ਪੰਨਾ:ਪੱਕੀ ਵੰਡ.pdf/58

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਵੀ ਬੁਲਾ ਲਓ।"

ਕੰਤਾ ਅੰਦਰ ਆ ਗਈ ਸੀ। ਉਸ ਕਿਹਾ, "ਕੁੱਝ ਖਾਣ ਨੂੰ ਲਿਆਵਾਂ?"

ਪਰ ਬਾਬੇ ਦਾ ਕਹਿਣਾ ਸੀ "ਨਹੀਂ ਬੇਟਾ, ਰੋਟੀ ਦਾ ਵੇਲਾ ਏ। ਤੁਸੀ ਗੁਰਮੀਤ ਨੂੰ ਹੀ ਬੁਲਾ ਲਓ।"

ਕੰਤੀ ਗਈ ਤੇ ਮੁੜਕੇ ਆ ਕੇ ਕਿਹਾ, "ਆ ਰਹੇ ਨੇ।"

ਗੁਰਜੀਤ ਸੋਚ ਰਿਹਾ ਸੀ। ਕਿੰਨੇ ਮਿੱਠੇ ਤੇ ਪਿਆਰੇ ਮਨੁੱਖ ਨੇ ਅਤੇ ਕੁਝ ਕੁਝ ਹੈਰਾਨ ਸੀ ਕਿ ਚਾਹ ਤੇ ਮੀਤੇ ਨੂੰ ਬੁਲਾਉਣ ਦਾ ਕੋਈ ਜ਼ਿਕਰ ਨਹੀਂ ਕਿ ਬਾਬੇ ਨੇ ਗੁਰਜੀਤ ਨੂੰ ਟੋਕਿਆ, "ਬੇਟਾ, ਠੀਕ ਹੋ ਕੇ ਬੈਠੋ। ਤੁਹਾਡਾ ਆਪਣਾ ਘਰ ਏ। ਤੁਹਾਡੇ ਬਾਰੇ ਗੁਰਮੀਤ ਨੇ ਮੈਨੂੰ ਸਭ ਕੁਝ ਦੱਸਿਆ ਏ।"

ਅਤੇ ਉਧਰੋਂ ਹੇ ਵਿੱਚੋਂ ਉਹ ਹੀ ਮੁਟਿਆਰ ਅੰਦਰ ਆਈ ਜਿਸ ਨਾਲ ਥੋੜਾ ਚਿਰ ਪਹਿਲਾਂ ਗੁਰਜੀਤ ਦਾ ਸਾਹਮਣਾ ਹੋਇਆ ਸੀ।

ਲੰਬੀਆਂ ਕਾਲੀਆਂ ਜੁਲਫਾਂ ਵਿੱਚ ਦਗ-ਦਗ ਕਰਦਾ ਚੰਦ ਮੁਖੜਾ। ਗੁਰਜੀਤ ਅਚੇਤ ਹੀ ਕੁਰਸੀ ਤੋਂ ਉੱਠ ਬੈਠਾ। ਉਹਨੂੰ ਕੰਬਣੀ ਜਿਹੀ ਲੱਗ ਗਈ। ਦਿਲ ਦੀ ਧੜਕਣ ਤੇਜ ਹੋ ਗਈ ਸੀ ਕਿ ਬਾਬੇ ਨੇ ਗੁਰਜੀਤ ਨੂੰ ਕਿਹਾ, "ਬੈਠੋ-ਬੈਠੋ ਬੇਟਾ, ਬੈਠੋ।" ਅਤੇ ਲੜਕੀ ਨੂੰ ਆਪਣੇ ਕੋਲ ਬਿਠਾ ਲਿਆ।

ਗੁਰਜੀਤ ਨੂੰ ਨਦਾਮਤ ਨੇ ਦੱਬ ਲਿਆ। ਉਹ ਸਿਰ ਤੋਂ ਪੈਰਾਂ ਤੱਕ ਕੰਬਿਆ ਤੇ ਤਰੇਲੀ ਆ ਗਈ। ਉਹ ਹੁਣ ਓਪਰਾਪਨ ਮਹਿਸੂਸ ਕਰ ਰਿਹਾ ਸੀ ਉਸ ਉੱਤੇ ਉਸ ਰੂਪਮਤੀ ਮੁਟਿਆਰ ਦਾ ਐਨਾ ਦਬਾਓ ਪੈ ਗਿਆ ਸੀ ਕਿ ਉਹ ਦੁਬਾਰਾ ਅੱਖ ਚੁੱਕ ਕੇ ਦੇਖਣ ਦੀ ਹਿੰਮਤ ਨਹੀਂ ਸੀ ਕਰ ਰਿਹਾ। ਵਾਰ ਵਾਰ ਇਹ ਸੋਚ ਰਿਹਾ ਸੀ ਕਿਸੇ ਬਹਾਨੇ ਇੱਥੋਂ ਬਾਹਰ ਨਿਕਲ ਜਾਂਵਾਂ ਜਾਂ ਘੱਟੋ ਘੱਟ ਮੀਤਾ ਹੈ ਮੇਰੇ ਕੋਲ ਆ ਜਾਏ। ਉਹਨੂੰ ਮਨ ਹੀ ਮਨ ਮੀਤੇ ਤੇ ਅਤੇ ਆਪਣੇ ਆਪ ਤੇ ਖਿੱਝ ਆ ਰਹੀ ਸੀ। ਕੰਤੀ ਉਹਦੇ ਕੋਲ ਬੈਠ ਗਈ ਅਤੇ ਉਹਨੂੰ ਧਰਵਾਸ ਹੋਈ। ਤੇ ਸੀਤਾ ਨੇ ਚਾਹ ਗਲਾਸਾਂ ਵਿਚ ਪਾ ਦਿੱਤੀ ਤੇ ਗੁਰਜੀਤ ਨੂੰ ਗਲਾਸ ਫੜਾਇਆ ਉਹਦਾ ਹੱਥ ਅਜੇ ਵੀ ਕੰਬ ਰਿਹਾ ਸੀ ਕਿ ਬਾਬੇ ਨੇ ਕਿਹਾ, "ਸੀਤਾ ਕੰਤਾ, ਬੇਟਾ

58