ਪੰਨਾ:ਪੱਕੀ ਵੰਡ.pdf/59

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤੁਸੀਂ ਬਾਹਰ ਜਾਓ"

ਅਤੇ ਦੋਵੇਂ ਸਾਉ ਕੁੜੀਆਂ ਬਿਨਾਂ ਕੁਝ ਬੋਲੇ ਬਾਹਰ ਬਰਾਂਡੇ ਵਿੱਚ ਚਲੀਆਂ ਗਈਆਂ।

ਬਾਬੇ ਨੇ ਗੁਰਜੀਤ ਨੂੰ ਸੰਬੋਧਨ ਕੀਤਾ, "ਬੇਟਾ, ਚਾਹ ਪੀਓ। ਇੱਕ ਗੱਲ ਪੁੱਛਾਂ?"

ਉਸ ਥਿੜਕਦੀ ਜੁਬਾਨ ਨਾਲ ਕਿਹਾ, "ਪੁ ... ਪੂ ...ਪੁੱਛੋ, ਬਾਬਾ ਜੀ।"

ਉਹ ਥਿੜਕਦੀ ਜੁਬਾਨ ਤੇ ਕੱਚਾ ਜਿਹਾ ਹੋਇਆ ਕਿ ਬਾਬੇ ਨੇ ਗੱਲ ਸ਼ੁਰੂ ਕੀਤੀ। "ਵੇਖ ਜੀਤ ਬੇਟਾ, ਇਹ ਗੁਰਮੀਤ ਮੇਰੀ ਧੀ ਹੀ ਨਹੀਂ ਮੇਰਾ ਪੁੱਤਰ ਵੀ ਏ।" ਨਾਲ ਹੀ ਬਾਬੇ ਨੇ ਲੜਕੀ ਦੇ ਸਿਰ ਤੇ ਹੱਥ ਰੱਖਿਆ। "ਜਿਸ ਦਿਨ ਦਾ ਇਹਨਾਂ ਦਾ ਪਿਤਾ ਪੂਰਾ ਹੋਇਆ, ਇਸ ਨੇ ਘਰ ਦਾ ਪੂਰਾ ਕੰਮ ਸੰਭਾਲਿਆ ਅਤੇ ਕਿਸੇ ਪਾਸਿਓਂ ਵੀ ਘਰ ਨੂੰ ਢਾਹ ਨਹੀਂ ਲੱਗਣ ਦਿੱਤੀ। ਘਰ ਘਰ ਬਣਿਆ ਰਿਹਾ ਬਾਹਰ ਬਾਹਰ। ਆਖਰ ਦੁਨੀਆਂ ਦੇ ਰਸਮ ਰਿਵਾਜ ਪੂਰੇ ਕਰਨੇ ਪੈਂਦੇ ਨੇ। ਤੇਰਾ ਤੇ ਮੀਤ ਦਾ ਕੋਈ ਪੰਜ ਮਹੀਨੇ ਦਾ ਸਾਥ ਏ। ਤੁਸੀਂ ਦੋਵੇਂ ਇੱਕ ਦੂਜੇ ਦੀਆਂ ਆਦਤਾਂ ਤੋਂ ਜਾਣੂ ਹੋਏ ਓ।"

ਬਾਬਾ ਗੱਲ ਕਰੀ ਜਾ ਰਿਹਾ ਸੀ ਅਤੇ ਗੁਰਜੀਤ ਹੈਰਾਨੀ ਦੇ ਖੂਹ ਵਿਚ ਗਰਕ ਹੁੰਦਾ ਜਾ ਰਿਹਾ ਸੀ।

ਬਾਬੇ ਨੇ ਕਿਹਾ, "ਗੁਰਜੀਤ ਬੇਟਾ, ਗੁਰਮੀਤ ਪੜੀ ਲਿਖੀ ਲੜਕੀ ਏ। ਤੇ ਤੈਨੂੰ ਪਸੰਦ ਕਰਦੀ ਏ। ਸੋ ਬੇਟਾ ਤੇਰੀ ਕੀ ਰਾਇ ਏ .? ਜੇ ਤੁਹਾਨੂੰ ਉਮਰ ਭਰ ਲਈ ਇੱਕ ਬੰਧਨ ਵਿੱਚ ਬੰਨ ਦਿੱਤਾ ਜਾਏ?"

ਗੁਰਜੀਤ ਨੇ ਡੌਰ-ਭੌਰ ਆਸੇ ਪਾਸੇ ਵੇਖਿਆ। ਫਿਰ ਗੁਰਮੀਤ ਵੱਲ ਨਿਗਾਹ ਕੀਤੀ ਕਿ ਢਿੱਲੇ ਢਾਲੇ ਕੱਪੜੇ ਪਾਉਣ ਵਾਲਾ ਸਿਰ ਤੇ ਪਰਨੇ ਦਾ ਮੰਡਾਸਾ ਬੰਨਣ ਵਾਲਾ ਸੁਨੱਖਾ ਮਲਵਈ ਮੁੰਡਾ ਮੀਤਾ ਹੀ ਗੁਰਮੀਤ ਏ। ਉਸ ਚਾਹ ਵਿਚ ਉਂਗਲੀ ਡੁਬੋ ਕੇ ਦੰਦਾਂ ਹੇਠ ਦੱਬ ਕੇ ਤਸੱਲੀ ਕੀਤੀ ਕਿਤੇ ਮੈਂ ਸੁੱਤਾ ਕੋਈ ਖਾਬ ਤਾਂ ਨਹੀਂ ਵੇਖ ਰਿਹਾ। ਪਰ ਨਹੀਂ। ਉਹ ਤਾਂ ਜਾਗਦਾ ਸੀ। ਕੀ ਮੈਂ ਪੰਜ ਮਹੀਨੇ

59