ਅਸੀਂ ਰੋਜ਼-ਰੋਜ ਤੈਨੂੰ ਘਰ ਬੁਲਾਉਂਦੇ ਸਾਂ ਅਤੇ ਵੱਡੇ ਭਾਗ ਕਿ ਅੱਜ ਤੂੰ ਘਰ ਆ ਗਿਆ ਏਂ। ਅੱਜ ਤੈਨੂੰ ਇਹ ਸਾਰਾ ਭੇਤ ਦੱਸ ਦਿੱਤਾ ਜਾਏਗਾ। ਪਰ ਕਾਹਲਾ ਨਾ ਪੈ। ਦੱਸਣਗੇ ਬਾਬਾ ਜੀ। ਕੀ ਤੂੰ ਬਾਬਾ ਜੀ ਨੂੰ ਮਿਲਿਆ?"
ਨਹੀਂ। ਜਦੋਂ ਮੈਂ ਅੰਦਰ ਗਿਆ ਤਾਂ ਉਹ ਸੁੱਤੇ ਪਏ ਸਨ।"
"ਸੀਤਾ, ਮੀਤੇ ਨੇ ਅਵਾਜ ਦਿੱਤੀ। ਸੀਤਾ ਅੰਦਰ ਆਈ ਤਾਂ ਉਸ ਕਿਹਾ, "ਵੇਖ, ਬਾਬਾ ਜੀ ਉੱਠੇ ਨੇ"।
ਸੀਤਾ ਨੇ ਕਿਹਾ, "ਹਾਂ ਉੱਠੇ ਨੇ। ਮੈਂ ਹੁਣੇ ਉਹਨਾਂ ਨੂੰ ਪਾਣੀ ਦੇ ਕੇ ਆਈ ਹਾਂ। ਮੈਂ ਉਹਨਾਂ ਨੂੰ ਜੀਤ ਬਾਰੇ ਦੱਸਿਆ ਏ। ਉਹ ਕਹਿੰਦੇ ਨੇ ਕਿ ਮੇਰੇ ਕੋਲ ਭੇਜੋ।" ਸੀਤਾ ਇੱਕੋ ਸਾਹ ਤਿੰਨੇ ਗੱਲਾਂ ਦੱਸ ਗਈ।
ਮੀਤੇ ਨੇ ਕਿਹਾ, "ਸੀਤਾ, ਪਹਿਲਾਂ ਥੋੜੀ ਚਾਹ ਈ ਬਣਾ ਲੈਂਦੇ।"
ਸੀਤਾ ਨੇ ਕਿਹਾ, "ਚਾਹ ਹੀ ਬਣਾਈ ਏ। ਮੈਂ ਲਿਆਉਂਦੀ ਹਾਂ। ਬਾਬਾ ਜੀ ਕੋਲ ਚੱਲੋ। ਉਹ ਬੁਲਾਉਂਦੇ ਨੇ।"
ਮੀਤੇ ਨੇ ਕਿਹਾ, "ਸੀਤਾ, ਤੂੰ ਗੁਰਜੀਤ ਨੂੰ ਉੱਧਰ ਬਿਠਾ ਚੱਲ ਕੇ। ਮੈਂ ਕੱਪੜੇ ਬਦਲ ਲਵਾਂ।"
ਅਤੇ ਸੀਤਾ ਗੁਰਜੀਤ ਨੂੰ ਬਾਬੇ ਕੋਲ ਲੈ ਗਈ ਅਤੇ ਕਿਹਾ, "ਬਾਬਾ ਜੀ, ਜੀਤ ਆਇਆ ਹੈ।"
ਗੁਰਜੀਤ ਨੇ ਸਤਿ ਸ੍ਰੀ ਅਕਾਲ ਬੁਲਾਈ ਤੇ ਬਾਬੇ ਨੇ ਕੁਰਸੀ ਵੱਲ ਬੈਠਣ ਦਾ ਇਸ਼ਾਰਾ ਕੀਤਾ, "ਸੀਤਾ ਬੇਟਾ, ਚਾਹ ਲੈ ਆਓ।"
ਅਤੇ ਸੀਤਾ ਚਾਹ ਲੈਣ ਚਲੀ ਗਈ। ਲੈਂਪ ਦੇ ਚਾਨਣ ਵੱਲ ਹੱਥ ਦੀ ਓਟ ਕਰ ਗੁਰਜੀਤ ਵੱਲ ਗਹੁ ਨਾਲ ਵੇਖਿਆ ਅਤੇ ਪੁੱਛਿਆ, "ਬੇਟਾ, ਤੇਰਾ ਨਾ ਗੁਰਜੀਤ ਏ?"
"ਹਾਂ, ਬਾਬਾ ਜੀ।"
ਸੀਤਾ ਚਾਹ ਲੈ ਕੇ ਅੰਦਰ ਆ ਗਈ ਸੀ। ਗਲਾਸਾਂ ਵਿੱਚ ਪਾਉਣ ਲੱਗੀ ਤਾਂ ਬਾਬੇ ਨੇ ਕਿਹਾ, "ਠਹਿਰ ਬੇਟਾ, ਇਕੱਠੇ ਚਾਹ ਪੀਵਾਂਗੇ। ਕੰਤਾ ਤੇ ਗੁਰਮੀਤ ਨੂੰ
57