ਪੰਨਾ:ਪੱਕੀ ਵੰਡ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ।"

"ਕਿਉਂ?"

"ਇਸ ਲਈ ਕਿ ਉਹਨਾਂ ਲੋਕਾਂ ਦੀਆਂ ਨਜ਼ਰਾਂ ਕੁਝ ਉਚੀਆਂ ਨੇ ਅਤੇ ਸਾਡੀ ਐਨੀ ਪਹੁੰਚ ਨਹੀਂ। ਮਾਤਾ ਤਾਂ ਅਜੇ ਵੀ ਉਥੇ ਹੀ ਖਲੋਤੀ ਏ। ਭਾਵੇਂ ਦੇ ਖੇਤ ਵੇਚਣੇ ਪੈਣ। ਮੈਂ ਭਾਵੇਂ ਖੇਤ ਵੇਚ ਕੇ ਸ਼ਾਦੀ ਨਹੀਂ ਚਾਹੁੰਦਾ। ਪਰ ਮੈਂ ਮਾਂ ਦਾ ਦਿਲ ਵੀ ਨਹੀਂ ਦੁਖਾਉਣਾ ਚਾਹੁੰਦਾ ਜਿਸ ਸਾਰੀ ਉਮਰ ਹੀ ਦੁੱਖ ਭੋਗੇ ਨੇ। ਗੱਲ ਸਿਰੇ ਲਾਉਂਦੇ-ਆਉਂਦੇ ਉਹਦਾ ਚਿਹਰਾ ਉਤਰ ਗਿਆ।

ਪਰ ਮੀਤੇ ਨੇ ਸਹਾਰਾ ਦਿੱਤਾ, "ਜੀਤ, ਦਿਲ ਨਾ ਛੱਡ। ਬਾਬਾ ਜੀ ਨਾਲ ਗੱਲ ਕਰਾਂਗੇ। ਆਸ ਏ ਕੋਈ ਰਾਹ ਨਿਕਲ ਆਏਗਾ।"

ਮੀਤੇ ਦੇ ਸਾਫ ਕਿਤਾਬੀ ਬੋਲੀ ਬੋਲਣ ਤੇ ਉਹ ਬੜਾ ਹੈਰਾਨ ਹੋਇਆ। ਕੁਝ ਦੇਰ ਦੋਵੇਂ ਚੁੱਪ ਰਹੇ ਅਤੇ ਫਿਰ ਗੁਰਜੀਤ ਨੇ ਕਿਹਾ, "ਮੈਨੂੰ ਇਕ ਉਲਝਣ ਏ। ਉਹ ਤਾਂ ਸੁਲਝਾ।"

ਮੀਤ ਨੇ ਕਿਹਾ "ਕੀ?", "ਤੁਹਾਡੇ ਘਰ ਕੋਈ ਪ੍ਰਾਹੁਣੀ ਆਈ ਹੋਈ ਏ?

"ਨਹੀਂ, ਕੋਈ ਨਹੀਂ", ਮੀਤੇ ਨੇ ਕਿਹਾ।

ਗੁਰਜੀਤ ਨੇ ਕਿਹਾ, "ਜਦੋਂ ਮੈਂ ਸ਼ਾਮੀ ਆਇਆ ਤਾਂ ਮੈਨੂੰ ਇੱਕ ਲੜਕੀ ਰਸੋਈ ਵੱਲ ਜਾਂਦੀ ਦਿਖੀ। ਤੂੰ ਦੱਸਦਾ ਸੀ ਕਿ ਅਸੀਂ ਚਾਰ ਜੀਅ ਆਂ।"

ਮੀਤੇ ਨੇ ਝੱਟ ਕਿਹਾ, "ਉਹ, ਹਾਂ ਹਾਂ। ਉਹ ਕੰਤੀ ਹੋਰਾਂ ਦੀ ਵੱਡੀ ਭੈਣ ਸੀ।"

ਗੁਰਜੀਤ ਦੀ ਉਲਝਣ ਹੋਰ ਵੱਧ ਗਈ। ਕਿਤੇ ਮੀਤਾ, ਕੰਤੀ ਤੇ ਸੀਤਾ ਅੱਡੋ ਅੱਡ ਮਾਵਾਂ ਦੀ ਔਲਾਦ ਨਾ ਹੋਣ। ਪਰ ਫਿਰ ਵੀ ਕਿਹਾ, "ਮੇਰੇ ਮੀਤ, "ਤਾਂ ਕੁਝ ਸਮਝਿਆ ਨਹੀਂ।"

ਮੀਤੇ ਨੇ ਗੱਲ ਸਿਰੇ ਲਾਉਂਦਿਆਂ ਕਿਹਾ, "ਗਰਜੀਤ. ਇਹ ਇਕ ਗੋਰਖ ਧੰਦਾ ਏ ਜਿਹਨੂੰ ਤੂੰ ਹੁਣ ਤੱਕ ਨਹੀਂ ਸਮਝ ਸਕਿਆ ਅਤੇ ਇਹੋ ਸਮਝਾਉਣ ਵਾਸਤੇ

56