਚਿੱਠੀ ਆਈ ਜਿਸ ਵਿਚ ਛੇਤੀ ਬੁਲਾਇਆ ਸੀ ਤੇ ਗੁਰਜੀਤ ਇਕ ਦਿਨ ਅਟਕ ਕੇ ਜਾਣਾ ਚਾਹੁੰਦਾ ਸੀ ਪਰ ਮਾਂ ਨੇ ਧੱਕੋ ਧੱਕੀ ਸਵੇਰੇ ਤੋਰ ਦਿੱਤਾ।

ਦੋ, ਤਿੰਨ, ਫਿਰ ਚਾਰ ਦਿਨ ਗੁਰਜੀਤ ਨਾ ਆਇਆ ਤਾਂ ਮੀਤਾ ਰਹਿ ਨਾ ਸਕਿਆ। ਇਹਨਾਂ ਦਿਨਾਂ ਵਿਚ ਉਹ ਕੰਮ ਦਾ ਡੱਕਾ ਨਾ ਤੋੜ ਸਕਿਆ। ਸੀਤਾ ਤੇ ਕੰਤੀ ਹੀ ਮਾੜਾ ਮੋਟਾ ਕੰਮ ਕਰਦੀਆਂ ਰਹੀਆਂ। ਮੀਤੇ ਨੇ ਬਹੁਤਾ ਸਮਾਂ ਨਦੀ ਦੇ ਘਾਟ ਤੇ ਹੀ ਕੱਟਿਆ ਅਤੇ ਪੰਜਵੇਂ ਦਿਨ ਉਹ ਨਦੀ ਪਾਰ ਗੁਰਜੀਤ ਹੋਰਾਂ ਦੇ ਪਿੰਡ ਗਿਆ। ਪੁੱਛ ਪਛਾਅ ਉਹ ਗੁਰਜੀਤ ਦੇ ਘਰ ਗਿਆ। ਵਿਹੜੇ ਵਿਚ ਬੈਠੀ ਬਿਰਧ ਮਾਤਾ ਨੇ ਨਿੱਘਾ ਸਵਾਗਤ ਕੀਤਾ। ਚਾਹ ਰੱਖੀ।

ਮੀਤੇ ਨੇ ਪੁੱਛਿਆ, "ਮਾਤਾ ਜੀ, ਗੁਰਜੀਤ?" ਤਾਂ ਜਵਾਬ ਮਿਲਿਆ, "ਬੇਟਾ ਉਹ ਤਾਂ ਨਾਨਕੇ ਗਿਆ ਏ।" "ਕਦੋਂ ਆਵੇਗਾ?"

"ਜੇ ਬੇਟਾ, ਇਕ ਇਕ ਰਾਤ ਵੀ ਰਿਹਾ ਤਾਂ ਪੰਜ ਛੇ ਦਿਨ ਹੋਰ ਲੱਗ ਜਾਣਗੇ।"

49