ਪੰਨਾ:ਪੱਕੀ ਵੰਡ.pdf/52

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬੰਦਾ ਮਿਲਿਆ ਸੀ। ਉਹ ਫਾਟਕ ਦੇ ਨੇੜੇ ਗਿਆ। ਫਾਟਕ ਦਾ ਇਕ ਬੂਹਾ ਥੋੜਾ ਜਿਹਾ ਖੁੱਲਾ ਸੀ। ਉਸ ਅੰਦਰ ਵਿਹੜੇ ਵਿੱਚ ਝਾਤੀ ਮਾਰੀ। ਕੋਈ ਨਾ ਦਿੱਸਿਆ। ਪਰ ਪੱਕੀ ਖੁਰਲੀ ਉੱਤੇ ਬੱਧੇ ਬਲਦ ਉਸ ਪਹਿਚਾਣ ਲਏ। ਉਹ ਅੰਦਰ ਵਿਹੜੇ ਵਿੱਚ ਲੰਘ ਗਿਆ। ਦੂਜੇ ਪਾਸੇ ਦੀ ਖੁਰਲੀ ਉਤੇ ਦੋ ਮੱਝਾਂ, ਦੋ ਕੱਟੀਆਂ ਬੰਨ੍ਹੀਆਂ ਹੋਈਆਂ ਸਨ। ਨਾਲ ਹੀ ਟੋਕੇ ਦੀ ਮਸ਼ੀਨ ਤੇ ਪੀਟਰ ਇੰਜਣ ਪਿਆ ਸੀ। ਵਿਹੜਾ ਮੋਕਲਾ ਪਰ ਸਾਫ ਸੁਥਰਾ ਸੀ। ਲੱਕੜ ਤਿੰਬੜ ਹਰ ਚੀਜ਼ ਬੜੇ ਸਲੀਕੇ ਨਾਲ ਰੱਖੀ ਹੋਈ ਸੀ। ਖੱਬੇ ਹੱਥ ਡੰਗਰਾਂ ਵਾਲਾ ਸਿਆਲੂ ਕੋਠਾ ਸੀ। ਸਾਹਮਣੇ ਰਿਹਾਇਸ਼ੀ ਸੀ। ਤਿੰਨ ਥੰਮਾਂ ਵਾਲੇ ਬਰਾਂਡੇ ਵਿੱਚ ਦੋ ਬੂਹੇ ਖੁੱਲਦੇ ਸਨ। ਵਰਾਂਡੇ ਦੀਆਂ ਦੋਹਾਂ ਸਾਈਡਾਂ ਉਤੇ ਦੋ ਕਮਰੇ ਸਨ ਜਿਨ੍ਹਾਂ ਵਿਚੋਂ ਖੱਬੇ ਹੱਥ ਵਾਲਾ ਰਸੋਈ ਘਰ ਅਤੇ ਸੱਜੇ ਪਾਸੇ ਵਾਲੀ ਬੈਠਕ ਸੀ।

ਘਰ ਦੇ ਚਾਰ ਜੀਆਂ ਵਿੱਚੋਂ ਤਿੰਨਾਂ ਨਾਲ ਤਾਂ ਉਹਦੀ ਪਛਾਣ ਅਤੇ ਹਿੱਤ ਮਿੱਤਰਤਾ ਵੀ ਸੀ। ਸਿਰਫ ਬਾਬੇ ਨਾਲ ਉਹਦੀ ਕੋਈ ਵਾਕਫੀ ਨਹੀਂ ਸੀ। ਜਦ ਉਹ ਬਰਾਂਡੇ ਦੇ ਨੇੜੇ ਗਿਆ ਤਾਂ ਇੱਕ ਦਮ ਠਠੰਬਰ ਗਿਆ। ਸਾਹਮਣੇ ਅੰਦਰੋਂ ਇੱਕ ਨੌਜਵਾਨ ਲੜਕੀ, ਬਰਾਂਡੇ ਵਿੱਚ ਆਈ। ਉਹਦੇ ਲੰਬੇ ਕਾਲੇ ਘਟ ਵਾਲ, ਸਾਵਣ ਦੀਆਂ ਘਟਾਵਾਂ ਵਾਂਗ ਖਿਲਰੇ ਹੋਏ ਸਨ ਅਤੇ ਪੂਰੀ ਪਿੱਠ ਢਕੀ ਹੋਈ ਸੀ। ਲੜਕੀ ਦੇ ਹੱਥ ਵਿਚ ਜਗਦੀ ਮੋਮਬਤੀ ਸੀ ਅਤੇ ਹਵਾ ਦੇ ਬੁੱਲੇ ਤੋਂ ਬਚਾਉਣ ਲਈ ਦੂਜਾ ਹੱਥ ਉਸ ਅੱਗੇ ਕਰ ਓਟ ਕੀਤੀ ਹੋਈ ਸੀ। ਹੱਥ ਨੇ ਪੂਰਾ ਚਾਨਣ ਚਿਹਰੇ ਵੱਲ ਵਲਿਆ ਹੋਇਆ ਸੀ ਅਤੇ ਮੋਮਬਤੀ ਦੇ ਬੰਨਵੇਂ ਚਾਨਣ ਵਿੱਚ ਉਹਦਾ ਸੁੰਦਰ ਮੁਖੜਾ ਕਤਿਆਲੀ ਪੁੰਨਿਆਂ ਦੇ ਚੰਦ ਵਾਂਗ ਚਮਕ ਰਿਹਾ ਸੀ। ਦਮਕ ਮਾਰਦਾ ਰੂਪ। ਉਹਨੂੰ ਕਾਂਬਾ ਜਿਹਾ ਲੱਗਾ। ਮੈਂ ਸ਼ਾਇਦ! ਗਲਤ ਘਰ ਵਿਚ ਆ ਗਿਆ ਹਾਂ। ਪਰ ਬਲਦ ਰੇਹੜੀ ਤਾਂ ਉਹਦੇ ਜਾਣੇ ਪਹਿਚਾਣੇ ਸਨ। ਪਰ ਅਥਾਹ ਰੂਪ ਦਾ ਛਬ ਵੇਖ ਉਹਦੇ ਹਵਾਸ ਉਡੇ। ਉਸ ਨੇ ਐਨੀ ਕ ਉਮਰ ਵਿੱਚ ਥਾਂ ਥਾਂ ਭਟਕ ਕੇ ਜਾਂ ਤਾਂ ਹਰ ਪੱਖੋਂ ਨਿਪੁੰਨ ਰੂਪ ਮੀਤੇ ਉਤੇ ਦੇਖਿਆ ਸੀ ਜਾਂ ਉਸ ਤੋਂ ਕਿਤੇ ਵੱਧ ਇਸ ਲੜਕੀ ਤੇ। ਉਸ ਹਕਲਾਏ ਜਿਹੇ ਕਿਹਾ, "ਮੈਂ ...ਮੈਂ... ਬਾਬੇ ਕਪੂਰ ਸਿੰਘ

52